=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਾਂ ਨੇ ਆਪਣੀ ਧੀ ਦਾ ਘਰ ਪੱਟਿਆ , ਪਤੀ ਪੁੱਤਰ ਤੇ ਧੀ ਦੇ ਰਹੇ ਦੁਹਾਈਆਂ ਪਰ ਜਵਾਈ ਨਾਲ ਰਹਿਣ ਦੀ ਜਿੱਦ ਤੇ ਅੜੀ

ਆਈ ਤਾਜਾ ਵੱਡੀ ਖਬਰ

ਇੱਕ ਵਾਰ ਫਿਰ ਰਿਸ਼ਤੇ ਹੋਏ ਤਾਰ-ਤਾਰ। ਮਾਂ ਨੇ ਹੀ ਉਜਾੜਿਆ ਆਪਣੀ ਧੀ ਦਾ ਘਰ, ਪਤੀ ਪੁੱਤਰ ਤੇ ਧੀ ਦੇ ਰਹੇ ਦੁਹਾਈਆਂ ਪਰ ਜਵਾਈ ਨਾਲ ਰਹਿਣ ਦੀ ਜਿੱਦ ਤੇ ਅੜੀ। ਸੁਣ ਨੂੰ ਬਹੁਤ ਅਜੀਬ ਲੱਗ ਰਿਹਾ ਹੈ ਪਰ ਇਹ ਸਚਾਈ ਹੈ। ਆਪਣੀ ਹੀ ਧੀ ਦੀ ਸੌਂਕਣ ਬਣੀ ਕਲਯੁੱਗੀ ਮਾਂ ਜਵਾਈ ਨਾਲ ਲਿਵ ਇਨ ‘ਚ ਰਹਿਣ ਦੀ ਜ਼ਿੱਦ ‘ਤੇ ਅੜੀ। ਇਹ ਮਾਮਲਾ ਹਰਦੋਈ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਅਤਰੌਲੀ ਇਲਾਕੇ ਦੀ ਰਹਿਣ ਵਾਲੀ ਇੱਕ ਔਰਤ ਆਪਣੀ ਹੀ ਧੀ ਦੀ ਸੌਂਕਣ ਬਣ ਗਈ। ਬੀਤੇ ਦਿਨੀਂ ਰਹੀਮਾਬਾਦ ਥਾਣੇ ਦੇ ਬਾਹਰ ਹੋਈ ਪੰਚਾਇਤ ‘ਚ ਉਸ ਨੇ ਆਪਣੇ ਜਵਾਈ ਨਾਲ ਲਿਵ-ਇਨ ਰਿਲੇਸ਼ਨਸ਼ਿਪ ‘ਚ ਰਹਿਣ ਦੀ ਜ਼ਿੱਦ ਕੀਤੀ। ਹਲਾਕਿ ਪੰਚ, ਪਤੀ, ਪੁੱਤਰ ਅਤੇ ਧੀ ਉਸ ਨੂੰ ਮਨਾਉਣ ਲਈ ਸਮਾਜਿਕ ਮਰਿਆਦਾ ਦੀ ਦੁਹਾਈ ਦਿੰਦੇ ਰਹੇ, ਪਰ ਉਸਨੇ ਕਿਸੇ ਦੀ ਨਹੀਂ ਸੁਣੀ।

ਇਸ ਤੋਂ ਬਾਅਦ ਵਿੱਚ ਦੋਵਾਂ ਧਿਰਾਂ ਨੇ ਆਪਸ ਵਿੱਚ ਰਿਸ਼ਤਾ ਤੋੜਨ ਲਈ ਰਾਜ਼ੀਨਾਮੇ ਦਾ ਪੱਤਰ ਲਿਖ ਕੇ ਥਾਣੇਦਾਰ ਨੂੰ ਦਿੱਤਾ। ਜਾਣਕਾਰੀ ਦੇ ਮੁਤਾਬਿਕ 20 ਜੂਨ ਨੂੰ ਹਰਦੋਈ ਦੇ ਅਤਰੌਲੀ ਇਲਾਕੇ ਦੇ ਇੱਕ ਨੌਜਵਾਨ ਨੇ ਰਹੀਮਾਬਾਦ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਉਸ ਦੀ ਭੈਣ ਦਾ ਥਾਣਾ ਖੇਤਰ ਵਿਚ ਵਿਆਹ ਹੋਇਆ ਸੀ। ਜੀਜਾ ਉਸ ਦੀ ਮਾਂ ਨੂੰ ਆਪਣੇ ਪ੍ਰੇਮ ਜਾਲ ‘ਚ ਫਸਾ ਕੇ ਭਜਾ ਲੈ ਗਿਆ। ਦੋਵਾਂ ਦਾ ਪ੍ਰੇਮ ਰਿਸ਼ਤਾ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਿਹਾ ਹੈ।

