BREAKING NEWS
Search

ਮੋਬਾਈਲ ਵਰਤਣ ਵਾਲੇ ਹੋ ਜਾਵੋ ਸਾਵਧਾਨ , ਆਈ ਅਜਿਹੀ ਖਬਰ ਸੋਚਾਂ ਚ ਪਈ ਜਨਤਾ

ਆਈ ਤਾਜਾ ਵੱਡੀ ਖਬਰ

ਨਵੀਂ ਟੈਕਨੋਲੋਜੀ ਨੇ ਜਿੱਥੇ ਲੋਕਾਂ ਦਾ ਕੰਮ ਆਸਾਨ ਕੀਤਾ ਹੈ ਉਥੇ ਹੀ ਇਸ ਨਾਲ ਕਈ ਨੁਕਸਾਨ ਵੀ ਜੁੜੇ ਹੋਏ ਹਨ। ਵਿਸ਼ਵ ਭਰ ਵਿਚ ਹਰ ਘਰ ਵਿਚ ਕਿਸੇ ਨਾ ਕਿਸੇ ਤਰਾਂ ਦੀ ਮਾਡਰਨ ਟੈਕਨਾਲੋਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਇਸ ਟਕਨੋਲੋਜੀ ਨੇ ਬਹੁਤ ਸਾਰੀਆਂ ਚੀਜ਼ਾਂ ਦੀ ਥਾਂ ਲੈ ਲਈ ਹੈ। ਮਨੁੱਖ ਵੱਲੋਂ ਇਜਾਦ ਕੀਤੇ ਗਏ ਮੋਬਾਈਲ ਫੋਨ ਨਾਲ ਭਾਵੇਂ ਇੱਕ ਦੂਜੇ ਨਾਲ ਗੱਲਬਾਤ ਸੁਖਾਲੀ ਹੋ ਗਈ ਹੈ ਉਥੇ ਹੀ ਇਸ ਤੋਂ ਨਿਕਲਣ ਵਾਲੀਆਂ ਰੇਡੀਅਸ਼ਨਸ ਮਨੁੱਖੀ ਸਰੀਰ ਲਈ ਕਾਫੀ ਜਾਨਲੇਵਾ ਸਿੱਧ ਹੋ ਸਕਦੀਆਂ ਹਨ। ਨੈਸ਼ਨਲ ਇੰਸਟੀਚਿਊਟ ਵਾਤਾਵਰਣ ਸਿਹਤ ਵਿਗਿਆਨ ਵੱਲੋਂ 2018 ਵਿੱਚ ਮੋਬਾਈਲ ਫੋਨ ਦੀ ਰੇਡੀਏਸ਼ਨ ਨਾਲ ਕੈਂਸਰ ਦਾ ਖਤਰਾ ਵਧਣ ਦੇ ਪ੍ਰਮਾਣ ਖੋਜੇ ਗਏ ਸਨ। ਐਫ ਡੀ ਏ ਦੁਆਰਾ ਇਸ ਖੋਜ ਨੂੰ ਮਨੁੱਖਾਂ ਤੇ ਲਾਗੂ ਕਰਨ ਦੀ ਮਨਾਹੀ ਕੀਤੀ ਗਈ ਸੀ।

ਅਮਰੀਕੀ ਵਿਗਿਆਨੀਆਂ ਵੱਲੋਂ ਹਾਲ ਹੀ ਵਿੱਚ ਇਸ ਖੋਜ ਨੂੰ ਲੈ ਕੇ ਇਕ ਹੋਰ ਵੱਡੀ ਜਾਣਕਾਰੀ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਲੀਫੋਰਨੀਆ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਦੱਖਣੀ ਕੋਰੀਆ, ਜਪਾਨ, ਨਿਊਜ਼ੀਲੈਂਡ, ਸਵੀਡਨ, ਬ੍ਰਿਟੇਨ ਅਤੇ ਅਮਰੀਕਾ ਦੁਆਰਾ ਕੀਤੀ ਗਈ ਖੋਜ ਮੋਬਾਈਲ ਫੋਨ ਦੀ ਰੇਡੀਏਸ਼ਨ ਦੇ ਅਧਾਰ ਤੇ ਦਾਅਵਾ ਕੀਤਾ ਹੈ ਕਿ ਫੋਨਾਂ ਦੇ ਜ਼ਿਆਦਾ ਇਸਤੇਮਾਲ ਨਾਲ ਮਨੁੱਖ ਵਿਚ ਕੈਂਸਰ ਦਾ ਖਤਰਾ ਬਨਣ ਦੇ ਚਾਂਸ ਕਾਫੀ ਵਧ ਜਾਂਦੇ ਹਨ।

ਅੰਕੜਿਆਂ ਮੁਤਾਬਿਕ 2020 ਵਿੱਚ ਮੋਬਾਈਲ ਫੋਨ ਯੂਜ਼ਰਸ ਦੀ ਗਿਣਤੀ ਵਿਸ਼ਵ ਭਰ ਵਿੱਚ 95 ਪ੍ਰਤੀਸ਼ਤ ਹੋ ਗਈ ਹੈ ਜਦ ਕਿ 2011 ਵਿੱਚ ਸਿਰਫ 87 ਪ੍ਰਤੀਸ਼ਤ ਘਰਾਂ ਵਿੱਚ ਹੀ ਮੋਬਾਈਲ ਫੋਨ ਇਸਤੇਮਾਲ ਕੀਤੇ ਜਾਂਦੇ ਸਨ। ਅਮਰੀਕੀ ਵਿਗਿਆਨੀਆਂ ਵੱਲੋਂ ਮਨੁੱਖੀ ਸਿਹਤ ਅਤੇ ਮੋਬਾਈਲ ਫੋਨਾਂ ਨਾਲ ਸਬੰਧਤ 46 ਕਿਸਮ ਦੀਆਂ ਖੋਜਾਂ ਦਾ ਅਧਿਐਨ ਕਰਕੇ ਦਾਅਵਾ ਕੀਤਾ ਹੈ ਕਿ ਜੇਕਰ ਇਨਸਾਨ ਲਗਾਤਾਰ 10 ਸਾਲਾ ਲਈ ਰੋਜ਼ਾਨਾ 17 ਮਿੰਟ ਫੋਨ ਇਸਤੇਮਾਲ ਕਰਦਾ ਹੈ ਤਾਂ ਉਸ ਵਿਚ ਕੈਂਸਰ ਦਾ 65% ਜੋਖਮ ਵਧ ਜਾਂਦਾ ਹੈ।

ਖੋਜ ਕਰਤਾਵਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੋਬਾਇਲ ਦੇ ਸਿਗਨਲ ਤੋਂ ਨਿਕਲਣ ਵਾਲੇ ਰੇਡੀਏਸ਼ਨ ਡੀਐਨਏ ਨੂੰ ਨੁਕਸਾਨ ਪਹੁੰਚਾਉਂਦੀ ਹੈ ਕਿਉਂਕਿ ਇਸ ਨਾਲ ਤਣਾਅ ਵਾਲੇ ਪ੍ਰੋਟੀਨ ਕਾਫ਼ੀ ਵਧ ਜਾਂਦੇ ਹਨ। ਇਨ੍ਹਾਂ ਦਾਅਵਿਆਂ ਦੇ ਬਾਵਜੂਦ ਯੂ ਐਸ ਫੂਡ ਐਂਡ ਡਰਗ ਐਡਮਿਨਿਸਟਰੇਸ਼ਨ ਵੱਲੋਂ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਨਕਾਰਿਆ ਜਾ ਰਿਹਾ ਹੈ।



error: Content is protected !!