BREAKING NEWS
Search

ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਲਈ ਆਈ ਇਹ ਵੱਡੀ ਮਾੜੀ ਖਬਰ – ਲਗਿਆ ਵੱਡਾ ਝਟੱਕਾ

ਆਈ ਤਾਜਾ ਵੱਡੀ ਖਬਰ 

ਦੇਸ਼ ਵਿਚ ਬਹੁਤ ਸਾਰੇ ਅਜਿਹੇ ਵਪਾਰੀ ਹਨ ਜਿਨਾਂ ਨੇ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਦੁਨੀਆਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਭਾਰਤ ਦੇ ਵਿਚ ਜਿੱਥੇ ਅੰਬਾਨੀ ਭਰਾਵਾਂ ਵੱਲੋਂ ਆਪਣੇ ਬਿਜ਼ਨਸ ਨੂੰ ਸਿਖ਼ਰਾਂ ਤੇ ਲੈ ਜਾਇਆ ਗਿਆ ਹੈ। ਉਥੇ ਹੀ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੇ ਗਏ ਕਾਰੋਬਾਰ ਨੂੰ ਏਨਾ ਜ਼ਿਆਦਾ ਅੱਗੇ ਲਿਆਂਦਾ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚ ਉਨ੍ਹਾਂ ਦਾ ਨਾਮ ਸ਼ਾਮਲ ਹੋ ਗਿਆ ਹੈ। ਭਾਰਤ ਦੇ ਵਿਚ ਵੀ ਜਿਥੇ ਉਨ੍ਹਾਂ ਵੱਲੋਂ ਬਹੁਤ ਸਾਰੀਆਂ ਕੰਪਨੀਆਂ ਨੂੰ ਆਪਣੀ ਕੰਪਨੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਥੇ ਹੀ ਕਿਸਾਨੀ ਸੰਘਰਸ਼ ਦੇ ਦੌਰਾਨ ਉਨ੍ਹਾਂ ਨੂੰ ਕਈ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ।

ਕਿਉਂਕਿ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿੱਚ ਦੱਸਦੇ ਹੋਏ ਮੁਕੇਸ਼ ਅੰਬਾਨੀ ਦੀ ਰਿਲਾਇਂਸ ਕੰਪਨੀ ਦਾ ਭਾਰੀ ਵਿਰੋਧ ਕੀਤਾ ਗਿਆ ਸੀ। ਹੁਣ ਮੁਕੇਸ਼ ਅੰਬਾਨੀ ਦੇ ਭਰਾ ਅਨਿਲ ਅੰਬਾਨੀ ਲਈ ਇਹ ਬੜੀ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇਹ ਵੱਡਾ ਝਟਕਾ ਲਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਿਲਾਇੰਸ ਹੋਮ ਫ਼ਾਈਨਸ ਲਿਮਟਿਡ ਉਦਯੋਗਪਤੀ ਮੁਕੇਸ਼ ਅੰਬਾਨੀ ਉਪਰ ਹੁਣ ਮਾਰਕੀਟ ਰੈਗੂਲੇਟਰੀ ਸਕਿਉਰਟੀ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਕਥਿਤ ਧੋਖਾਧੜੀ ਦੀਆਂ ਗਤੀਵਿਧੀਆਂ ਲਈ ਪ੍ਰਤੀਭੂਤੀ ਬਾਜ਼ਾਰ ਤੇ ਰੋਕ ਲਗਾ ਦਿੱਤੀ ਹੈ।

ਅਨਿਲ ਅੰਬਾਨੀ ਦੀ ਕੰਪਨੀ ਦੇ ਨਾਲ ਹੀ ਇਸ ਨਾਲ ਤਿੰਨ ਹੋਰ ਕੰਪਨੀਆਂ ਵੀ ਇਸ ਮਾਮਲੇ ਵਿਚ ਜੁੜੀਆਂ ਹੋਈਆਂ ਹਨ। ਜਿੱਥੇ ਅੰਬਾਨੀ ਦੀ ਪਾਬੰਦੀਸ਼ੁਦਾ ਕੰਪਨੀ ਰਿਲਾਇੰਸ ਹੋਮ ਫਾਈਨਾਂਸ ਦੇ ਸ਼ੇਅਰਾਂ ਚ ਕਾਫੀ ਦਬਾਅ ਹੈ। ਉਥੇ ਹੀ ਪਾਬੰਦੀ ਦੇ ਕਾਰਨ ਇਸ ਨੂੰ ਨੁਕਸਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਜਿੱਥੇ ਹੁਣ ਅਗਲੇ ਹੁਕਮਾਂ ਤੱਕ ਲਈ ਇਸ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ।

ਜਿੱਥੇ ਇਸ ਕੰਪਨੀ ਦੀ ਇੱਕ ਦਿਨ ਦੀ ਸ਼ੇਅਰ ਦੀ ਕੀਮਤ ਮਾਰਕੀਟ ਵਿੱਚ 1.40 ਤੋਂ 4.93 ਰੁਪਏ ਤੇ ਪਿਛਲੇ ਹਫਤੇ ਡਿੱਗ ਕੇ ਆ ਗਈ ਸੀ। ਉਥੇ ਹੀ ਸੂਚੀਬੱਧ ਜਨਤਕ ਕੰਪਨੀ ਜਾਂ ਕਿਸੇ ਵੀ ਜਨਤਕ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਪ੍ਰਮੋਟਰਾਂ ਨਾਲ ਆਪਣੇ ਆਪ ਨੂੰ ਜੋੜਨ ਦੀ ਮਨਾਹੀ ਹੈ। ਜਿਸ ਬਾਰੇ ਰੈਗੂਲੇਟਰ ਨੇ ਆਪਣੇ ਅੰਤਿਮ ਆਦੇਸ਼ ਵਿੱਚ ਵੀ ਦੱਸਿਆ ਹੈ। ਕਿਉਂਕਿ ਇਹ ਸਭ ਕੁਝ ਪੂਜੀ ਇਕੱਠਾ ਕਰਨ ਵਾਸਤੇ ਕੀਤਾ ਜਾ ਰਿਹਾ ਹੈ।



error: Content is protected !!