BREAKING NEWS
Search

ਮੌਸਮ ਵਿਭਾਗ ਵਲੋਂ ਇਹਨਾਂ ਜਿਲਿਆਂ ਲਈ ਕੀਤੇ ਗਏ ਨੇ ਅਲਰਟ ਜਾਰੀ ਫਸਲਾਂ ਦਾ ਹੋ ਸਕਦਾ ਹੈ ਭਾਰੀ ਨੁਕਸਾਨ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦਆ ਪਰਿਵਾਰ

ਜਿਕਰਯੋਗ ਹੈ ਕਿ ਅੱਜ ਸਵੇਰ ਵੀ ਬਠਿੰਡਾ, ਮੁਕਤਸਰ ਦੇ ਕੁਝ ਖੇਤਰਾਂ ਚ ਭਾਰੀ ਮੀਂਹ ਦਰਜ ਹੋਇਆ ਹੈ, ਆਉਦੇ ਦਿਨਾਂ ਚ ਭਾਰੀ ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸਾਸਨ ਨੂੰ ਅਲਰਟ ਤੇ ਰਹਿਣ ਦੀ ਲੋੜ ਹੈ ਕਿਉਂ ਕਿ ਮਾਲਵਾ ਖੇਤਰ ਪਹਿਲੋ ਹੀ ਹੜਾਂ ਦੇ ਹਲਾਤਾਂ ਚੋ ਗੁਜਰ ਰਿਹਾ ਹੈ ਜੇਕਰ ਭਾਰੀ ਮੀਂਹ ਪੈਂਦਾ ਹੈ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ।

ਹੁੰਮਸ ਭਰੀ ਗਰਮੀ ਤੋਂ ਰਾਹਤ ਜਲਦ/ਸੁਹਾਵਣੇ ਮੌਸਮ ਦੀ ਹੋਵੇਗੀ ਵਾਪਸੀ:
ਜੁਲਾਈ ਦਾ ਆਖਰੀ ਹਫਤਾ ਸ਼ੁਰੂ ਹੋਣ ਵਾਲਾ ਹੈ ਤੇ ਪੰਜਾਬ ਚ ਇੱਕ ਵਾਰ ਫਿਰ ਮਾਨਸੂਨ ਐਕਟਿਵ ਹੋਣ ਲਈ ਤਿਆਰ ਹੈ। ਬੁੱਧਵਾਰ ਰਾਤ ਤੋਂ ਐਤਵਾਰ ਤੱਕ ਮਾਨਸੂਨ ਦੇ ਨੀਵੇਂ ਬੱਦਲ ਤੇ ਹਲਕੀਆਂ/ਦਰਮਿਆਨੀਆਂ ਬਰਸਾਤਾਂ ਸੂਬੇ ਦੇ ਸਾਰੇ ਹਿੱਸਿਆਂ ਚ ਦੇਖੀਆਂ ਜਾਣਗੀਆਂ। ਗੁਰਦਾਸਪੁਰ ਤੇ ਹਿਮਾਚਲ ਨਾਲ ਲੱਗਦੇ ਨੀਮ-ਪਹਾੜੀ ਹਿੱਸਿਆਂ ਚ ਲੰਮੇ ਅਰਸੇ ਬਾਅਦ ਚੰਗਾ ਮੀਂਹ ਪਵੇਗਾ।

ਬਹੁਤੇ ਸੂਬੇ ਚ 25-26 ਜੁਲਾਈ ਨੂੰ ਸਭ ਤੋਂ ਵਧੀਕ ਉਮੀਦ ਰਹੇਗੀ, ਝੜੀ ਤੋਂ ਇਨਕਾਰ ਨਹੀਂ। ਲੁਧਿਆਣਾ, ਨਵਾਂਸ਼ਹਿਰ, ਬਠਿੰਡਾ, ਮੁਕਤਸਰ, ਫਰੀਦਕੋਟ, ਕੋਟਕਪੂਰਾ, ਪਟਿਆਲਾ, ਅੰਬਾਲਾ, ਗੁਰਦਾਸਪੁਰ, ਪਠਾਨਕੋਟ, ਦਸੂਹਾ, ਮੁਕੇਰੀਆਂ, ਅੰਮ੍ਰਿਤਸਰ, ਹੁਸ਼ਿਆਰਪੁਰ, ਆਨੰਦਪੁਰ ਸਾਹਿਬ ਦੇ ਇਲਾਕਿਆਂ ਚ ਭਾਰੀ ਮੀਂਹ ਦੀ ਉਮੀਦ ਹੈ। ਜਾਹਿਰ ਹੈ ਕਿ ਸੂਬੇ ਦੇ ਕਈ ਹਿੱਸਿਆਂ ਚ ਫਿਰ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ। ਐਤਵਾਰ ਤੋਂ ਮਾਨਸੂਨੀ ਬਰਸਾਤਾਂ ਚ ਕਮੀ ਆਵੇਗੀ। ਇਸ ਦੌਰਾਨ ਨਾ ਸਿਰਫ ਪੰਜਾਬ ਬਲਕਿ ਦਿੱਲੀ, ਪੰਜਾਬ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਚ ਵੀ ਚੰਗੀਆਂ ਮਾਨਸੂਨੀ ਫੁਹਾਰਾਂ ਪੈਣਗੀਆਂ

ਜੁਲਾਈ ਅੰਤ ਤੇ ਅਗਸਤ ਸ਼ੁਰੂ ਚ ਫਿਰ ਮਾਨਸੂਨ ਦੇ ਐਕਟਿਵ ਹੋਣ ਦੀ ਆਸ ਹੈ
ਬੀਤੇ 4-5 ਦਿਨਾਂ ਤੋਂ ਸੁਸਤ ਮਾਨਸੂਨ ਦੌਰਾਨ ਸੂਬੇ ਚ ਰੋਜ਼ਾਨਾ ਕਿਤੇ ਨਾ ਕਿਤੇ ਟੁੱਟਵੀ ਕਾਰਵਾਈ ਹੋ ਰਹੀ ਹੈ, ਪਰ ਘੱਟ ਖੇਤਰ ਚ ਹੋਈ ਇਸ ਨਿੱਕੀ ਕਾਰਵਾਈ ਨਾਲ ਹੁੰਮਸ ਭਰੀ ਗਰਮੀ ਨੂੰ ਰਤਾ ਵੀ ਫਰਕ ਨਹੀਂ ਪੈਂਦਾ ਸਗੋਂ ਸਥਿਤੀ ਹੋਰ ਅਸਹਿਜ ਬਣ ਜਾਂਦੀ ਹੈ। ਮੌਜੂਦਾ ਸਮੇਂ, ਨਾ ਸਿਰਫ ਦਿਨ ਬਲਕਿ ਰਾਤਾਂ ਨੂੰ ਵੀ ਚਿਪਚਿਪੀ ਗਰਮੀ ਬਣੀ ਹੋਈ ਹੈ।



error: Content is protected !!