ਦੋਸਤੋ ਪੇਜ਼ ਤੇ ਤੁਹਾਡਾ ਸੁਆਗਤ ਹੈ,,,ਦੋਸਤੋ ਤੁਸੀਂ ਜਾਣਦੇ ਹੀ ਹੋ ਕੇ ਅਸੀਂ ਹਰ ਰੋਜ ਤੁਹਾਡੀ ਲਈ ਨਵੀ ਤੋਂ ਨਵੀ ਜਾਣਕਾਰੀ ਲੈ ਕੇ ਆਉਨੇ ਹਾਂ.,,,,ਸਾਡੀਆਂ ਸਾਰੀਆਂ ਪੋਸਟਾਂ ਵਿਚ ਸਿਰਫ ਉਹ ਹੀ ਜਾਣਕਾਰੀ ਦਸੀ ਜਾਂਦੀ ਹੈ ਜੋ ਤੁਹਾਡੇ ਕੰਮ ਦੀ ਹੁੰਦੀ ਹੈ
ਆਮ ਤੌਰ ਤੇ ਮੌਨਸੂਨ ਟ੍ਰਫ ਦੇਸ ਦੇ ਮੱਧ ਭਾਗਾਂ ਵੱਲ ਖਿਸਕਣ ਨਾਲ ਪੰਜਾਬ ਸਮੇਤ ਪੂਰੇ ਉੱਤਰ ਭਾਰਤ ਚ’ ਮੀਂਹ ਵਿੱਚ ਕਮੀ ਆ ਜਾਂਦੀ ਹੈ, ਪਰ ਕੱਲ ਤੋਂ ਮੌਨਸੂਨ ਟ੍ਰਫ ਦੇ ਮੁੜ ਉੱਤਰ ਵੱਲ ਆਉਣ ਨਾਲ ਅਗਾਮੀ 3-4 ਦਿਨ ਪੰਜਾਬ ਦੇ ਕਈ ਖੇਤਰਾਂ ਚ ਹਲਕੇ/ਦਰਮਿਆਨੇ ਮੀਂਹ ਦੀ ਸਭਾਵਨਾ ਹੈ,
ਅਮ੍ਰਿਤਸਰ, ਗੁਰਦਾਸਪੁਰ, ਜਲੰਧਰ, ਹੁਸਿਆਰਪੁਰ, ਕਪੂਰਥਲਾ, ਲੁਧਿਆਣਾ, ਪਟਿਆਲਾ, ਨਾਭਾ, ਨੰਗਲ ਖੇਤਰਾਂ ਚ ਕਿਤੇ ਕਿਤੇ ਭਾਰੀ ਮੀਂਹ ਦੀ ਵੀ ਉਮੀਦ ਹੈ, ਜਦ ਕਿ ਬਠਿੰਡਾ, ਮਾਨਸਾ, ਸੰਗਰੂਰ, ਮੁਕਤਸਰ, ਫਾਜਿਲਕਾ, ਫਿਰੋਜਪੁਰ, ਬਰਨਾਲਾ, ਸੰਗਰੂਰ ਖੇਤਰਾਂ ਚ’ ਮੀਂਹ ਹਲਕਾ/ਦਰਮਿਆਨਾ ਰਵੇਗਾ, ਪਰ ਇੱਕ ਦੋ ਖੇਤਰਾਂ ਚ ਭਾਰੀ ਫੁਹਾਰਾਂ ਤੋਂ ਇਨਕਾਰ ਨਹੀ।
ਮੌਨਸੂਨ ਇਸ ਸ਼ਮੇ ਆਪਣੇ ਆਖਰੀ ਪੁੜਾਅ ਵੱਲ ਵੱਧ ਰਿਹਾ ਹੈ, ਐੱਲ ਨੀਨੋ ਵੀ ਲਗਾਤਾਰ ਕਮਜੋਰ ਹੋ ਰਿਹਾ ਹੈ ਜਿਸ ਦਾ ਮੌਨਸੂਨ ਬਰਸਾਤਾਂ ਤੇ ਕੋਈ ਮਾੜਾ ਪ੍ਰਭਾਵ ਨਹੀ ਪਵੇਗਾ ਅਤੇ ਸਤੰਬਰ ਮਹੀਨੇ IOD ਅਤੇ MJO ਦੇ ਮੌਨਸੂਨ ਲਈ ਸਰਕਾਤਮਕ (positive) ਸੰਕੇਤ ਹਨ ਜਿਸ ਨਾਲ ਸਤੰਬਰ ਮਹੀਨੇ ਪੰਜਾਬ ਵਿੱਚ ਔਸਤ ਮੀਂਹਾ ਦੀ ਉਮੀਦ ਹੈ ਜਦ ਕਿ ਉੱਤਰ-ਪੂਰਬੀ ਹਿੱਸਿਆਂ ਚ ਔਸਤ ਤੋਂ ਰਤਾ ਵੱਧ ਮੀਂਹਾ ਦੀ ਸਭਾਵਨਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