BREAKING NEWS
Search

ਮੌਤ ਤੋਂ ਪਹਿਲਾਂ ਦੀ ਫਤਿਹਵੀਰ ਦੀ ਆਖਰੀ ਵੀਡੀਓ – ਦੇਖੋ ਕਿੰਨਾ ਸਮਝਦਾਰ ਬੱਚਾ ਸੀ

ਫਤਿਹਵੀਰ ਦੀ ਆਖਰੀ ਵੀਡੀਓ ਦੇਖੋ

5 ਦਿਨਾਂ ਤੋਂ ਬੋਰਵੈੱਲ ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਫਤਿਹਵੀਰ ਸਿੰਘ ਨੇ ਦੁਨੀਆਂ ਨੂੰ ਕਿਹਾ ਅਲਵਿਦਾ : ਸੂਤਰ:ਸੰਗਰੂਰ : ਸੁਨਾਮ ਦੇ ਨੇੜਲੇ ਪਿੰਡ ਭਗਵਾਨਪੁਰਾ ‘ਚ 140 ਫੁੱਟ ਡੂੰਘੇ ਬੋਰਵੈੱਲ ‘ਚ 5 ਦਿਨਾਂ ਤੋ ਫਸੇ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਨੂੰ ਅਖੀਰ 125 ਘੰਟਿਆਂ ਮਗਰੋਂ ਅੱਜ ਸਵੇਰੇ 5:15 ਵਜੇ ਦੇ ਆਸ ਪਾਸ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਹੈ।ਜਿਸ ਬੋਰਵੈੱਲ ‘ਚ ਫ਼ਤਹਿ ਡਿੱਗਿਆ ਸੀ ਉਸੇ ਵਿੱਚੋਂ ਕੁੰਡੀ ਆਦਿ ਰਾਹੀੰ ਖਿੱਚ ਕੇ ਬਾਹਰ ਕੱਢਿਆ ਗਿਆ ਹੈ। ਇਸ ਦੌਰਾਨ ਬੋਰ ਵਿੱਚੋਂ ਕੱਢਣ ਸਾਰ ਹੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ
ਮੌਤ ਤੋਂ ਪਹਿਲਾਂ ਦੀ ਫਤਿਹਵੀਰ ਦੀ ਆਖਰੀ ਵੀਡੀਓ – ਦੇਖੋ ਕਿੰਨਾ ਸਮਝਦਾਰ ਬੱਚਾ ਸੀ

ਜਲੰਧਰ/ਚੰਡੀਗੜ੍ਹ : ਬੋਰਵੈੱਲ ‘ਚ ਡਿੱਗੇ ਫਤਿਹਵੀਰ ਦਾ ਪੀ. ਜੀ. ਆਈ. ਡਾਕਟਰਾਂ ਵਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ। ਮੁੱਢਲੀ ਜਾਂਚ ਨੂੰ ਦੇਖਦੇ ਹੋਏ ਪੀ. ਜੀ. ਆਈ. ਨੇ ਇਕ ਬਿਆਨ ਜਾਰੀ ਕੀਤਾ ਹੈ ਕਿ ਫਤਿਹਵੀਰ ਦੀ ਮੌਤ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ।

ਦੱਸਣਯੋਗ ਹੈ ਕਿ ਅੱਜ ਮੰਗਲਵਾਰ ਸਵੇਰੇ ਬੋਰਵੈੱਲ ‘ਚੋਂ ਫਤਿਹਵੀਰ ਸਿੰਘ ਨੂੰ ਬਾਹਰ ਕੱਢ ਲਿਆ ਗਿਆ ਸੀ, ਜਿੱਥੇ ਪੀ. ਜੀ. ਆਈ. ਡਾਕਟਰਾਂ ਨੇ ਫਤਿਹਵੀਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਮ੍ਰਿਤਕ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਪੀ. ਜੀ. ਆਈ. ਦੇ ਡਾਕਟਰਾਂ ਵਲੋਂ 10 ਵਜੇ ਕੀਤਾ ਗਿਆ ਹੈ।

ਇਸ ਦੇ ਲਈ ਡਾਕਟਰਾਂ ਦਾ ਵਿਸ਼ੇਸ਼ ਪੈਨਲ ਬਣਾਇਆ ਗਿਆ ਸੀ। ਡਾਕਟਰਾਂ ਮੁਤਾਬਕ ਜਦੋਂ ਫਤਿਹਵੀਰ ਨੂੰ ਪੀ. ਜੀ. ਆਈ. ਲਿਆਂਦਾ ਗਿਆ ਤਾਂ ਉਸ ਦਾ ਸਰੀਰ ਗਲ ਚੁੱਕਿਆ ਸੀ।

PunjabKesariਦੱਸਣਯੋਗ ਹੈ ਕਿ 2 ਸਾਲਾ ਦਾ ਮਾਸੂਮ ਫਤਿਹਵੀਰ ਆਖਿਰਕਾਰ ਜ਼ਿੰਦਗੀ ਦੀ ਜੰਗ ਹਾਰ ਗਿਆ। 120 ਫੁੱਟ ਦੀ ਡੂੰਘਾਈ ਤੱਕ 5 ਦਿਨ ਜ਼ਿੰਦਗੀ ਲਈ ਲੜਦਿਆਂ ਫਤਿਹ ਅੱਜ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ।

6 ਜੂਨ ਨੂੰ ਘਰ ਦੇ ਬਾਹਰ ਬੋਰਵੈੱਲ ‘ਚ ਡਿੱਗੇ ਫਤਿਹ ਨੂੰ ਕੱਢਣ ਲਈ 110 ਘੰਟਿਆਂ ਤੱਕ ਦਾ ਲੰਮਾ ਰੈਸਕਿਊ ਆਪਰੇਸ਼ਨ ਚੱਲਿਆ ਸੀ। ਪਿੰਡ ਸ਼ੇਰੋ ਦੇ ਸ਼ਮਸ਼ਾਨਘਾਟ ਵਿਖੇ ਫਤਿਹਵੀਰ ਸਿੰਘ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਨਮ ਅੱਖਾਂ ਨਾਲ ਫਤਿਹਵੀਰ ਨੂੰ ਪਿਤਾ ਵਲੋਂ ਅਗਨੀ ਭੇਂਟ ਕੀਤੀ ਗਈ।



error: Content is protected !!