ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਚਾਰ ਨੌਜਵਾਨ ਮੋਦੀ ਸਰਕਾਰ ਅੱਗੇ ਵਿਦੇਸ਼ ਵਿਭਾਗ ਅੱਗੇ ਅਤੇ ਐਮਪੀ ਭਗਵੰਤ ਮਾਨ ਅੱਗੇ ਬੇਨਤੀ ਕਰ ਰਹੇ ਹਨ ਕਿ ਉਹ ਦੁਬਈ ਤੋਂ ਬੋਲ ਰਹੇ ਹਨ। ਉਨ੍ਹਾਂ ਨੂੰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਲਿਆ ਕੇ ਸਤੀਜਾ ਲਗਵਾ ਕੇ ਸੁੱਖੇ ਏਜੰਟ ਨੇ ਇੱਥੇ ਫਸਾ ਦਿੱਤਾ ਹੈ। ਏਜੰਟ ਨੇ ਉਨ੍ਹਾਂ ਤੋਂ ਪੈਸੇ ਵੀ ਲੈ ਲਏ ਹਨ। ਏਜੰਟ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਦੁਬਈ ਵਿੱਚ ਵਰਕ ਪਰਮਿਟ ਦਿਵਾ ਦੇਣਗੇ। ਜਦ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ। ਇੱਕ ਮਹੀਨਾ ਦਸ ਦਿਨ ਹੋਏ ਉਨ੍ਹਾਂ ਦਾ ਟੂਰਿਸਟ ਵੀਜ਼ਾ ਖ਼ਤਮ ਹੋ ਚੁੱਕਾ ਹੈ।
ਚਾਰ ਨੌਜਵਾਨ ਜਿਨ੍ਹਾਂ ਵਿੱਚ ਅਮਨਦੀਪ ਸਿੰਘ ਪਿੰਡ ਧੁੱਗਾ ਕਲਾਂ ਤਹਿਸੀਲ ਦਸੂਹਾ ਜਗਵਿੰਦਰ ਸਿੰਘ ਪਿੰਡ ਗਿੱਲਾਂ ਬਲਵੀਰ ਸਿੰਘ ਪਿੰਡ ਗੜ੍ਹਦੀਵਾਲ ਅਤੇ ਸਨੀ ਕੁਮਾਰ ਪਿੰਡ ਗੜ੍ਹਦੀਵਾਲ ਦੇ ਰਹਿਣ ਵਾਲੇ ਹਨ। ਇਹ ਸਾਰੇ ਹੀ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਿਤ ਹਨ। ਸੁੱਖਾ ਨਾਮ ਦੇ ਏਜੰਟ ਨੇ ਇਨ੍ਹਾਂ ਨੂੰ ਵਰਕ ਪਰਮਿਟ ਦਾ ਲਾਰਾ ਲਗਾ ਕੇ ਇਨ੍ਹਾਂ ਨੂੰ ਟੂਰਿਸਟ ਵੀਜ਼ਾ ਲਗਾ ਕੇ ਦੁਬਈ ਭੇਜ ਦਿੱਤਾ। ਇਨ੍ਹਾਂ ਦਾ ਵੀਜ਼ਾ ਖਤਮ ਹੋ ਚੁੱਕਾ ਹੈ। ਇਨ੍ਹਾਂ ਨੂੰ 4200 ਦੀਨਾਰ ਦਾ ਜੁਰਮਾਨਾ ਵੀ ਹੋ ਚੁੱਕਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਫੋਨ ਆ ਰਹੇ ਹਨ ਕਿ ਇਹ ਚਾਰੇ ਨੌਜਵਾਨ ਕੰਪਨੀ ਤੋਂ ਫਰਾਰ ਹੋ ਚੁੱਕੇ ਹਨ। ਏਜੰਟ ਨਾ ਤਾਂ ਉਨ੍ਹਾਂ ਦਾ ਫ਼ੋਨ ਸੁਣਦਾ ਹੈ ਅਤੇ ਨਾ ਹੀ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਫੋਨ ਸੁਣਦਾ ਹੈ। ਉਹ ਭਾਰਤ ਵਾਪਸ ਆਉਣਾ ਚਾਹੁੰਦੇ ਹਨ।
ਉਨ੍ਹਾਂ ਨੇ ਮਦਦ ਦੀ ਗੁਹਾਰ ਲਗਾਈ ਹੈ। ਜਸਵਿੰਦਰ ਸਿੰਘ ਦੀ ਪਤਨੀ ਦਾ ਕਹਿਣਾ ਹੈ ਕਿ ਏਜੰਟ ਨੇ ਉਨ੍ਹਾਂ ਨਾਲ ਧੋਖਾ ਕੀਤਾ ਹੈ। ਉਸ ਦਾ ਪਤੀ ਕਰਜ਼ਾ ਚੁੱਕ ਕੇ ਕੰਮ ਦੀ ਭਾਲ ਵਿੱਚ ਵਿਦੇਸ਼ ਗਿਆ ਸੀ। ਉਸ ਨੇ ਆਪਣੇ ਪਤੀ ਨੂੰ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਗਾਈ ਹੈ। ਪੀੜਤ ਅਮਨਦੀਪ ਸਿੰਘ ਦੀ ਮਾਤਾ ਅਤੇ ਬਲਬੀਰ ਸਿੰਘ ਦੀ ਨਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਗਰੀਬੀ ਕਾਰਨ ਆਪਣੇ ਬੱਚੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜੇ ਸਨ। ਉਨ੍ਹਾਂ ਨੇ ਆਪਣੇ ਮੋਟਰ ਸਾਈਕਲ ਤੱਕ ਵੇਚ ਦਿੱਤੇ। ਪਰ ਸੁੱਖਾ ਏਜੰਟ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਧੋਖਾ ਕਰ ਗਿਆ। ਹੁਣ ਉਹ ਫੋਨ ਤੱਕ ਨਹੀਂ ਸੁਣਦਾ। ਉਨ੍ਹਾਂ ਨੇ ਆਪਣੇ ਬੱਚੇ ਵਾਪਸ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਮਾਂ ਸੋਚਦੀ ਰਹੀ ਪੁੱਤ ਚੰਗੀ ਨੌਕਰੀ ਕਰ ਰਿਹਾ ਪਰ ਵਿਦੇਸ਼ ਤੋਂ ਆਈ ਵੀਡੀਓ ਨੇ ਉੱਡਾ ਦਿੱਤੇ ਹੋਸ਼, ਦੇਖੋ ਵੀਡੀਓ
ਤਾਜਾ ਜਾਣਕਾਰੀ