=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮੁੰਡੇ ਨੂੰ ਕੁੜੀ ਨੇਂ ਕਿਹਾ ਜੇ ਮੈਨੂੰ ਪਸੰਦ ਕਰਨ ਆਉਣਾਂ ਤਾਂ ਪਹਿਲਾਂ……

ਨਿੱਤ ਦਿਹਾੜੀ ਵੇਖਣ-ਵਿਖਾਉਣ ਦੀ ਚੱਕਰਾਂ ਤੋਂ ਤੰਗ ਆਈ ਨੇ ਕਾਲਰ ਆਈਡੀ ਤੋਂ ਨੰਬਰ ਪੜਿਆ ਅਤੇ ਅਗਲੇ ਦਿਨ ਉਸਨੂੰ ਵੇਖਣ ਆਉਣ ਵਾਲਿਆਂ ਦੇ ਘਰ ਨੰਬਰ ਮਿਲਾ ਦਿੱਤਾ!ਕਿਸੇ ਨੇ ਅੱਗੋਂ ਫੋਨ ਚੁੱਕਿਆ ਤਾਂ ਬੇਬਾਕ ਹੋ ਕੇ ਪੁੱਛਣ ਲੱਗੀ…ਜੀ ਜਸਦੀਪ ਨਾਲ ਗੱਲ ਹੋ ਸਕਦੀ ਏ?

“ਹਾਂ ਜੀ ਮੈਂ ਜਸਦੀਪ..ਜਸਦੀਪ ਹੀ ਬੋਲ ਰਿਹਾ ਹਾਂ..ਪਰ ਤੁਸੀਂ ਕੌਣ”? “ਮੈਂ ਜੀ ਨਵਪ੍ਰੀਤ..ਨਵਪ੍ਰੀਤ ਕੌਰ…ਤੁਸੀਂ ਕੱਲ ਮੈਨੂੰ ਮੇਰੇ ਘਰ ਵੇਖਣ ਆ ਰਹੇ ਓ..ਇਸਤੋਂ ਪਹਿਲਾਂ ਕੇ ਤੁਸੀਂ ਸਾਢੇ ਘਰ ਆ ਕੇ ਮੇਰੇ ਮਾਪਿਆਂ ਨੂੰ ਖੇਚਲ ਪਾਵੋ..ਕੁਝ ਗੱਲਾਂ ਫੋਨ ਤੇ ਹੀ ਦੱਸ ਦੇਣੀਆਂ ਜਰੂਰੀ ਸਮਝਦੀ ਹਾਂ”

“ਰੰਗ ਬਹੁਤ ਗੋਰਾ ਨਹੀਂ ਬੱਸ ਕਣਕ-ਵੰਨਾ ਏ..ਕਦ ਪੰਜ ਫੁੱਟ ਦੋ ਇੰਚ..ਅਗਲੇ ਮਹੀਨੇ ਅਠਾਈਆਂ ਦੀ ਹੋ ਜਾਵਾਂਗੀ..ਡੀ.ਸੀ ਆਫਿਸ ਜੂਨੀਅਰ ਡਿਵੀਜਨ ਕਲਰਕ ਦੀ ਨੌਂ ਤੋਂ ਪੰਜ ਵਾਲੀ ਪੋਸਟ..ਬਾਈ ਹਜਾਰ ਤਨਖਾਹ ਏ…
ਕੱਲ ਜਾਮਨੀ ਰੰਗ ਦੇ ਸੂਟ ਵਿਚ ਤਿੰਨ ਨੰਬਰ ਕਾਊਂਟਰ ਤੇ ਬੈਠੀ ਹੋਵਾਂਗੀ

ਆ ਕੇ ਦੂਰੋਂ ਝਾਤੀ ਮਾਰ ਲੈਣਾ ਤੇ ਫੇਰ ਸਲਾਹ ਕਰ ਲੈਣੀ ਕੇ ਸਾਡੇ ਘਰੇ ਆਉਣਾ ਕੇ ਨਹੀਂ…ਤੁਹਾਡੇ ਜਾਣ ਮਗਰੋਂ ਮੇਰੇ ਮਾਪੇ ਹਰੇਕ ਐਰੇ-ਗੈਰੇ ਨੂੰ ਸਫਾਈਆਂ ਦਿੰਦੇ ਫਿਰਨ..ਇਹ ਮੈਥੋਂ ਸਹਿਣ ਨਹੀਂ ਹੁੰਦਾ”

