ਆਉਦੇ 4-5 ਦਿਨ ਪੰਜਾਬ ਦੇ ਬਹੁਤੇ ਖੇਤਰਾਂ ਚ’ ਮੌਸਮ ਲੱਗਭਗ ਸਾਫ ਅਤੇ ਖੁਸਕ ਰਹਿਣ ਨਾਲ ਦੁਪਿਹਰ ਸ਼ਮੇ ਖੁਸਕ ਉੱਤਰ-ਪੱਛਮੀ ਹਵਾਵਾਂ ਦੇ ਚੱਲਦਿਆਂ ਤੇਜ ਹਵਾਵਾਂ ਦੇ ਖੌਰੇ ਚੱਲਣ ਦੀ ਉਮੀਦ ਹੈ,ਅਗਲੇ ਦੋ ਦਿਨ ਦਿਨ ਦੇ ਪਾਰੇ ਚ ਕੋਈ ਖਾਸ ਬਦਲਾਵ ਦੀ ਸਭਾਵਨਾ ਨਹੀ ਹੈ,
ਉਸ ਤੋਂ ਬਾਅਦ ਕੁਝ ਖੇਤਰਾਂ ਚ ਤਾਪਮਾਨ 40° ਨੂੰ ਪਾਰ ਕਰ ਸਕਦਾ ਹੈ ਜਿਸ ਨਾਲ ਕੁਝ ਥਾਂਈ ਲੋ ਵਰਗੀ ਸਥਿਤੀ ਬਣਨ ਤੋਂ ਇਨਕਾਰ ਨਹੀ। ਪਹਿਲਾਂ ਦੱਸੇ ਅਨੁਸਾਰ 10 ਮਈ ਦੇ ਨੇੜ ਇੱਕ ਵਾਰ ਫਿਰ ਚੰਗੀਆਂ ਫੁਹਾਰਾਂ ਨਾਲ ਧੂੜ-ਹਨੇਰੀ ਦਾ ਮਹੌਲ ਮੁੜ ਸਰਗਰਮ ਹੋਣ ਦੀ ਸਭਾਵਨਾ ਹੈ,ਜਿਸ ਦੀ ਜਾਣਕਾਰੀ ਆਉਦੇ ਦਿਨਾਂ ਦੌਰਾਨ ਜਲਦ ਸਾਂਝੀ ਕੀਤੀ ਜਾਵੇਗੀ।
ਬੀਤੇ ਦਿਨੀ ਚੱਕਰਵਾਤੀ ਤੂਫਾਨ ਫਾਨੀ ਓੜੀਸਾ ਦੇ ਤੱਟਵਰਤੀ ਇਲਾਕਿਆ ਨਾਲ ਟਕਰਾਉਣ ਤੋੰ ਬਾਅਦ ਭਾਰੀ ਤਬਾਈ ਮਚਾਈ ,ਪਰ ਹੁਣ ਉੱਤਰ-ਪੂਰਬੀ ਦਿਸਾ ਚ ਅੱਗੇ ਵੱਧਦਾ ਹੋਇਆ ਲਗਾਤਾਰ ਕਮਜੋਰ ਹੋ ਰਿਹਾ ਹੈ ਇਸ ਸ਼ਮੇ ਤੂਫਾਨ ਪੱਛਮੀ ਬੰਗਲ ਦੇ ਹਿੱਸਿਆਂ ਤੇ ਡੀਪ-ਡਿਪਰੈਸ਼ਨ ਵਿੱਚ ਤਬਦੀਲ ਹੋ ਚੁਕਿਆ ਹੈ ਅਤੇ ਲਗਾਤਾਰ ਕਮਜੋਰ ਹੋ ਰਿਹਾ ਹੈ।
ਨਰਮਾ ਬੀਜਣ ਵਾਲੇ ਕਿਸਾਨ ਇਸ ਗੱਲ ਦਾ ਧਿਆਨ ਰੱਖਣ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਪੰਜ ਦਿਨਾਂ ਦੌਰਾਨ ਪੰਜਾਬ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਨਰਮਾ ਕਰੰਡ ਹੋ ਸਕਦਾ ਹੈ ਇਸ ਲਈ ਨਰਮੇ ਦੀ ਬਿਜਾਈ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਧਿਆਨ ਰੱਖਣ,

ਤਾਜਾ ਜਾਣਕਾਰੀ