ਭਾਰੀ ਮੀਂਹ ਦੀ ਚੇਤਾਵਨੀ ਜਾਰੀ
ਸ਼ਿਮਲਾ: ਮੈਦਾਨਾਂ ਤੋਂ ਲੈ ਕੇ ਪਹਾੜਾਂ ਤੱਕ ਤੇਜ਼ ਗਰਮੀ ਤੋਂ ਹਰ ਕੋਈ ਹਾਲੋਂ ਬੇਹਾਲ ਹੋਇਆ ਪਿਆ ਹੈ। ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਹਵਾਵਾਂ ਪਹੁੰਚ ਚੁੱਕੀਆਂ ਹਨ, ਪਰ ਹਾਲੇ ਤਕ ਮੀਂਹ ਨਹੀਂ ਪਿਆ। ਅੱਜ ਮੌਸਮ ਵਿਭਾਗ ਨੇ ਦੋ ਦਿਨ ਬਾਅਦ ਜ਼ੋਰਦਾਰ ਬਾਰਸ਼ ਦੀ ਭਵਿੱਖਬਾਣੀ ਕਰ ਦਿੱਤੀ ਹੈ।
ਮੌਸਮ ਵਿਭਾਗ ਸ਼ਿਮਲਾ ਦੇ ਨਿਰਦੇਸ਼ ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਪਹਿਲਾਂ ਪੰਜ ਤੋਂ ਸੱਤ ਜੁਲਾਈ ਤਕ ਮਾਨਸੂਨ ਹਵਾਵਾਂ ਨੇ ਹਿਮਾਚਲ ਪਹੁੰਚਣਾ ਸੀ, ਪਰ ਹਵਾਵਾਂ ਦੇ ਤੇਜ਼ੀ ਫੜਨ ਕਾਰਨ ਅੱਜ ਹੀ ਮਾਨਸੂਨ ਸੂਬੇ ਵਿੱਚ ਪਹੁੰਚ ਗਿਆ ਹੈ। ਉਨ੍ਹਾਂ ਦੱਸਿਆ ਕਿ ਭਲਕ ਤਕ ਮਾਨਸੂਨ ਪੂਰੇ ਸੂਬੇ ਵਿੱਚ ਫੈਲ ਜਾਵੇਗਾ ਤੇ ਚਾਰ ਤੋਂ ਸੱਤ ਜੁਲਾਈ ਤਕ ਹਿਮਾਚਲ ਦੇ ਮੈਦਾਨੀ ਤੇ ਛੋਟੇ ਪਹਾੜੀ ਖੇਤਰਾਂ ਵਿੱਚ ਭਾਰੀ ਬਾਰਸ਼ ਹੋ ਸਕਦੀ ਹੈ।
ਇਸ ਲਈ ਵਿਭਾਗ ਨੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਹੈ। ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਮਾਨਸੂਮ ਦਾ ਅਸਰ ਉੱਤਰਾਖੰਡ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਦਿੱਸਣਾ ਵੀ ਸ਼ੁਰੂ ਹੋ ਗਿਆ ਹੈ। ਸੂਬੇ ਵਿੱਚ ਵੀ ਭਾਰੀ ਬਾਰਸ਼ ਹੋ ਸਕਦੀ ਹੈ, ਜਿਸ ਕਾਰਨ ਨਦੀਆਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਇੱਕਦਮ ਵੱਧ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਨਦੀਆਂ ਨਾਲਿਆਂ ਤੇ ਪਾਣੀ ਦੇ ਵਹਾਅ ਤੋਂ ਦੂਰ ਰਹਿਣ ਦੀ ਸਲਾਹ ਵੀ ਦਿੱਤੀ।
ਤਾਜਾ ਜਾਣਕਾਰੀ