ਚੰਡੀਗੜ੍ਹ : ਬਾਹਰਲੇ ਦੇਸ਼ਾਂ ‘ਚ ਜਾ ਕੇ ਵਸਣਾ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸ਼ੌਂਕ ਰਿਹਾ ਹੈ ਅਤੇ ਇਸ ਸ਼ੌਂਕ ਲਈ ਮੁੰਡੇ-ਕੁੜੀਆਂ ਆਪਣਾ ਦੇਸ਼ ਛੱਡ ਕੇ ਬਾਹਰ ਵੱਲ ਨੂੰ ਭੱਜ ਰਹੇ ਹਨ। ਬਾਹਰਲੇ ਦੇਸ਼ਾਂ ‘ਚ ਰਹਿਣ ਦੀ ਇੱਛਾ ਨੇ ਵਿਆਹ ਦਾ ਅਰਥ ਹੀ ਬਦਲ ਦਿੱਤਾ ਹੈ। ਪੁੱਤਾਂ ਨੂੰ ਵਿਦੇਸ਼ ਭੇਜਣ ਲਈ ਕਾਹਲੇ ਮਾਪੇ ,,,,, ਵੀ ਹੁਣ ‘ਆਈਲੈਟਸ’ ਵਾਲੀਆਂ ਨੂੰਹਾਂ ਲੱਭਦੇ ਫਿਰਦੇ ਹਨ। ਹੁਣ ਤਾਂ ਰਿਸ਼ਤਾ ਲੱਭਣ ਵੇਲੇ ਪਹਿਲੀ ਸ਼ਰਤ ਹੀ ‘ਆਈਲੈਟਸ’ ਦੀ ਰੱਖੀ ਜਾਂਦੀ ਹੈ। ਆਂਕੜਿਆਂ ਮੁਤਾਬਕ ਪੰਜਾਬੀ ਮੁੰਡੇ ਅਤੇ ਕੁੜੀਆਂ ਇਸ ਸਮੇਂ ਸਭ ਤੋਂ ਜ਼ਿਆਦਾ ਕੈਨੇਡਾ ਨੂੰ ਤਰਜੀਹ ਦੇ ਰਹੇ ਹਨ, ਜਿਸ ਪਿੱਛੇ ਉੱਥੇ ਜਾਣ ਲਈ ਨਰਮ ਸ਼ਰਤਾਂ ਤੇ ਸਾਜ਼ਗਾਰ ਮਾਹੌਲ ਅਹਿਮ ਹੈ। ਸਟਡੀ ਵੀਜ਼ਾ, ਵਰਕ ਪਰਮਿਟ, ਪੀ. ਆਰ. ਆਦਿ ਲਈ ਉਂਝ ਤਾਂ ਅੰਗਰੇਜ਼ੀ ਭਾਸ਼ਾ ਦੇ ਹੋਰ ਵੀ ਟੈਸਟ ਹਨ ਪਰ ਸਭ ਤੋਂ ਵੱਧ ਦਿੱਤਾ ਜਾਣ ਵਾਲਾ ਟੈਸਟ ‘ਆਈਲੈੱਟਸ’ ਹੈ।
5-6 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਪੁੱਤ-ਧੀ ਨੂੰ ਬਾਹਰ ਭੇਜਣ ਲਈ ਬਾਹਰਲਾ ਰਿਸ਼ਤਾ ਲੱਭਿਆ ਜਾਂਦਾ ਸੀ ਤੇ ਐੱਨ. ਆਰ. ਆਈ. ਮੁੰਡੇ-ਕੁੜੀਆਂ ਬਾਹਰੋਂ ਆਉਂਦੇ ਸਨ ਅਤੇ ਵਿਆਹ ਕਰਵਾ ਕੇ ਚਲੇ ਜਾਂਦੇ ਸਨ ਪਰ ਇਨ੍ਹਾਂ ‘ਚੋਂ ਬਹੁਤੇ ਮੁੰਡੇ ਵਾਲੇ ‘ਆਈਲੈੱਟਸ’ ਵਾਲੀਆਂ ਕੁੜੀਆਂ ਲੱਭਦੇ ਹਨ। ਜੇਕਰ ਵੱਖ-ਵੱਖ ਅਖਬਰਾਂ ‘ਚ ,,,,,, ਵਿਆਹਾਂ ਲਈ ਦਿੱਤੇ ਜਾਂਦੇ ਇਸ਼ਤਿਹਾਰਾਂ ‘ਤੇ ਨਜ਼ਰ ਮਾਰੀਏ ਤਾਂ ਬਹੁਤੇ ਕੇਸ ਅਜਿਹੇ ਹੁੰਦੇ ਹਨ, ਜਿਨ੍ਹਾਂ ‘ਚ ਇਹ ਸ਼ਰਤ ਹੁੰਦੀ ਹੈ ਕਿ ਕੁੜੀ ਨੇ ‘ਆਈਲੈੱਟਸ’ ‘ਚ ਲੋੜੀਂਦੇ ਬੈਂਡ ਪ੍ਰਾਪਤ ਕੀਤੇ ਹੋਣ ਤੇ ਖਰਚਾ ਮੁੰਡੇ ਵਾਲੇ ਕਰਨਗੇ। ਮੁੰਡੇ ਦੇ ‘ਆਈਲੈੱਟਸ’ ‘ਚੋਂ ਲੋੜੀਂਦੇ ਬੈਂਡ ਪ੍ਰਾਪਤ ਕਰਨ ਦੇ ਅਸਮਰੱਥ ਹੋਣ ਕਾਰਨ ‘ਆਈਲੈੱਟਸ’ ਦੀ ਸ਼ਰਤ ਰੱਖ ਕੇ ਕੁੜੀ ਲੱਭੀ ਜਾਂਦੀ ਹੈ।
ਕੁਝ ਅਜਿਹੇ ਕੇਸ ਵੀ ਹਨ, ਜਿਨ੍ਹਾਂ ‘ਚ ‘ਆਈਲੈੱਟਸ’ ਦੀ ਕੋਚਿੰਗ ਲੈਣ ਵਾਲੀ ਜਾਂ ਪੜ੍ਹੀ-ਲਿਖੀ ਨੂੰਹ ਲਿਆਂਦੀ ਜਾਂਦੀ ਹੈ ਤੇ ਵਿਆਹ ਤੋਂ ਬਾਅਦ ਉਹ ਟੈਸਟ ‘ਚੋਂ ਪੂਰੇ ਬੈਂਡ ਨਹੀਂ ਲੈ ਪਾਉਂਦੀ ਜਾਂ ਕੁਝ ਤਕਨੀਕੀ ਕਾਰਨਾਂ ਕਰਕੇ ਵੀਜ਼ਾ ਨਹੀਂ ਲੱਗਦਾ ਤਾਂ ਘਰਾਂ ‘ਚ ਝਗੜੇ ਸ਼ੁਰੂ ਹੋ ਜਾਂਦੇ ਹਨ ਅਤੇ ਅਜਿਹੇ ਮਾਮਲਿਆਂ ‘ਚ ਘਰੇਲੂ ਹਿੰਸਾ ਦੇ ਕੇਸ ਵੀ ਦਰਜ ਹੋਏ ਹਨ। ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਪਰਮਜੀਤ ਕੌਰ ਲਾਂਡਰਾ ਨੇ ਕਿਹਾ ਕਿ ਮੁੰਡੇ ਵਾਲੇ ਪਹਿਲਾਂ ਦਾਜ ਦਾ ਲਾਲਚ ਕਰਦੇ ਸਨ ਪਰ ਹੁਣ ‘ਆਈਲੈਟਸ’ ਦਾ ਲਾਲਚ ਕਰਦੇ ਹਨ।,,,,,, ਉਨ੍ਹਾਂ ਲੜਕੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਪੜ੍ਹੀਆਂ-ਲਿਖੀਆਂ ਧੀਆਂ ਨੂੰ ਬਿਨਾਂ ਸੋਚੇ-ਸਮਝੇ ਅਜਿਹੇ ਮੁੰਡਿਆਂ ਨਾਲ ਨਾਲ ਵਿਆਹੁਣ, ਜੋ ਭਾਸ਼ਾ ਦਾ ਟੈਸਟ ਪਾਸ ਕਰਨ ਦੇ ਕਾਬਲ ਵੀ ਨਾ ਹੋਣ ਕਿਉਂਕਿ ਅਜਿਹੇ ਰਿਸ਼ਤਿਆਂ ‘ਚ ਮੁੰਡੇ-ਕੁੜੀ ਦੀ ਸੋਚ ਨਾ ਮਿਲਣ ਕਾਰਨ ਅਣਬਣ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਵਿਆਹ ਸਫਲ ਨਹੀਂ ਹੁੰਦੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