BREAKING NEWS
Search

ਮੁੱਖ ਮੰਤਰੀ ਚੰਨੀ 4 ਜਨਵਰੀ ਨੂੰ ਕਰਨ ਜਾ ਰਹੇ ਇਹ ਵੱਡਾ ਕੰਮ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਜਿੱਥੇ ਪੰਜਾਬ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਕਾਫ਼ੀ ਸਰਗਰਮ ਹਨ , ਇਸੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬੀਆਂ ਦੀ ਭਲਾਈ ਦੇ ਲਈ ਵੱਡੇ ਵੱਡੇ ਐਲਾਨ ਕਰ ਰਹੇ ਹਨ । ਹੁਣ ਤੱਕ ਬਹੁਤ ਸਾਰੇ ਐਲਾਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਪੰਜਾਬੀਆਂ ਦੀ ਭਲਾਈ ਨੂੰ ਵੇਖਦੇ ਹੋਏ ਕੀਤੇ ਗਏ , ਪਰ ਵਿਰੋਧੀ ਪਾਰਟੀਆਂ ਦੇ ਵੱਲੋਂ ਅਤੇ ਬਹੁਤ ਸਾਰੇ ਵਰਗਾਂ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਐਲਾਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ । ਕਿਉਂਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਚਰਨਜੀਤ ਸਿੰਘ ਚੰਨੀ ਸਿਰਫ਼ ਚੋਣਾਂ ਤੋਂ ਪਹਿਲਾਂ ਐਲਾਨ ਕਰ ਰਹੇ ਹਨ , ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ।

ਇਸੇ ਵਿਚਕਾਰ ਹੋਏ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਚਾਰ ਜਨਵਰੀ ਨੂੰ ਇਕ ਵੱਡਾ ਐਲਾਨ ਕਰਨ ਸਬੰਧੀ ਜਾਣਕਾਰੀ ਦਿੱਤੀ । ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੇ ਸੌ ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ ਅਤੇ ਚਰਨਜੀਤ ਸਿੰਘ ਚੰਨੀ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਸਭ ਤੋਂ ਵੱਧ ਨੌਜਵਾਨਾਂ ਦੀਆਂ ਨੌਕਰੀਆਂ ਦਾ ਮਸਲਾ ਹੈ , ਜਿਸ ਤੇ ਉਨ੍ਹਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ ।

ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਹੁਣ ਚਾਰ ਜਨਵਰੀ ਨੂੰ ਮੁੜ ਤੋਂ ਪ੍ਰੈੱਸ ਕਾਨਫ਼ਰੰਸ ਕੀਤੀ ਜਾਵੇਗੀ । ਜਿਸ ਦੌਰਾਨ ਉਨ੍ਹਾਂ ਦੇ ਵੱਲੋਂ ਕੋਈ ਕਾਨੂੰਨ ਜਾਂ ਫਿਰ ਗਾਰੰਟੀ ਲਿਆਂਦੀ ਜਾਵੇਗੀ ਤੇ ਅੱਗੇ ਯੂਥ ਨੂੰ ਬਦਲੀ ਨੌਕਰੀਆਂ ਦਿੱਤੀਆਂ ਜਾਣਗੀਆਂ । ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਚ ਸਰਕਾਰੀ ਨੌਕਰੀ ਲਈ ਦਸਵੀਂ ਤੱਕ ਪੰਜਾਬੀ ਵਿਸ਼ੇ ਚ ਪਾਸ ਕਰਨੀ ਲਾਜ਼ਮੀ ਕੀਤੀ ਸੀ ।

ਇਸ ਨਾਲ ਜਿਹੜੇ ਬਾਹਰਲੇ ਸੂਬਿਆਂ ਦੇ ਨੌਜਵਾਨ ਨੌਕਰੀ ਲੈਂਦੇ ਸਨ ਪਰ ਉਨ੍ਹਾਂ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲੇਗੀ । ਕਿਉਂਕਿ ਹੁਣ ਦਸਵੀਂ ਤਕ ਜੋ ਨੌਜਵਾਨ ਪੰਜਾਬੀ ਪੜ੍ਹਿਆ ਹੋਵੇਗਾ, ਉਸ ਨੂੰ ਹੀ ਪੰਜਾਬ ਦੇ ਵਿੱਚ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇਗੀ ।



error: Content is protected !!