BREAKING NEWS
Search

ਮੁਰਦਾ ਫੂਕਣ ਗਏ ਪਿੰਡ ਵਾਸੀਆਂ ਦੇ ਮੜੀਆਂ ਚ ਜਾਕੇ ਉੱਡੇ ਹੋਸ਼, ਬੁਲਾਉਣੀ ਪੈ ਗਈ ਪੁਲਿਸ, ਦੇਖੋ ਵੀਡੀਓ

ਸ਼ਮਸ਼ਾਨਘਾਟ ਇੱਕ ਐਸਾ ਸਥਾਨ ਹੈ, ਜਿੱਥੇ ਪਹੁੰਚ ਕੇ ਇਨਸਾਨ ਇੱਕ ਵਾਰ ਇਹ ਜ਼ਰੂਰ ਸੋਚਦਾ ਹੈ ਕਿ ਉਸ ਦੀ ਅਖੀਰਲੀ ਮੰਜ਼ਿਲ ਇਹੀ ਹੈ। ਉਹ ਜਿੰਦਗੀ ਵਿਚ ਕੁਝ ਵੀ ਕਮਾ ਲਵੇ ਜਾਂ ਖੋਅ ਲਵੇ ਪਰ ਨਿਬੇੜਾ ਇੱਥੇ ਆਕੇ ਹੀ ਹੋਣਾ ਹੈ। ਇਹ ਅਟੱਲ ਸੱਚਾਈ ਹੈ ਕਿ ਮਰਨਾ ਸੱਚ, ਜਿਊਣਾ ਝੂਠ।

ਜਦੋਂ ਕਿਸੇ ਦੇ ਅੰਤਿਮ ਸੰਸਕਾਰ ਸਮੇਂ ਲੋਕ ਮੜ੍ਹੀਆਂ ਵਿੱਚ ਜਾਂਦੇ ਹਨ ਤਾਂ ਇੱਕ ਵਾਰ ਤਾਂ ਹਰ ਕਿਸੇ ਦਾ ਮਨ ਵਿੱਚ ਇਹ ਸੋਚ ਕੇ ਪਸੀਜ ਜਾਂਦਾ ਹੈ ਕਿ ਜ਼ਿੰਦਗੀ ਦੀ ਦੌੜ ਬੱਸ ਇੱਥੇ ਤੱਕ ਹੀ ਹੈ ਪਰ ਕਈ ਅਜਿਹੇ ਇਨਸਾਨ ਵੀ ਹਨ। ਜੋ ਸ਼ਮਸ਼ਾਨਘਾਟ ਵਿੱਚ ਵੀ ਮੌਜ ਮਸਤੀ ਦੀਆਂ ਵਸਤੂਆਂ ਤਿਆਰ ਕਰਦੇ ਹਨ। ਇਨ੍ਹਾਂ ਲੋਕਾਂ ਨੂੰ ਮੌਤ ਯਾਦ ਨਹੀਂ ਜਾਂ ਫਿਰ ਇਹ ਇੰਨੇ ਬੇਡਰ ਹਨ ਕਿ ਮੌਤ ਤੋਂ ਵੀ ਨਹੀਂ ਡਰਦੇ। ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸ਼ਕਰੀ ਵਿੱਚ ਜਦੋਂ ਲੋਕ ਕਿਸੇ ਮੁਰਦੇ ਦਾ ਅੰਤਿਮ ਸੰਸਕਾਰ ਕਰਨ ਗਏ ਤਾਂ ਉਹ ਹੈਰਾਨ ਰਹਿ ਗਏ ਕਿ ਕਿਸੇ ਨੇ

ਸ਼ਮਸ਼ਾਨ ਘਾਟ ਵਿੱਚ ਦੇਸੀ ਸ਼ਰਾਬ ਪਾਈ ਹੋਈ ਸੀ। ਪਿੰਡ ਨਿਵਾਸੀਆਂ ਨੇ ਮੀਡੀਆ ਨੂੰ ਦੱਸਿਆ ਕਿ ਮੰਡੀਆਂ ਵਿੱਚੋਂ ਕੱਚਾ ਲਾਹਣ ਦੇਖ ਕੇ ਪੁਲਿਸ ਨੂੰ ਬੁਲਾਇਆ ਗਿਆ। ਸ਼ਿਕਾਇਤ ਮਿਲਣ ਤੇ ਥਾਣਾ ਸਰਹਾਲੀ ਦੀ ਪੁਲੀਸ ਵੀ ਪਹੁੰਚ ਗਈ ਕਸਬਾ ਪੱਟੀ ਦੇ ਪਿੰਡ ਸ਼ੱਕਰੀ ਦੇ ਸ਼ਮਸ਼ਾਨ ਘਾਟ ਵਿੱਚ ਦੇਸੀ ਦਾਰੂ ਮਿਲਣ ਕਰਕੇ ਹਰ ਕੋਈ ਹੈਰਾਨ ਹੈ। ਵੈਸੇ ਤਾਂ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਬਣਾਉਣ ਦੇ ਮਾਮਲੇ ਸੁਰਖ਼ੀਆਂ ਵਿੱਚ ਆਉਂਦੇ ਰਹਿੰਦੇ ਹਨ। ਪਰ ਸ਼ਮਸ਼ਾਨ ਘਾਟ ਵਿੱਚ ਇਹ ਕੰਮ ਹੁੰਦਾ ਦੇਖ ਹਰ ਕੋਈ ਹੈਰਾਨ ਹੈ।

ਥਾਣਾ ਸਰਹਾਲੀ ਦੀ ਪੁਲਸ ਨੇ ਮੀਡੀਆ ਨੂੰ ਦੱਸਿਆ ਕਿ ਸ਼ਮਸ਼ਾਨ ਘਾਟ ਵਿੱਚ ਪ੍ਰਾਪਤ ਹੋਏ ਲਾਹਣ ਨੂੰ ਪੁਲਸ ਵੱਲੋਂ ਨਸ਼ਟ ਕਰ ਦਿੱਤਾ ਗਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ ਤਾਂ ਕਿ ਦੋਸ਼ੀਆਂ ਨੂੰ ਲੱਭ ਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਕਿਉਂਕਿ ਇਸ ਤਰੀਕੇ ਨਾਲ ਸ਼ਰਾਬ ਤਿਆਰ ਕਰਨਾ ਕਾਨੂੰਨੀ ਤੌਰ ਤੇ ਅਪਰਾਧ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ



error: Content is protected !!