BREAKING NEWS
Search

ਮੁੰਡਾ ਹੋਣ ਦੀ ਖਵਾਇਸ਼ ਕਾਰਨ ਕਰਾਏ ਸੀ 2 ਵਿਆਹ ! ਅਸਫਲ ਰਹਿਣ ਤੇ ਘੜੀ ਸਾਜਿਸ਼- ਉੱਡੇ ਸਭ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਹਰ ਇਨਸਾਨ ਵੱਲੋਂ ਜਿਥੇ ਆਪਣੀ ਜ਼ਿੰਦਗੀ ਵਿੱਚ ਆਪਣੀ ਵਿਆਹੁਤਾ ਜੀਵਨ ਨੂੰ ਲੈ ਕੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਉਥੇ ਹੀ ਆਪਣੇ ਪਰਿਵਾਰ ਨੂੰ ਅੱਗੇ ਵਧਾਉਣ ਵਾਸਤੇ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰਿਵਾਰ ਵਿਚ ਵਾਧੇ ਦੇ ਨਾਲ ਹੀ ਘਰ ਵਿੱਚ ਜਿੱਥੇ ਬੱਚਿਆਂ ਦੀਆਂ ਕਿਲਕਾਰੀਆਂ ਸੁਣਾਈ ਦਿੰਦੀਆਂ ਹਨ ਉਥੇ ਹੀ ਘਰ ਵਿੱਚ ਹਰ ਵਕਤ ਰੌਣਕ ਲੱਗੀ ਰਹਿੰਦੀ ਹੈ। ਪਰ ਕੁਝ ਲੋਕ ਪੁੱਤਰ ਦੀ ਚਾਹਤ ਵਿੱਚ ਇੰਨੇ ਅੰਨ੍ਹੇ ਹੋ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਧੀਆਂ ਦਾ ਸਤਿਕਾਰ ਵੀ ਨਹੀਂ ਕੀਤਾ ਜਾਂਦਾ। ਜਿੱਥੇ ਅਨਪੜਤਾ ਦਾ ਸ਼ਿਕਾਰ ਬਹੁਤ ਸਾਰੇ ਲੋਕ ਪੁੱਤਰ ਪ੍ਰਾਪਤੀ ਵਾਸਤੇ ਵੱਖ-ਵੱਖ ਜਾਦੂ ਟੂਣੇ ਵੀ ਕਰਨ ਲੱਗ ਜਾਂਦੇ ਹਨ।

ਇਸ ਲਾਲਚ ਵੱਸ ਉਨ੍ਹਾਂ ਵੱਲੋਂ ਅਜਿਹੀਆਂ ਕਈ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਹੁਣ ਇੱਥੇ ਬੇਟੇ ਦੀ ਚਾਹਤ ਵਿੱਚ ਦੋ ਵਿਆਹ ਕੀਤੇ ਅਤੇ ਉਸ ਤੋਂ ਬਾਅਦ ਬੱਚਾ ਨਾ ਹੋਣ ਤੇ ਇਹ ਕਦਮ ਚੁੱਕਿਆ ਗਿਆ ਹੈ। ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਉੱਤਰ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਵਿਅਕਤੀ ਵੱਲੋਂ ਪਹਿਲੀ ਪਤਨੀ ਤੋਂ ਤਿੰਨ ਧੀਆਂ ਹੋਣ ਤੇ ਪੁੱਤਰ ਦੀ ਚਾਹਤ ਦੇ ਵਿਚ ਦੂਸਰਾ ਵਿਆਹ ਕਰਵਾਇਆ ਗਿਆ ਸੀ।

ਕਈ ਸਾਲ ਬੀਤਣ ਤੇ ਜਦੋਂ ਉਸ ਪਤਨੀ ਦੇ ਕੋਈ ਬੱਚਾ ਨਹੀਂ ਹੋਇਆ ਅਤੇ ਆਪਣੀ ਪਤਨੀ ਦੀ ਉਦਾਸੀ ਨੂੰ ਦੇਖ ਕੇ ਪਤੀ ਵੱਲੋਂ ਆਪਣੀ ਪਤਨੀ ਨੂੰ ਬੱਚਾ ਤੋਹਫੇ ਵਜੋਂ ਦੇਣ ਦਾ ਉਪਰਾਲਾ ਕੀਤਾ ਗਿਆ ਅਤੇ ਇੱਕ ਭਿਖਾਰੀ ਦੇ ਬੱਚੇ ਨੂੰ ਚੋਰੀ ਕਰ ਲਿਆ ਗਿਆ ਜਿਸ ਵਾਸਤੇ ਉਸ ਵੱਲੋਂ ਆਪਣੇ ਹੀ ਪਿੰਡ ਦੇ ਦੋ ਵਿਅਕਤੀਆਂ ਦੀ ਮਦਦ ਲਈ ਗਈ।

ਇਸ ਵਿਅਕਤੀ ਨੇ ਜਿੱਥੇ ਇਕ ਭਿਖਾਰੀ ਬੱਚੇ ਨੂੰ ਇਸ ਲਈ ਚੋਰੀ ਕੀਤਾ ਸੀ ਕਿ ਉਸ ਦੇ ਬੱਚੇ ਦੀ ਪੁਲਿਸ ਵੱਲੋਂ ਭਾਲ ਨਹੀਂ ਕੀਤੀ ਜਾਵੇਗੀ। ਪਰ ਸੀਸੀਟੀਵੀ ਕੈਮਰੇ ਵਿੱਚ ਇਹ ਘਟਨਾ ਕੈਦ ਹੋ ਗਈ ਅਤੇ ਪੁਲਿਸ ਵੱਲੋਂ 48 ਘੰਟਿਆਂ ਦੇ ਅੰਦਰ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਅਤੇ ਦੋ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਜਦਕਿ ਤੀਜੇ ਦੀ ਭਾਲ ਕੀਤੀ ਜਾ ਰਹੀ ਹੈ।



error: Content is protected !!