BREAKING NEWS
Search

ਮਾੜੀ ਖਬਰ : ਧਰਤੀ ਵਲ ਆ ਰਿਹਾ ਅੱਜ ਸੂਰਜੀ ਤੂਫ਼ਾਨ – ਨਾਸਾ ਵਲੋਂ ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦਾ ਆਉਣਾ ਜਾਰੀ ਹੈ ਇਕ ਤੋਂ ਬਾਅਦ ਇਕ ਆਉਣ ਵਾਲੀਆਂ ਅਜਿਹੀਆਂ ਕੁਦਰਤੀ ਆਫਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉਥੇ ਹੀ ਲੋਕਾਂ ਦੇ ਮਨਾਂ ਉਪਰ ਵੀ ਡਰ ਪੈਦਾ ਹੋ ਗਿਆ ਹੈ ਜਿਸ ਨੂੰ ਦੂਰ ਕਰਨਾ ਬਹੁਤ ਮੁਸ਼ਕਿਲ ਹੈ। ਜਿੱਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਭਾਰੀ ਤਬਾਹੀ ਮਚਾਈ ਹੈ ਉਥੇ ਹੀ ਤੂਫ਼ਾਨੀ ਚੱਕਰਵਾਤ, ਭੂਚਾਲ , ਬਰਡ ਫਲੂ, ਕਰੋਨਾ ਦੇ ਕਈ ਵਾਇਰਸ, ਹੜ੍ਹ, ਤੂਫ਼ਾਨ ਅਤੇ ਕਈ ਗੰਭੀਰ ਬੀਮਾਰੀਆਂ ਨੇ ਇਕ ਤੋਂ ਬਾਅਦ ਇਕ ਲਗਾਤਾਰ ਦਸਤਕ ਦੇਣੀ ਜਾਰੀ ਰੱਖੀ ਹੋਈ ਹੈ। ਜਦੋਂ ਵੀ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ, ਤੇ ਕੁਦਰਤ ਵੱਲੋਂ ਵੀ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ।

ਹੁਣ ਧਰਤੀ ਵੱਲ ਆ ਰਹੇ ਸੂਰਜੀ ਤੂਫਾਨ ਬਾਰੇ ਨਾਸਾ ਵੱਲੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ ਨਾਸਾ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸੂਰਜ ਵੱਲੋਂ ਆ ਰਿਹਾ ਤੁਫਾਨ ਐਤਵਾਰ ਜਾਂ ਸੋਮਵਾਰ ਕਿਸੇ ਵੀ ਸਮੇਂ ਧਰਤੀ ਨਾਲ ਟਕਰਾ ਸਕਦਾ ਹੈ। ਸੂਰਜੀ ਤੂਫਾਨ ਕਾਰਨ ਧਰਤੀ ਦਾ ਬਾਹਰੀ ਵਾਯੂਮੰਡਲ ਗਰਮ ਹੋ ਸਕਦਾ ਹੈ ਜਿਸਦਾ ਸਿੱਧਾ ਅਸਰ ਪੈ ਸਕਦਾ ਹੈ। ਜਿਸ ਨਾਲ ਟੀ ਵੀ ਦੇ ਸਿਗਨਲ ਮੋਬਾਇਲ ਫੋਨ ਸਿਗਨਲ ਅਤੇ ਸੈਟੇਲਾਈਟ ਵਿੱਚ ਵੀ ਰੁਕਾਵਟ ਪੈਦਾ ਹੋ ਸਕਦੀ ਹੈ।

ਹਾਲਾਂ ਕਿ ਆਮ ਤੌਰ ਤੇ ਅਜਿਹਾ ਘੱਟ ਹੀ ਹੁੰਦਾ ਹੈ ਕਿਉ ਕੇ ਧਰਤੀ ਦਾ ਚੁੰਬਕੀ ਖੇਤਰ ਖ਼ਿਲਾਫ਼ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ। ਪਾਵਰ ਲਾਇਨ ਵਿੱਚ ਵੀ ਕਰੰਟ ਤੇਜ਼ ਹੋ ਸਕਦਾ ਹੈ ਜਿਸ ਕਾਰਨ ਟਰਾਸਫਾਰਮ ਵੀ ਉੱਡ ਸਕਦੇ ਹਨ। ਜਹਾਜ਼ਾਂ ਦੀ ਉਡਾਨ, ਰੇਡੀਓ ਸਿਗਨਲ ,ਕਮਿਊਨੀਕੇਸ਼ਨ ਤੇ ਮੌਸਮ ਤੇ ਵੀ ਇਸ ਦਾ ਅਸਰ ਵੇਖਿਆ ਜਾ ਸਕਦਾ ਹੈ। ਜਿਹੜੇ ਲੋਕ ਉੱਤਰੀ ਜਾਂ ਦੱਖਣੀ ਅਕਾਸ਼ਾਂਸ਼ਾਂ ਤੇ ਰਹਿੰਦੇ ਹਨ। ਉਨ੍ਹਾਂ ਨੂੰ ਰਾਤ ਦੇ ਵੇਲੇ ਖੂਬਸੂਰਤ ਔਰਾ ਦਿਖਾਈ ਦੇ ਸਕਦਾ ਹੈ, ਜੋ ਰਾਤ ਦੇ ਸਮੇਂ ਅਸਮਾਨ ਵਿੱਚ ਚਮਕਣ ਵਾਲੀ ਰੌਸ਼ਨੀ ਨੂੰ ਕਿਹਾ ਜਾਂਦਾ।

ਅਜਿਹਾ ਤੁਫਾਨ ਇਸ ਤੋਂ ਪਹਿਲਾਂ 1989 ਵਿੱਚ ਵੀ ਆ ਚੁੱਕਾ ਹੈ। ਉਸ ਸਮੇਂ ਇਹ ਤੂਫਾਨ ਕੈਨੇਡਾ ਦੇ ਕਿਊਬੇਕ ਸੂਬੇ ਵਿੱਚ ਆਇਆ ਸੀ ਜਿਸ ਕਾਰਨ 12 ਘੰਟੇ ਬਿਜਲੀ ਦੀ ਸਪਲਾਈ ਠੱਪ ਹੋ ਗਈ ਸੀ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆਈਆਂ ਸਨ। ਵਿਗਿਆਨੀਆਂ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਇਸ ਤੂਫਾਨ ਕਾਰਨ ਸੈਟੇਲਾਈਟ ਸਿਗਨਲ ਵਿੱਚ ਅੜਿੱਕਾ ਪੈ ਸਕਦਾ ਹੈ। ਇਹ ਸੂਰਜੀ ਤੂਫਾਨ 16,09,344 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ।



error: Content is protected !!