ਮਿਸ ਪੂਜਾ ਪਾਲੀਵੁਡ ਦੀ ਬਹੁਤ ਹੀ ਮਸ਼ਹੂਰ ਸਿੰਗਰ ਹੋਣ ਦੇ ਨਾਲ-ਨਾਲ ਇੱਕ ਬਹੁਤ ਹੀ ਵਧੀਆ ਅਦਾਕਾਰਾ ਵੀ ਹੈ।
ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਮਿਸ ਪੂਜਾ ਨੂੰ ਪੰਜਾਬ ਦੀ ਕੋਇਲ ਦਾ ਖਿਤਾਬ ਦਿੱਤਾ ਜਾਵੇ ਤਾਂ ਇਸ ‘ਚ ਕੋਈ ਦੋ ਰਾਏ ਨਹੀਂ ਕਿਉਂਕਿ ਪੰਜਾਬ ਦੀ ਇਸ ਗਾਇਕਾ ਦਾ ਹਰ ਗਾਣਾ ਹਿੱਟ ਹੁੰਦਾ ਹੈ।
ਮਿਸ ਪੂਜਾ ਨੇ ਜਿਸ ਵੀ ਗਾਇਕ ਨਾਲ ਡਿਊਟ ਗੀਤ ਕੀਤਾ ਉਸ ਦਾ ਗਾਣਾ ਹਿੱਟ ਹੋ ਗਿਆ।
ਇਸ ਲਈ ਉਹਨਾਂ ਦੇ ਡਿਊਂਟ ਗਾਣਿਆਂ ਦੀ ਬਹੁਤ ਲੰਬੀ ਲਿਸਟ ਹੈ। ਇੱਥੇ ਹੀ ਬਸ ਨਹੀਂ ਉਹਨਾਂ ਦੇ ਸੋਲੋ ਗਾਣੇ ਵੀ ਕਾਫੀ ਹਿੱਟ ਰਹੇ ਹਨ।
ਮਿਸ ਪੂਜਾ ਦਾ ਅੱਜ ਜਨਮ ਦਿਨ ਹੈ ਉਹਨਾਂ ਦਾ ਜਨਮ 4 ਦਸੰਬਰ 1980 ਨੂੰ ਪੰਜਾਬ ਦੇ ਰਾਜਪੁਰਾ ਸ਼ਹਿਰ ਵਿੱਚ ਹੋਇਆ।
ਉਹਨਾਂ ਦਾ ਅਸਲੀ ਨਾਂਅ ਗੁਰਿੰਦਰ ਕੌਰ ਕੈਂਥ ਹੈ ਜਿਹੜਾ ਕਿ ਉਹਨਾਂ ਦੇ ਮਾਤਾ ਪਿਤਾ ਨੇ ਰੱਖਿਆ ਸੀ।
ਮਿਸ ਪੂਜਾ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ, ਜਿਸ ਕਰਕੇ ਉਹਨਾਂ ਦੇ ਪਿਤਾ ਨੇ ਬਚਪਨ ਤੋਂ ਹੀ ਉਹਨਾਂ ਨੂੰ ਗਾਉਣ ਵਜਾਉਣ ਦੀ ਟ੍ਰੇਨਿੰਗ ਦਵਾਉਣੀ ਸ਼ੁਰੂ ਕਰ ਦਿੱਤੀ ਸੀ।
ਮਿਸ ਪੂਜਾ ਜਦੋਂ ਚਾਰ ਪੰਜ ਸਾਲ ਦੀ ਸੀ ਤਾਂ ਉਹਨਾਂ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਇਹੀ ਵਜ੍ਹਾ ਹੈ ਕਿ ਉਹਨਾਂ ਦੀ ਸਟੇਜ਼ ਪ੍ਰਫਾਰਮੈਂਸ ਸਭ ਤੋਂ ਵਧੀਆ ਹੈ।
ਮਿਸ ਪੂਜਾ ਨੇ ਮਿਊਜ਼ਿਕ ਵਿੱਚ ਹੀ ਬੈਚਲਰ ਡਿਗਰੀ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮਾਸਟਰ ਡਿਗਰੀ ਵੀ ਮਿਊਜ਼ਿਕ ਵਿੱਚ ਕੀਤੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਬੀ-ਐੱਡ ਦੀ ਪੜਾਈ ਵੀ ਮਿਊਜ਼ਿਕ ਵਿੱਚ ਕੀਤੀ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵਾਇਰਲ