ਕੁੱਤੇ ਦੁਨੀਆਂ ਦੇ ਸਭ ਤੋਂ ਵਫ਼ਾਦਾਰ ਜੀਵ ਬਸ ਕਹਿਣ ਨੂੰ ਹੀ ਨਹੀਂ ਹੁੰਦੇ ਬਲਕਿ ਇਹ ਸਮੇਂ-ਸਮੇਂ ਤੇ ਆਪਣੀ ਵਫ਼ਾਦਾਰੀ ਨੂੰ ਸਾਬਤ ਵੀ ਕਰਦੇ ਰਹਿੰਦੇ ਹਨ, ਤੇ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਹੈਰਾਨੀ ਹੁੰਦੀ ਹੈ |ਜੀ ਹਾਂ ਰੁੜਕੀ ਚ’ ਲਾਲੂ ਨਾਮ ਦੇ ਕੁੱਤੇ ਨੇ ਆਪਣੇ ਮਾਲਿਕ ਦੀ ਜਾਨ ਬਚਾ ਕੇ ਆਪਣੀ ਵਫਾਦਾਰੀ ਸਾਬਤ ਕੀਤੀ ਹੈ |
ਇਹ ਘਟਨਾ ਇਸ ਤਰਾਂ ਸੀ ਕਿ ਨੌਜਵਾਨ ਆਕਾਸ਼ ਦੇ ਘਰ ਰਾਤ ਨੂੰ ਹਥਿਆਰਬੰਦ ਬਦਮਾਸ਼ ਆ ਗਏ ਤੇ ਉਸਦੇ ਘਰ ਵਿਚ ਬੰਨ੍ਹੀਂ ਗਾਂ ਨੂੰ ਖੋਲ੍ਹ ਕੇ ਲਿਜਾ ਰਹੇ ਸਨ |ਜਦੋਂ ਬਦਮਾਸ਼ ਨੌਜਵਾਨ ਆਕਾਸ਼ ਦੇ ਘਰ ਵੜ੍ਹੇ ਤਾਂ ਉਹਨਾਂ ਨੇ ਭੌਂਕ-ਭੌਂਕ ਕੇ ਸਭ ਨੂੰ ਜਗ੍ਹਾ ਦਿੱਤਾ, ਤੇ ਲਾਲੂ ਦੀ ਆਵਾਜ ਸੁਣ ਕੇ ਜਦ ਆਕਾਸ਼ ਬਾਹਰ ਆਇਆ ਤਾਂ ਉਸਨੇ ਬਾਹਰ ਇਹ ਮੰਜਰ ਦੇਖਿਆ ਤੇ ਫਿਰ ਉਸਨੇ ਲੁਟੇਰੇ ਨੂੰ ਫੜਣ ਦੀ ਕੋਸ਼ਿਸ਼ ਵੀ ਕੀਤੀ,
ਤੇ ਉਸ ਸਮੇਂ ਉਸਦਾ ਕੁੱਤਾ ਲਾਲੂ ਵੀ ਉਸਦੇ ਨਾਲ ਹੀ ਸੀ, ਇੰਨੇਂ ਨੂੰ ਹੀ ਬਦਮਾਸ਼ਾਂ ਨੇ ਬੰਦੂਕ ਕੱਢੀ ਤੇ ਆਕਾਸ਼ ਵੱਲ ਤਾਣ ਕੇ ਫ਼ੈਰ ਕਰਨ ਲੱਗੇ, ਪਰ ਉਸ ਤੋਂ ਪਹਿਲਾਂ ਹੀ ਉਸਦੇ ਕੁੱਤੇ ਲਾਲੂ ਨੇ ਬਦਮਾਸ਼ ਦੀ ਪੈਂਟ ਫੜ੍ਹ ਲਈ ਤੇ ਉਸਨੂੰ ਵੱਢ ਲਿਆ, ਜਿਸ ਕਰਕੇ ਬਦਮਾਸ਼ ਦਾ ਨਿਸ਼ਾਨਾਂ ਹਿੱਲ ਗਿਆ |ਆਕਾਸ਼ ਦਾ ਕਹਿਣਾ ਹੈ ਕਿ ਜੇਕਰ ਉਸ ਰਾਤ ਸਾਡਾ ਕੁੱਤਾ ਲਾਲੂ ਨਾ ਹੁੰਦਾ ਤਾਂ ਬਦਮਾਸ਼ ਉਸਦੇ ਘਰ ਚੋਰੀ ਅਲੱਗ ਕਰਦੇ ਅਤੇ ਉਸਦੀ ਜਾਨ ਅਲੱਗ ਚਲੀ ਜਾਣੀ ਸੀ |
ਇਸ ਕੁੱਤੇ ਦੀ ਵਫਾਦਾਰੀ ਦੇ ਚਰਚੇ ਚਾਰੇ ਪਾਸੇ ਪੂਰੇ ਜੋਰਾਂ-ਸ਼ੋਰਾਂ ਤੇ ਫੈਲ ਚੁੱਕੇ ਹਨ, ਤੇ ਹਰ ਕੋਈ ਇਸ ਵਫ਼ਾਦਾਰ ਕੁੱਤੇ ਦੀ ਤਾਰੀਫ਼ ਕਰ ਰਿਹਾ ਹੈ, ਕਿਉਂਕਿ ਇਸ ਕੁੱਤੇ ਨੇ ਸਮੇਂ ਤੇ ਹੀ ਆਪਣੀ ਵਫਾਦਾਰੀ ਨੂੰ ਨਿਭਾ ਕੇ ਇੱਕ ਵੱਡੀ ਮਿਸਾਲ ਪੇਸ਼ ਕਰ ਦਿੱਤੀ ਹੈ ਅਤੇ ਆਪਣੇ ਮਾਲਿਕ ਨੂੰ ਬਦਮਾਸ਼ਾਂ ਤੋਂ ਮੌਤ ਦੇ ਮੂੰਹੋਂ ਬਚਾਇਆ ਹੈ |ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ |
Home ਤਾਜਾ ਜਾਣਕਾਰੀ ਮਾਲਿਕ ਤੇ ਮੰਡਰਾਉਂਦੀ ਮੌਤ ਨੂੰ ਦੇਖ ਕੇ ਵਫ਼ਾਦਾਰ ਕੁੱਤੇ ਨੇ ਇੰਝ ਬਚਾਈ ਆਪਣੇ ਮਾਲਿਕ ਦੀ ਜਾਨ,ਦੇਖੋ ਵੀਡੀਓ ਤੇ ਸ਼ੇਅਰ ਕਰੋ
ਤਾਜਾ ਜਾਣਕਾਰੀ