ਪਰਮਾਤਮਾ ਨੇ ਹਰ ਕਿਸੀ ਦੀ ਮੌਤ ਦਾ ਸਮਾਂ ਅਤੇ ਸਥਾਨ ਨਿਸ਼ਚਿਤ ਕਰਕੇ ਰੱਖਿਆ ਹੁੰਦਾ ਹੈ। ਇਨਸਾਨ ਮੌਤ ਤੋਂ ਭੱਜ ਕੇ ਕਿਤੇ ਨਹੀਂ ਜਾ ਸਕਦਾ। ਹੋਣੀ ਕਹਿੰਦੇ ਹਨ, ਕਿਸੇ ਨੂੰ ਨਹੀਂ ਬਖਸ਼ ਦੀ ਇਸ ਹੋਣੀ ਨੇ ਤਾਂ ਪੂਰਨ ਭਗਤ ਅਤੇ ਮਿਰਜ਼ੇ ਨੂੰ ਵੀ ਆਪਣੇ ਜਾਲ ਵਿੱਚ ਫਸਾਇਆ ਸੀ। ਫ਼ਾਜ਼ਿਲਕਾ ਵਿਖੇ ਚਾਰ ਨੌਜਵਾਨਾਂ ਦੇ ਨਹਿਰ ਵਿੱਚ ਡਿੱਗ ਕੇ ਹਲਾਕ ਹੋਣ ਦੀ ਖ਼ਬਰ ਮਿਲੀ ਹੈ। ਇਹ ਚਾਰੇ ਨੌਜਵਾਨ ਜ਼ਿਲ੍ਹਾ ਮੁਕਤਸਰ ਦੇ ਪਿੰਡ ਮਿੱਡਾ ਦੇ ਰਹਿਣ ਵਾਲੇ ਸਨ।
ਕੰਬਾਈਨ ਮਾਲਕ ਨੇ ਮੀਡੀਆ ਨੂੰ ਦੱਸਿਆ ਕਿ ਇਹ ਨੌਜਵਾਨ ਉਸ ਦੇ ਨਾਲ ਐੱਮ.ਪੀ. ਵਿਖੇ ਕੰਬਾਈਨ ਲੈ ਕੇ ਗਏ ਸਨ। ਉਹ ਹੁਣੇ ਹੀ ਐੱਮ.ਪੀ. ਤੋਂ ਵਾਪਿਸ ਆਏ ਸਨ। ਇੱਕ ਰਾਤ ਕੰਬਾਈਨ ਮਾਲਕ ਦੇ ਘਰ ਰਹਿਣ ਮਗਰੋਂ ਉਹ ਕਾਰ ਰਾਹੀਂ ਆਪਣੇ ਪਿੰਡ ਮਿੱਡਾ ਨੂੰ ਚੱਲ ਪਏ। ਪ੍ਰੰਤੂ ਰਸਤੇ ਵਿਚ ਹੀ ਕਾਰ ਨਹਿਰ ਵਿੱਚ ਡਿੱਗਣ ਨਾਲ ਇਨ੍ਹਾਂ ਚਾਰਾਂ ਦੀ ਮੌਤ ਹੋ ਗਈ ਹੈ।
ਇਨ੍ਹਾਂ ਵਿੱਚੋਂ ਇੱਕ ਲੜਕੀ ਦਾ ਚਾਰ ਦਿਨਾਂ ਬਾਅਦ ਵਿਆਹ ਹੋਣਾ ਸੀ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਚਾਰੇ ਲੜਕੇ ਕੁੱਝ ਸਮਾਂ ਪਹਿਲਾਂ ਐੱਮਪੀ ਵਿਖੇ ਕੰਬਾਈਨ ਤੇ ਕੰਮ ਕਰਨ ਗਏ ਸਨ ਵਾਪਸ ਆਉਣ ਤੇ ਇਹ ਭਾਣਾ ਵਰਤ ਗਿਆ ਗੋਤਾਖੋਰਾਂ ਦਾ ਵੀ ਕਹਿਣਾ ਹੈ ਕਿ ਉਹ ਨਹਿਰ ਵਿੱਚ ਲਾਸ਼ਾਂ ਨੂੰ ਭਾਲਦੇ ਰਹੇ ਅਚਾਨਕ ਕਾਰ ਦਾ ਟਾਇਰ ਉਨ੍ਹਾਂ ਦੇ ਪੈਰ ਨਾਲ ਲੱਗਾ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਾਰ ਦੇ ਬਾਰੇ ਵੀ ਪਤਾ ਲੱਗਾ ਪੁਲਿਸ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਤੇ ਜਦੋਂ ਹੀ ਪੁਲਸ ਨੂੰ
ਇਸ ਦੁਖਦਾਈ ਘਟਨਾ ਦੀ ਖ਼ਬਰ ਮਿਲੀ ਤਾਂ ਐਸ.ਐਚ.ਓ. ਅਰਨੀਵਾਲਾ ਵੱਲੋਂ ਤੁਰੰਤ ਹੀ ਗੋਤਾਖੋਰਾਂ ਨੂੰ ਬੁਲਾ ਕੇ ਵਿਅਕਤੀਆਂ ਦੀ ਭਾਲ ਕਰਨ ਲਈ ਕਿਹਾ ਗਿਆ ਪੁਲਿਸ ਅਨੁਸਾਰ ਚਾਰੇ ਹੀ ਮ੍ਰਿਤਕ ਵੀਹ ਤੋਂ ਪੱਚੀ ਸਾਲ ਦੀ ਉਮਰ ਦੇ ਸਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਮੌਤ ਨੇ ਐਦਾਂ ਆ ਜਾਣਾ ਕੋਈ ਸੋਚ ਵੀ ਨਹੀਂ ਸਕਦਾ ਸੀ, ਚਾਰ ਦੋਸਤਾਂ ਨੇ ਇਕੱਠੇ ਦਿੱਤੀ ਜਾਨ, ਦੇਖੋ ਵੀਡੀਓ
ਤਾਜਾ ਜਾਣਕਾਰੀ