BREAKING NEWS
Search

ਮੁੱਖ ਮੰਤਰੀ ਭਗਵੰਤ ਮਾਨ ਦੇ ਇਲਾਕੇ ਤੋਂ ਆਈ ਵੱਡੀ ਖਬਰ – ਮਚਿਆ ਇਹ ਹੜਕੰਪ

ਆਈ ਤਾਜ਼ਾ ਵੱਡੀ ਖਬਰ 

ਇਕ ਸਾਲ ਤੋਂ ਵੀ ਲੰਬਾ ਚੱਲਿਆ ਕਿਸਾਨੀ ਸੰਘਰਸ਼ ਕਿਸਾਨਾਂ ਨੇ ਆਖਰ ਕਾਰ ਆਪਣੀਆਂ ਸਾਰੀਆਂ ਮੰਗਾਂ ਕੇਂਦਰ ਸਰਕਾਰ ਤੋਂ ਮਨਵਾ ਕੇ ਖ਼ਤਮ ਕੀਤਾ । ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮਨਜ਼ੂਰ ਕਰਨ ਦਾ ਉਨ੍ਹਾਂ ਨਾਲ ਵਾਅਦਾ ਕੀਤਾ ਤੇ ਫਿਰ ਜਾ ਕੇ ਕਿਸਾਨਾਂ ਦੀ ਇਸ ਕਿਸਾਨੀ ਅੰਦੋਲਨ ਦੌਰਾਨ ਜਿੱਤ ਹੋਈ । ਪਰ ਦੂਜੇ ਪਾਸੇ ਬਹੁਤ ਸਾਰੇ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਮੰਗਾਂ ਮਨਜ਼ੂਰ ਨਹੀਂ ਕੀਤਾ ਗਈਆ, ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਵੱਖ ਵੱਖ ਥਾਵਾਂ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਉੱਥੇ ਹੀ ਧੂਰੀ ਸ਼ੂਗਰ ਮਿੱਲ ‘ਚ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਨਾਂ ਦੇ ਦਿੱਤੇ ਜਾਣ ਦੇ ਰੋਸ ਵਿੱਚ ਆਏ ਕਿਸਾਨਾਂ ਦੇ ਵੱਲੋਂ ਅੱਜ ਧੂਰੀ ਦੇ ਐੱਸ ਡੀ ਐੱਮ ਦਫਤਰ ਨੂੰ ਤਾਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਨਾਲ ਹੀ ਉਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਦਿੱਤੀ ਜਾਵੇ ।

ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕਾ ਦੇ ਵਿੱਚ ਐਸਡੀਐਮ ਦਫ਼ਤਰ ਨੂੰ ਤਾਲਾ ਲਗਾ ਕੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਕਿਸਾਨਾਂ ਦੀ ਅਦਾਇਗੀ ਸ਼ੂਗਰ ਮਿੱਲ ਵੱਲ ਖੜ੍ਹੀ ਹੈ ਤੇ ਹੁਣ ਕਿਸਾਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਕੋਲੋਂ ਗੰਨੇ ਦੀ ਬਕਾਇਆ ਅਦਾਇਗੀ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਕਿਸਾਨਾਂ ਨੇ ਕਿਹਾ ਕੀ ਪਹਿਲਾਂ ਜਦੋਂ ਅਸੀਂ ਐੱਸਟੀਐੱਫ ਨੂੰ ਇਸ ਸੰਬੰਧੀ ਮਿਲਣ ਆਉਂਦੇ ਸੀ ਤਾਂ ਇਹ ਸਾਨੂੰ ਕਹਿ ਦਿੰਦੇ ਸੀ ਕਿ ਚੋਣ ਜ਼ਾਬਤਾ ਲੱਗਿਆ ਹੋਇਆ ਹੈ ।

ਜਿਸ ਕਾਰਨ ਉਹ ਇਸ ਵਿੱਚ ਕੋਈ ਦੀ ਦਖ਼ਲ ਅੰਦਾਜ਼ੀ ਨਹੀਂ ਦੇ ਸਕਦੇ । ਇਸ ਲਈ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਅਸੀਂ ਉਦੋਂ ਹੁਣ ਆਏ ਹਾਂ ਜਦੋਂ ਕੋਡ ਆਫ ਕੰਡਕਟ ਖ਼ਤਮ ਹੋ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ।

ਧਰਨਾ ਦੇ ਰਹੇ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਸਾਡੀ ਪੇਮੈਂਟ ਦਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਿਹਾ। ਕਿਸਾਨਾਂ ਨੇ ਕਿਹਾ ਕਿ ਸਾਡਾ 200000000 ਰੁਪਏ ਇਸ ਸਾਲ ਦਾ ਸ਼ੁਗਰ ਮਿੱਲ ਵੱਲ ਬਾਕੀ ਹੈ ਤੇ ਪਿਛਲੇ ਸਾਲ ਦਾ ਡੇਢ-ਦੋ ਕਰੋੜ ਰੁਪਏ ਬਕਾਇਆ ਹੈ। ਜਿਸ ਦੇ ਚੱਲਦੇ ਹੁਣ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਨ੍ਹਾਂ ਨੂੰ ਬਕਾਇਆ ਰਾਸ਼ੀ ਦਿੱਤੀ ਜਾਵੇ ਨਹੀਂ ਤਾਂ ਉਨ੍ਹਾਂ ਵੱਲੋਂ ਆਪਣਾ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ।



error: Content is protected !!