ਆਈ ਤਾਜਾ ਵੱਡੀ ਖਬਰ
ਨਵੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਮੌਸਮ ਕਾਫੀ ਸੁਹਾਵਨਾ ਹੋ ਚੁੱਕਿਆ ਹੈ, ਜਿਸ ਕਾਰਨ ਹੁਣ ਲੋਕ ਘੁੰਮਣ ਫਿਰਨ ਲਈ ਵੱਖੋ ਵੱਖਰੀਆਂ ਥਾਵਾਂ ਤੇ ਜਾਂਦੇ ਪਏ ਹਨ। ਜਿਨਾਂ ‘ਚ ਲੋਕ ਧਾਰਮਿਕ ਸਥਾਨਾਂ ਦੇ ਉੱਪਰ ਵੱਡੀ ਗਿਣਤੀ ਵਿੱਚ ਦਰਸ਼ਨ ਕਰਨ ਦੇ ਲਈ ਜਾਂਦੇ ਪਏ ਹਨ l ਇਸੇ ਵਿਚਾਲੇ ਹੁਣ ਮਾਤਾ ਵੈਸ਼ਨੋ ਦੇਵੀ ਦੇਵ ਸ਼ਰਧਾਲੂਆਂ ਦੇ ਲਈ ਇੱਕ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ, ਜਿੱਥੇ ਹੁਣ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲਣ ਜਾ ਰਹੀ l
ਦੱਸਦਿਆ ਕਿ ਮਾਤਾ ਵੈਸ਼ਣੋ ਦੇਵੀ ਰੇਲਵੇ ਸਟੇਸ਼ਨ ਕੱਟੜਾ ‘ਚ ਭਾਰਤੀ ਰੇਲਵੇ ਦੀ ਯੋਜਨਾ ਰੈਸਟੋਰੈਂਟ ਆਨ ਵ੍ਹੀਲਸ ਸ਼ਰਧਾਲੂਆਂ ਨੂੰ ਸਮਰਪਿਤ ਕੀਤੀ ਗਈ, ਜਿਸ ਤਹਿਤ ਹੁਣ ਜੰਮੂ-ਕਸ਼ਮੀਰ ਦਾ ਪਹਿਲਾ ਰੇਲ ਕੋਚ ਰੈਸਟੋਰੈਂਟ ਕੱਟੜਾ ਰੇਲਵੇ ਸਟੇਸ਼ਨ ਰੇਲ ਪਰਿਸਰ ‘ਚ ਸਥਾਪਤ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਟ੍ਰੇਨ ਦੇ ਪੁਰਾਣੇ ਡੱਬਿਆਂ ਦਾ ਨਵੀਨੀਕਰਨ ਕਰਕੇ ਇਸ ਨੂੰ ਆਧੁਨਿਕ ਰੈਸਟੋਰੈਂਟ ਦਾ ਰੂਪ ਦਿੱਤਾ ਗਿਆ। ਜਿਸ ਵਿੱਚ ਪੂਰੀ ਤਰ੍ਹਾਂ ਦੋਂ AC ਰੈਸਟੋਰੈਂਟ ‘ਚ 16 ਟੇਬਲ ਤੇ 64 ਕੁਰਸੀਆਂ ਲਗਾਈਆਂ ਗਈਆਂ ਹਨ।
ਇਸ ਆਧੁਨਿਕ ਰੇਲ ਕੋਟ ਰੈਸਟੋਰੈਂਟ ਦਾ ਸੰਚਾਲਨ ਮਾਂ ਤਾਰਾ ਇੰਟਰਪ੍ਰਾਈਜਿਜ਼ ਨੇ ਕੀਤਾ । ਇਹ ਸਹੂਲਤ 5 ਸਾਲਾਂ ਲਈ ਹੋਵੇਗੀ। ਇਹ ਰੈਸਟੋਰੈਂਟ ‘ਚ ਫ੍ਰੀ ਵਾਈ-ਫਾਈ ਸਹੂਲਤ ਹੋਵੇਗੀ, ਜਦੋਂ ਇਸ ‘ਚ ਹਾਈ ਫਾਈ ਸਹੂਲਤਾਂ ਮਿਲਣਗੀਆਂ ਤਾਂ, ਇਸਦਾ ਮਤਲਬ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਇਸ ਵੱਲ ਕਾਫੀ ਆਕਰਸ਼ਿਤ ਹੋਣਗੇ l ਜ਼ਿਕਰਯੋਗ ਹੈ ਕਿ ਪੂਰੇ ਭਾਰਤ ‘ਚ 9-10 ਮੁੱਖ ਰੇਲਵੇ ਸਟੇਸ਼ਨਾਂ ‘ਤੇ ਇਸੇ ਤਰ੍ਹਾਂ ਦੇ ਰੈਸਟੋਰੈਂਟ ਪਹਿਲਾਂ ਹੀ ਸਫਲਤਾਪੂਰਵਕ ਸ਼ੁਰੂ ਕੀਤੇ ਜਾ ਚੁੱਕੇ ਹਨ।
ਇਸੇ ਤਰ੍ਹਾਂ ਦੇ ਰੇਲ ਕੋਚ ਰੈਸਟੋਰੈਂਟ ਦਾ ਕੰਮ ਜੰਮੂ ਰੇਲਵੇ ਸਟੇਸ਼ਨ ਵਿਚ ਚੱਲ ਰਿਹਾ । ਜਿਸ ਕਾਰਨ ਹੁਣ ਯਾਤਰੀ ਕਾਫੀ ਖੁਸ਼ ਨਜ਼ਰ ਆਉਂਦੇ ਪਏ ਨੇ ਤੇ ਇਸ ਦੌਰਾਨ ਸਭ ਤੋਂ ਵੱਡੀ ਖਾਸੀਅਤ ਦੀ ਗੱਲ ਇਹ ਹੈ ਕਿ ਇਹ ਸਰਵਿਸ 24 ਘੰਟੇ ਚੱਲਦੀ ਰਹੇਗੀ। ਜਿਸ ਕਾਰਨ ਸ਼ਰਧਾਲੂਆਂ ਨੂੰ ਬਹੁਤ ਸਹੂਲਤਾਂ ਮਿਲਣ ਵਾਲੀਆਂ ਹਨ।
ਤਾਜਾ ਜਾਣਕਾਰੀ