“ਹਾਂ ਇੱਕ ਹੋਰ ਗੱਲ..ਅਵਵਲ ਤੇ ਮੈਨੂੰ ਪਤਾ ਕੇ ਏਨਾ ਕੁਝ ਸੁਣਨ ਮਗਰੋਂ ਤੁਸੀਂ ਕੱਲ ਆਵੋਗੇ ਹੀ ਨਹੀਂ ਜੇ ਆ ਵੀ ਗਏ ਤੇ ਪਸੰਦ ਨਾਪਸੰਦ ਦੀਂ ਚੋਇਸ ਸਿਰਫ ਤੁਹਾਡੀ ਹੀ ਨਹੀਂ ਹੋਵੇਗੀ…ਦੋਵੇਂ ਧਿਰਾਂ ਨੂੰ ਪੂਰਾ ਹੱਕ ਹੋਵੇਗੇ”
ਮਗਰੋਂ ਲੰਮਾ ਸਾਰਾ ਸਾਹ ਲਿਆ ਤੇ ਝੱਟਪੱਟ ਫੋਨ ਥੱਲੇ ਪਟਕ ਦਿਤਾ!

ਅਗਲੇ ਦਿਨ ਸ਼ਾਮੀਂ ਕੰਮ ਤੋਂ ਘਰ ਮੁੜੀ ਤਾਂ ਮਾਂ ਆਖਣ ਲੱਗੀ ਕੇ ਉਹ ਨਹੀਂ ਆਏ..ਸਿੱਧਾ ਸੁਨੇਹਾ ਭੇਜ ਦਿੱਤਾ ਕੇ ਸਾਨੂੰ ਕੁੜੀ ਪਸੰਦ ਏ..ਜੇ ਤੁਹਾਡੀ ਹਾਂ ਏ ਤਾਂ ਸਿੱਧਾ ਮੰਗਣੀ ਦੀਂ ਤਰੀਕ ਫਿਕਸ ਕਰ ਲਵਾਂਗੇ”

ਮਾਂ ਹੈਰਾਨ ਸੀ ਪਰ ਉਹ ਅੰਦਰੋਂ ਅੰਦਰ ਮੁਸਕੁਰਾ ਰਹੀ ਸੀ ਤੇ ਯਾਦ ਕਰ ਰਹੀ ਸੀ ਕੇ ਕਿੱਦਾਂ ਕਿਸੇ ਨੇ ਦੁਪਹਿਰ ਵੇਲੇ ਕਾਊਂਟਰ ਤੇ ਕੰਮ ਕਰਦੀ ਕੋਲ ਆ ਖੰਗੂਰਾ ਮਾਰਿਆਂ….

ਜਦੋਂ ਪੁੱਛਿਆ ਕੇ ਕੀ ਕੰਮ ਏ ਤਾਂ ਅੱਗੋਂ ਆਖਣ ਲੱਗਾ ਕੇ ਮੈਂ ਜਸਦੀਪ…” ਅੱਛਾ ਤੇ ਮੈਨੂੰ ਦੇਖਣ ਆਏ ਹੋ? ਨਹੀਂ ਜੀ ਆਪਣੇ ਆਪ ਨੂੰ ਦਿਖਾਉਣ ਆਇਆ ਹਾਂ….ਕਿਸੇ ਸੁਨੇਹਾ ਦਿੱਤਾ ਸੀ ਕੇ ਪਸੰਦ-ਨਾਪਸੰਦ ਦਾ ਹੱਕ ਦੋਨੋ ਪਾਸਿਆਂ ਨੂੰ ਬਰੋਬਰ ਦਾ ਹੋਣਾ ਚਾਹੀਦਾ ਏ”

ਫੇਰ ਪਤਾ ਹੀ ਨਹੀਂ ਲੱਗਾ ਕਦੋਂ ਕੰਟੀਨ ਵਿਚ ਆਮੋਂ-ਸਾਮਣੇ ਬੈਠਿਆਂ ਉਹ “ਜਸਦੀਪ ਸਿੰਘ ” ਤੋਂ “ਤੁਸੀਂ” ਹੋ ਗਏ…!
(ਪੰਜਾਬੀ ਰੂਪਾਂਤਰਣ) ਹਰਪ੍ਰੀਤ ਸਿੰਘ ਜਵੰਦਾ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ




error: Content is protected !!