ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਵਧ ਰਹੀਆ ਅਪਰਾਧਿਕ ਘਟਨਾਵਾਂ ਨੂੰ ਰੋਕਣ ਵਾਸਤੇ ਜਿੱਥੇ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਜਾਂਦੇ ਹਨ। ਜਿਸ ਨਾਲ ਲੋਕਾਂ ਦੀ ਜਾਨੀ-ਮਾਲੀ ਰੱਖਿਆ ਕੀਤੀ ਜਾ ਸਕੇ। ਉਥੇ ਹੀ ਪੁਲੀਸ ਵਾਲਿਆਂ ਵੱਲੋਂ ਵੀ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ , ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਅਜਿਹੀਆਂ ਘਟਨਾਵਾਂ ਦੇ ਚਲਦੇ ਹੋਏ ਜਿੱਥੇ ਬਹੁਤ ਸਾਰੇ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ ਉਥੇ ਹੀ ਕੁਝ ਲੋਕਾਂ ਦੇ ਜਾਣ ਕਾਰਨ ਉਨ੍ਹਾਂ ਦੇ ਬੱਚਿਆਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਮਾਂ ਨੂੰ ਅੱਖਾਂ ਸਾਹਮਣੇ ਮਰਦੇ ਹੋਏ ਵੇਖ ਕੇ ਬੇਟੇ ਵੱਲੋਂ ਵੀ ਬਦਲਾ ਲੈਣ ਦਾ ਆਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੁਧਿਆਣਾ ਦੇ ਹੈਬੋਵਾਲ ਦੇ ਦੁਰਗਾਪੁਰੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਨੂੰ ਪੁਲਿਸ ਕਾਂਸਟੇਬਲ ਵੱਲੋਂ ਏ ਕੇ 47 ਨਾਲ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮ੍ਰਿਤਕ ਨਿਧੀ ਗੁੜਗਾਓਂ ਦੀ ਰਹਿਣ ਵਾਲੀ ਸੀ ਜਿਸ ਦਾ ਵਿਆਹ ਅਮਨ ਜਨਤਾ ਨਗਰ ਨਾਲ ਹੋਇਆ ਸੀ। ਜਿਸ ਦੇ ਦੋ ਬੱਚੇ ਹਨ, ਜਿਨ੍ਹਾਂ ਵਿੱਚ ਤਿੰਨ ਸਾਲ ਦੀ ਧੀ ਅਤੇ 11 ਸਾਲ ਦਾ ਪੁੱਤਰ, ਜਿਸ ਦਾ ਪਤੀ ਪਿਛਲੇ ਤਿੰਨ ਸਾਲ ਤੋਂ ਸਾਊਥ ਅਮਰੀਕਾ ਵਿਚ ਰਹਿ ਰਿਹਾ ਹੈ ਅਤੇ ਪੇਂਟਰ ਦਾ ਕੰਮ ਕਰਦਾ ਹੈ।

ਉੱਥੇ ਹੀ ਇਹ ਔਰਤ ਹੈਬੋਵਾਲ ਤੇ ਦੁਰਗਾਪੁਰੀ ਇਲਾਕੇ ਵਿੱਚ ਪਿਛਲੇ ਡੇਢ ਸਾਲ ਤੋਂ ਰਹਿ ਰਹੀ ਸੀ। ਇਸ ਘਟਨਾ ਬਾਰੇ ਖੁਲਾਸਾ ਕਰਦੇ ਹੋਏ ਮਕਾਨ ਮਾਲਕ ਰਾਕੇਸ਼ ਕੁਮਾਰ ਵੱਲੋਂ ਦੱਸਿਆ ਗਿਆ ਹੈ, ਕਿ ਪੁਲਿਸ ਕਾਂਸਟੇਬਲ ਸਿਮਰਨਜੀਤ ਸਿੰਘ ਵੱਲੋਂ ਨਿਧੀ ਨੂੰ ਆਪਣੀ ਪਤਨੀ ਦੱਸਿਆ ਗਿਆ ਸੀ ਜਿਸ ਤੋਂ ਬਾਅਦ ਇਹ ਘਰ ਕਿਰਾਏ ਤੇ ਲਿਆ ਗਿਆ ਸੀ। ਜਿਸ ਵੱਲੋਂ ਕਿਸੇ ਝਗੜੇ ਨੂੰ ਲੈ ਕੇ ਨਿਧੀ ਦੇ ਗੋਲੀ ਮਾਰ ਦਿੱਤੀ ਗਈ ਅਤੇ ਉਸ ਪਿਛੋਂ ਆਪਣੇ ਵੀ ਗੋਲੀਆਂ ਮਾਰੀਆਂ ਗਈਆਂ ਹਨ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੈ ਅਤੇ ਹਸਪਤਾਲ ਵਿਚ ਜੇਰੇ ਇਲਾਜ ਹੈ।

