ਕੱਚੀ ਉਮਰ ਚ ਲਏ ਫੈਂਸਲੇ ਕਈ ਵਾਰ ਜਾਨਲੇਵਾ ਸਾਬਤ ਹੋ ਜਾਂਦੇ ਨੇ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਨੌਜਵਾਨ ਲੜਕਾ ਲੜਕੀ ਰਾਤ ਨੂੰ ਛੱਤ ਉਪਰ ਮਿਲਦੇ ਹਨ ਤੇ ਅਚਾਨਕ ਹਾਈ ਵੋਲਟਜ ਕਰੰਟ ਵਾਲਿਆਂ ਤਾਰਾ ਨਾਲ ਲੱਗਣ ਕਾਰਨ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦਾ ਪਤਾ
ਸਵੇਰੇ ਲੱਗਾ ਜਦ ਉਕਤ ਨੌਜਵਾਨ ਜੋੜੇ ਦੀ ਭਾਲ ਕੀਤੀ ਤਾਂ ਛੱਤ ਉੱਪਰ ਦੋਵਾਂ ਦੀਆਂ ਲਾਸ਼ਾਂ ਪਈਆਂ ਸਨ। ਖਬਰ ਹੋਣ ਤੋਂ ਬਾਅਦ ਮੁੰਡੇ ਵਾਲੇ ਵੀ ਮੌਕੇ ਤੇ ਪਹੁੰਚ ਗਏ ਦੋਨਾਂ ਹੀ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ। ਲੜਕੇ ਦੀ ਮਾਂ ਦਾ ਕਹਿਣਾ ਹੈ ਕਿ ਲੜਕੇ ਦੇ ਰੂਮ ਦੇ ਗੇਟ ਨੂੰ ਕੁੰਡੀ ਲੱਗੀ ਸੀ ਤੇ ਬਾਹਰੋਂ ਕਿਸ ਨੇ ਖੋਲੀ ਕੋਈ ਪਤਾ ਨਹੀਂ ਹੈ।
ਗੌਰਤਲਬ ਹੈ ਕਿ ਅੱਜਕੱਲ ਸੋਸ਼ਲ ਮੀਡੀਆ ਦੇ ਯੁਗ ਚ ਮੁੰਡੇ ਕੁੜੀਆਂ ਆਪਣੀ ਕੁੱਝ ਬਣਨ ਦੀ ਉਮਰ ਵਿਚ ਇਸ ਪਿਆਰ ਮੁਹੱਬਤ ਦੇ ਚੱਕਰ ਚ ਜਿੰਦਗੀ ਬਰਬਾਦ ਕਰ ਲੈਂਦੇ ਨੇ ਤੇ ਪਿੱਛੇ ਪਰਿਵਾਰ ਵਾਲੇ ਵੀ ਮਰਿਆਂ ਚ ਹੁੰਦੇ ਨੇ ਨਾ ਜਿਉਂਦਿਆਂ ਚ ਕਸੂਰ ਸਮਾਜ ਅਤੇ ਸਿਸਟਮ ਦਾ ਵੀ ਹੈ ਸਾਡੇ ਦੇਸ਼ ਚ
ਨੌਜਵਾਨਾਂ ਨੂੰ ਸਕੂਲ ਜਾ ਘਰ ਚ ਕਿਸੇ ਵੀ ਤਰਾਂ ਦਾ ਕੋਈ ਮੋਟੀਵੇਸ਼ਨ ਨਹੀਂ ਮਿਲਦਾ ਕਿ ਤੁਸੀਂ ਵੱਡੇ ਹੋਕੇ ਲਾਈਫ ਚ ਕਰਨਾ ਹੈ ਜਿਸ ਕਰਕੇ ਉਹ ਆਪਣੀ ਨਿਆਣੀ ਮੱਤ ਕਾਰਨ ਗਲਤ ਰਸਤਾ ਅਖਿਤਿਆਰ ਕਰ ਲੈਂਦੇ ਹਨ ਜਿਸ ਤੇ ਚਲਦਿਆ ਓਹਨਾ ਨੂੰ ਇਹ ਨਹੀਂ ਪਤਾ ਹੁੰਦਾ ਕੇ ਇਹ ਚੰਗਾ ਹੈ ਜਾ ਬੁਰਾ
ਅਗਰ ਸਕੂਲਾਂ ਅੰਦਰ ਉਹਨਾਂ ਨੂੰ ਸਮਾਜਿਕ ਅਤੇ ਦਿਮਾਗੀ ਪੱਧਰ ਦੀ ਵੀ ਸਿੱਖਿਆ ਦਿੱਤੀ ਜਾਵੇ ਤਾ ਇਹ ਵਰਤਾਰਾ ਰੁਕ ਸਕਦਾ ਹੈ।
Home ਤਾਜਾ ਜਾਣਕਾਰੀ ਮਾਪਿਆਂ ਦੀ ਇਜ਼ਤ ਰੋਲਣ ਵਾਲੇ ਮੁੰਡਾ ਕੁੜੀ ਰਾਤ ਨੂੰ ਮਿਲੇ ਛੱਤ ਤੇ ਸਵੇਰ ਨੂੰ ਲਾਸ਼ਾ ਦੇਖ ਘਰਦਿਆਂ ਦੇ ਉੱਡੇ ਹੋਸ਼ ! ਦੇਖੋ ਵੀਡੀਓ
ਤਾਜਾ ਜਾਣਕਾਰੀ