ੳਸ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਘਰ ਵਿੱਚ ਰੱਖੀ ਨਕਦੀ ਅਤੇ ਗਹਿਣੇ ਵੀ ਚੋਰੀ ਕਰ ਲਏ ਸਨ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਪੀੜਤ ਦੇ ਜੀਜੇ ਅਤੇ ਉਸ ਦੀ ਮਾਂ ਦੀ ਭਾਲ ਕੀਤੀ। ਇਸ ਤੋ ਬਾਅਦ ਦੋਵੇਂ ਧਿਰਾਂ ਨੂੰ ਆਹਮੋ-ਸਾਹਮਣੇ ਬਿਠਾਇਆ। ਪਰ ਝਗੜਾ ਵਧਣ ‘ਤੇ ਥਾਣੇ ਦੇ ਬਾਹਰ ਪੰਚਾਇਤ ਕਰਨ ਲਈ ਕਿਹਾ। ਘੰਟਿਆਂਬੱਧੀ ਚੱਲੀ ਪੰਚਾਇਤ ਵਿੱਚ ਔਰਤ ਦਾ ਲੜਕਾ, ਪਤੀ ਅਤੇ ਧੀ ਸਮਾਜਿਕ ਮਾਣ-ਸਨਮਾਨ ਦੀ ਦੁਹਾਈ ਦੇ ਰਹੇ ਸਨ। ਪਰ ਮਾਂ ਆਪਣੇ ਜਵਾਈ ਦਾ ਸਾਥ ਛੱਡਣ ਨੂੰ ਤਿਆਰ ਨਹੀਂ ਸੀ।

ਉਸ ਦੀ ਜ਼ਿੱਦ ਅੱਗੇ ਪੰਚਾਇਤ ਫੇਲ ਹੋਈ। ਇਸ ਤੋਂ ਬਾਅਦ ਪਤੀ ਅਤੇ ਪੁੱਤ ਨੇ ਉਸ ਨਾਲ ਰਿਸ਼ਤਾ ਤੋੜ ਲਿਆ, ਜਿਸ ਦਾ ਲਿਖਤੀ ਪੱਤਰ ਵੀ ਇੰਚਾਰਜ ਇੰਸਪੈਕਟਰ ਨੂੰ ਸੌਂਪਿਆ ਗਿਆ। ਔਰਤ ਦੇ ਪੁੱਤਰ ਦੇ ਕਹਿਣ ਅਨੁਸਾਰ ਆਪਣੇ ਪਤੀ ਦੇ ਤਸ਼ੱਦਦ ਤੋਂ ਤੰਗ ਆ ਕੇ ਭੈਣ ਨੇ ਜੂਨ 2021 ਵਿੱਚ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਟਰੌਮਾ ਸੈਂਟਰ ਵਿੱਚ ਲੰਬੇ ਇਲਾਜ ਤੋਂ ਬਾਅਦ ਉਹ ਬਚ ਗਈ। ਮਾਂ ਉਸ ਦੀ ਦੇਖਭਾਲ ਲਈ ਕਾਫੀ ਦੇਰ ਰਹੀਮਾਬਾਦ ਇਲਾਕੇ ‘ਚ ਜੀਜੇ ਦੇ ਘਰ ਰਹੀ। ਇਸ ਦੌਰਾਨ ਦੋਵਾਂ ਵਿਚਾਲੇ ਨੇੜਤਾ ਵਧ ਗਈ। ਇਲਾਜ ਤੋਂ ਬਾਅਦ ਵੀ ਭੈਣ ਦੀ ਦਿਮਾਗੀ ਹਾਲਤ ਠੀਕ ਨਹੀਂ ਹੋਈ।




error: Content is protected !!