BREAKING NEWS
Search

ਮਾਤਾ ਪਿਤਾ ਨੇ ਹੀ ਕਾਲਾ ਜਾਦੂ ਕਰਦੇ 5 ਸਾਲਾਂ ਨੂੰ ਬੱਚੀ ਨੂੰ ਕੁੱਟ ਕੁੱਟ ਉਤਾਰਿਆ ਮੌਤ ਦੇ ਘਾਟ, ਪੁਲਿਸ ਨੇ ਕੀਤਾ ਮਾਮਲਾ ਦਰਜ

ਆਈ ਤਾਜ਼ਾ ਵੱਡੀ ਖਬਰ 

ਭਾਰਤ ਵਿਚ ਵੱਖੋ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਹਨ । ਵੱਖ ਵੱਖ ਧਰਮਾਂ ਮੁਤਾਬਕ ਲੋਕਾਂ ਦੀਆ ਆਪੋ ਆਪਣੀਆਂ ਮਾਨਤਾਵਾਂ ਹੁੰਦੀਆਂ ਹਨ । ਪਰ ਕਈ ਵਾਰ ਇਹ ਮਾਨਤਾ ਕੁਝ ਇਸ ਕਦਰ ਹਾਵੀ ਹੋ ਜਾਂਦੀਆਂ ਹਨ ਕਿ ਲੋਕ ਜਾਦੂ ਟੂਣੇ ਦੇ ਰੂਪ ਵਿੱਚ ਕਈ ਪ੍ਰਕਾਰ ਦੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਅਜਿਹਾ ਹੀ ਇਕ ਮਾਮਲਾ ਮਹਾਰਾਸ਼ਟਰ ਦੇ ਨਾਗਪੁਰ ਤੋਂ ਸਾਹਮਣੇ ਆਇਆ ਹੈ । ਜਿੱਥੇ ਇਕ ਪੰਜ ਸਾਲਾ ਬੱਚੀ ਦੇ ਮਾਤਾ ਪਿਤਾ ਨੇ ਬੁਰੀਆਂ ਸ਼ਕਤੀਆਂ ਦਿਵਾਉਣ ਲਈ ਬੱਚੀ ਤੇ ਕਾਲਾ ਜਾਦੂ ਕਰਦੇ ਹੋਏ ਉਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ।

ਪੁਲੀਸ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ-ਸ਼ਨੀਵਾਰ ਦੀ ਦਰਮਿਆਨੀ ਰਾਤ ਵਿੱਚ ਵਾਪਰੀ । ਬੱਚੀ ਨੇ ਪੁਲਸ ਦੇ ਪਿਤਾ ਅਤੇ ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ੳੁਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਇੱਕ ਪੁਲੀਸ ਦੇ ਸੀਨੀਅਰ ਅਧਿਕਾਰੀ ਵੱਲੋਂ ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿਹਾ ਕਿ ਸੁਭਾਸ਼ ਨਗਰ ਵਾਸੀ ਚਿਮਨੀ ਯੂਟਿਊਬ ਤੇ ਇਕ ਸਥਾਨਕ ਸਮਾਚਾਰ ਚੈਨਲ ਚਲਾਉਂਦਾ ਹੈ ।

ਉਹ ਪਿਛਲੇ ਮਹੀਨੇ ਗੁਰੂ ਪੂਰਨਿਮਾ ਤੇ ਆਪਣੀ ਪਤਨੀ ਆਪਣੀਆਂ ਦੋ ਧੀਆਂ ਨਾਲ ਤਖ਼ਤ ਘਾਟ ਇਲਾਕੇ ਚ ਇਕ ਦਰਗਾਹ ਤੇ ਗਿਆ ਸੀ । ਉਦੋਂ ਵਿਅਕਤੀ ਨੂੰ ਆਪਣੀ ਛੋਟੀ ਧੀ ਦੇ ਰਵੱਈਏ ਚ ਕੁਝ ਪੁਤਲਾ ਮਹਿਸੂਸ ਹੋਇਆ । ਜਿਸ ਤੋਂ ਬਾਅਦ ਉਸ ਵੱਲੋਂ ਬੱਚੀ ਵਿੱਚ ਕਾਲੀ ਸ਼ਕਤੀਆਂ ਹੋਣ ਦੀ ਮਾਨਤਾ ਬਣਾ ਕੇ ਬੱਚੀ ਵਿਚ ਬੁਰੀਆਂ ਸ਼ਕਤੀਆਂ ਕੱਢਣ ਲਈ ਜਾਦੂ ਟੂਣਾ ਕਰਨ ਦਾ ਫ਼ੈਸਲਾ ਕੀਤਾ । ਕੁੜੀ ਦੇ ਮਾਤਾ, ਪਿਤਾ ਅਤੇ ਚਾਚੀ ਨੇ ਮਿਲ ਕੇ ਰਾਤ ਨੂੰ ਕਾਲਾ ਜਾਦੂ ਕਰਨਾ ਸ਼ੁਰੂ ਕਰ ਦਿੱਤਾ।

ਜਿਸ ਦੀ ਵੀਡੀਓ ਵੀ ਬਣਾਈ ਗਈ । ਕਾਲਾ ਜਾਦੂ ਕਰਦੇ ਸਮੇਂ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬੱਚੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ । ਜਿਸ ਤੋਂ ਬਾਅਦ ਬੱਚੀ ਦੀ ਮੌਤ ਹੋ ਗਈ । ਹੁਣ ਪੁਲੀਸ ਵੱਲੋਂ ਉਨ੍ਹਾਂ ਦਾ ਫੋਨ ਲੈ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।



error: Content is protected !!