ਉਨ੍ਹਾਂ ਦੇ ਪੁੱਤਰ ਵੱਲੋਂ ਦੱਸੇ ਅਨੁਸਾਰ ਹੀ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਇਹ ਦੋਵੇਂ ਪਤੀ-ਪਤਨੀ ਨਹੀਂ ਹਨ ਅਤੇ ਬੱਚੇ ਨੇ ਦੱਸਿਆ ਕਿ ਉਸ ਦਾ ਪਿਤਾ ਵਿਦੇਸ਼ ਵਿਚ ਰਹਿ ਰਿਹਾ ਹੈ। ਬੱਚੇ ਨੇ ਆਖਿਆ ਹੈ ਕਿ ਉਹ ਸਿਮਰਨ ਚਾਚੇ ਨੂੰ ਮਾਰ ਦੇਵੇਗਾ ਜਿਸ ਵੱਲੋਂ ਉਸ ਦੀ ਮਾਂ ਨੂੰ ਮਾਰਿਆ ਗਿਆ ਹੈ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home ਤਾਜਾ ਜਾਣਕਾਰੀ ਮਾਂ ਨੂੰ ਅੱਖਾਂ ਸਾਹਮਣੇ ਮਰਦਾ ਦੇਖ ਪੁੱਤ ਬੋਲਿਆ ਮੈਂ ਬਦਲਾ ਲਵਾਂਗਾ – ਵਾਰਦਾਤ ਦਾ ਮੰਜਰ ਦੇਖ ਕੰਬੀ ਲੋਕਾਂ ਦੀ ਰੂਹ

ਤਾਜਾ ਜਾਣਕਾਰੀ
ਮਾਂ ਨੂੰ ਅੱਖਾਂ ਸਾਹਮਣੇ ਮਰਦਾ ਦੇਖ ਪੁੱਤ ਬੋਲਿਆ ਮੈਂ ਬਦਲਾ ਲਵਾਂਗਾ – ਵਾਰਦਾਤ ਦਾ ਮੰਜਰ ਦੇਖ ਕੰਬੀ ਲੋਕਾਂ ਦੀ ਰੂਹ
ByadminMarch 22, 2022Comments Off on ਮਾਂ ਨੂੰ ਅੱਖਾਂ ਸਾਹਮਣੇ ਮਰਦਾ ਦੇਖ ਪੁੱਤ ਬੋਲਿਆ ਮੈਂ ਬਦਲਾ ਲਵਾਂਗਾ – ਵਾਰਦਾਤ ਦਾ ਮੰਜਰ ਦੇਖ ਕੰਬੀ ਲੋਕਾਂ ਦੀ ਰੂਹ
Previous Post3 ਸਾਲ ਪਹਿਲਾਂ ਵਿਆਹੀ ਕੁੜੀ ਨੇ ਧੀ ਨੂੰ ਦਿੱਤਾ ਜਨਮ – ਫਿਰ ਪ੍ਰੀਵਾਰ ਵਾਲਿਆਂ ਨੇ ਜੋ ਕਰਤੂਤ ਕੀਤੀ ਸਭ ਰਹਿ ਗਏ ਹੈਰਾਨ
Next Postਮਾਪਿਆਂ ਦੇ ਇਕਲੋਤੇ ਪੁੱਤ ਨੂੰ ਮਿਲੀ ਹੋਲੇ ਮਹਲੇ ਤੇ ਗਈਆਂ ਇਸ ਤਰਾਂ ਮਿਲੀ ਮੌਤ – ਪਿਆ ਮਾਤਮ