ਆਈ ਤਾਜ਼ਾ ਵੱਡੀ ਖਬਰ
ਬੀਤੇ ਦਿਨੀਂ ਕਰਵਾ ਚੌਥ ਦੇ ਤਿਉਹਾਰ ਨੂੰ ਸੁਹਾਗਣਾਂ ਦੇ ਵੱਲੋਂ ਬਹੁਤ ਹੀ ਵਿਸ਼ਵਾਸ ਤੇ ਸ਼ਰਧਾ ਨਾਲ ਮਨਾਇਆ ਗਿਆ । ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਹਨ ਤੇ ਇਸ ਦਿਨ ਨਵੀਂ ਵਿਆਹੀ ਹੋਈ ਵਹੁਟੀ ਦੇ ਵਾਂਗ ਹਰ ਇੱਕ ਅੌਰਤ ਤਿਆਰ ਹੁੰਦੀ ਹੈ । ਇਸ ਦਿਨ ਇਕ ਸੁਹਾਗਣ ਔਰਤ ਦੇ ਵੱਲੋਂ ਵਰਤ ਰੱਖ ਕੇ ਜਿੱਥੇ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਿਆ ਜਾਂਦਾ ਹੈ । ਉੱਥੇ ਹੀ ਔਰਤਾਂ ਇਸ ਦਿਨ ਸੋਲ਼ਾਂ ਸ਼ਿੰਗਾਰ ਕਰਕੇ ਨਵ ਵਿਆਹੀ ਦੁਲਹਨ ਦੇ ਵਾਂਗ ਤਿਆਰ ਹੁੰਦੀਆਂ ਹਨ । ਇਸ ਦਿਨ ਦਾ ਔਰਤਾਂ ਨੂੰ ਕਾਫ਼ੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ ਹੈ । ਜਿੱਥੇ ਬੀਤੇ ਦਿਨੀਂ ਔਰਤਾਂ ਦੇ ਵੱਲੋਂ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ,ਪਰ ਉੱਥੇ ਹੀ ਇਸ ਦਿਨ ਇਕ ਔਰਤ ਤੇ ਦੁੱਖਾਂ ਦਾ ਪਹਾੜ ਉਸ ਸਮੇਂ ਦਿਖ ਗਿਆ ਜਦ ਕਰਵਾ ਚੌਥ ਵਾਲੇ ਦਿਨ ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਪਤੀ ਨੇ ਦਮ ਤੋੜ ਦਿੱਤਾ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਜਿੱਥੇ ਦੁਨੀਆਂ ਭਰ ਦੀਆਂ ਔਰਤਾਂ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਿਆ ਸੀ ਉੱਥੇ ਹੀ ਕਰਵਾ ਚੌਥ ਵਾਲੇ ਦਿਨ ਇਕ ਔਰਤ ਦੇ ਪਤੀ ਦੀ ਮੌਤ ਹੋ ਗਈ । ਮ੍ਰਿਤਕ ਹਾਲਤ ਵਿੱਚ ਆਪਣੇ ਪਤੀ ਨੂੰ ਦੇਖ ਕੇ ਉਸ ਔਰਤ ਦੀ ਸਿਹਤ ਵਿਗੜ ਗਈ । ਪਰ ਉਸ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ ਜਿਸ ਕਾਰਨ ਉਸ ਨੇ ਦਵਾਈ ਨਹੀਂ ਖਾਧੀ । ਇਹ ਘਟਨਾ ਬੀਤੇ ਦਿਨੀਂ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਵਿੱਚ ਵਾਪਰੀ ਜਿੱਥੇ ਦੀ ਰਹਿਣ ਵਾਲੇ ਜਗਜੀਤ ਸਿੰਘ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਸੀ । ਜਗਜੀਤ ਸਿੰਘ ਸਵੇਰੇ ਜਦੋਂ ਨਹਾ ਧੋ ਕੇ ਬਾਥਰੂਮ ਵਿੱਚੋਂ ਨਿਕਲਿਆ ਤਾਂ ਉਸ ਨੇ ਤੌਲੀਆ ਸਕਾਉਣ ਦੇ ਲਈ ਤਾਰ ਤੇ ਪਾਇਆ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਕਰੰਟ ਲੱਗਣ ਦੇ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ ।
ਇਸ ਘਟਨਾ ਦੇ ਵਾਪਰਨ ਤੋਂ ਬਾਅਦ ਜਗਜੀਤ ਸਿੰਘ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਦੇ ਵਿੱਚ ਲੈ ਗਏ , ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਉੱਥੇ ਹੀ ਜਦੋਂ ਪਰਿਵਾਰਕ ਮੈਂਬਰ ਮ੍ਰਿਤਕ ਨੂੰ ਆਪਣੇ ਘਰ ਵਾਪਸ ਲਿਆਏ ਤਾਂ ਪਰਿਵਾਰ ਵਾਲਿਆਂ ਨੇ ਲੋਕਾਂ ਦੇ ਕਹਿਣ ਤੇ ਜ਼ਿੰਦਾ ਹੋਣ ਦੀ ਆਸ ਵਿੱਚ ਮ੍ਰਿਤਕ ਦੇਹ ਨੂੰ ਖੁੱਲ੍ਹੀ ਥਾਂ ਚ ਕਰੀਬ ਦੋ ਘੰਟਿਅਾਂ ਤਕ ਮਿੱਟੀ ਚ ਦਬਾ ਕੇ ਰੱਖਿਆ ਅਤੇ ਫਿਰ ਦੇਸੀ ਘਿਓ ਦੇ ਨਾਲ ਮਾਲਿਸ਼ ਵੀ ਕੀਤੀ । ਇਸ ਦੌਰਾਨ ਡਾਕਟਰਾਂ ਨੂੰ ਬੁਲਾ ਕੇ ਮੌਕੇ ਤੇ ਜਾਂਚ ਕਰਵਾਈ ਅਤੇ ਆਕਸੀਜਨ ਵੀ ਦਿੱਤੀ ਗਈ, ਪਰ ਜਗਜੀਤ ਸਿੰਘ ਦੇ ਸਰੀਰ ਦੇ ਵਿੱਚ ਕੋਈ ਵੀ ਹਰਕਤ ਨਹੀਂ ਹੋਈ ।
ਜਿਸ ਤੋਂ ਬਾਅਦ ਮਿੱਟੀ ਮੀਂਹ ਕਾਰਨ ਗਿੱਲੀ ਹੋਣ ਦੀ ਗੱਲ ਕਹਿੰਦੇ ਹੋਏ ਉਸ ਉੱਥੋਂ ਮ੍ਰਿਤਕ ਦੇਹ ਨੂੰ ਕੱਢ ਕੇ ਦੂਜੇ ਥਾਂ ਗੋਹੇ ਚ ਦਬਾਇਆ ਕਿਹਾ ਕਈ ਘੰਟੇ ਗਾਂ ਦੇ ਗੋਹੇ ਵਿਚ ਦਬਾਉਣ ਤੋਂ ਬਾਅਦ ਵੀ ਸਰੀਰ ਵਿੱਚ ਜਦੋਂ ਕੋਈ ਵੀ ਹਰਕਤ ਨਹੀਂ ਹੋਈ , ਤਾਂ ਪਰਿਵਾਰ ਵਾਲੇ ਮੁੜ ਸਿਰਸਾ ਦੇ ਨਿੱਜੀ ਹਸਪਤਾਲ ਦੇ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ । ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਮ੍ਰਿਤਕ ਦਾ ਅੰਤਿਮ ਸਸਕਾਰ ਕੀਤਾ ਗਿਆ ਤੇ ਪਰਿਵਾਰ ਵਿਚ ਇਸ ਸਮੇਂ ਸੋਗ ਦੀ ਲਹਿਰ ਹੈ ।
Home ਤਾਜਾ ਜਾਣਕਾਰੀ ਮੁੰਡੇ ਦੀ ਹੋਈ ਏਦਾਂ ਅਚਾਨਕ ਮੌਤ – ਪ੍ਰਰੀਵਾਰ ਨੇ ਇਸ ਕਾਰਨ ਗੋਹੇ ਚ ਦੱਬੀ ਲਾਸ਼ ਆਈ ਤਾਜਾ ਵੱਡੀ ਖਬਰ
ਤਾਜਾ ਜਾਣਕਾਰੀ