BREAKING NEWS
Search

ਮਾਂ ਅਤੇ ਪਿਓ ਨੇ ਇਸ ਤਰਾਂ ਫ਼ਿਲਮੀ ਤਰੀਕੇ ਨਾਲ ਆਪਣੇ ਹੀ 6 ਸਾਲਾਂ ਦੇ ਪੁੱਤ ਨੂੰ ਦਿੱਤੀ ਦਰਦਨਾਕ ਮੌਤ

ਆਈ ਤਾਜ਼ਾ ਵੱਡੀ ਖਬਰ 

ਸਿਆਣੇ ਆਖਦੇ ਹਨ ਕਿ ਬੱਚੇ ਰੱਬ ਦਾ ਰੂਪ ਹੁੰਦੇ ਹਨ, ਜਿੱਥੇ ਬੱਚਿਆਂ ਨੂੰ ਵੇਖ ਕੇ ਹਰ ਇਕ ਇਨਸਾਨ ਖੁਸ਼ ਹੋ ਜਾਂਦਾ ਹੈ ਅਤੇ ਆਪਣੇ ਗਮ ਭੁੱਲ ਜਾਂਦਾ ਹੈ। ਉਥੇ ਹੀ ਦੇਸ਼ ਦੁਨੀਆਂ ਵਿੱਚ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਵੀ ਆਏ ਦਿਨ ਸਾਹਮਣੇ ਆ ਰਹੇ ਹਨ ਅਤੇ ਬੱਚਿਆਂ ਨਾਲ ਵਾਪਰਨ ਵਾਲੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੱਚਿਆਂ ਨਾਲ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਨੂੰ ਦੇਖ ਕੇ ਬਹੁਤ ਸਾਰੇ ਮਾਪਿਆਂ ਦੇ ਦਿਲ ਵਿੱਚ ਆਪਣੇ ਬੱਚਿਆਂ ਲਈ ਚਿੰਤਾ ਵਧ ਜਾਂਦੀ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਕਿਧਰੇ ਇਕੱਲੇ ਰੱਖਣਾ ਅਸੁਰੱਖਿਅਤ ਮਹਿਸੂਸ ਕਰਦੇ ਹਨ।

ਬੱਚਿਆਂ ਨਾਲ ਵਾਪਰਨ ਵਾਲੀਆਂ ਦਿਲ-ਕੰਬਾਊ ਘਟਨਾਵਾਂ ਨੂੰ ਕਈ ਬਾਰ ਮਾਪਿਆਂ ਵੱਲੋਂ ਹੀ ਅੰਜਾਮ ਦੇ ਦਿੱਤਾ ਜਾਂਦਾ ਹੈ। ਹੁਣ ਮਾਂ ਅਤੇ ਪਿਓ ਵੱਲੋਂ ਇਸ ਤਰ੍ਹਾਂ ਫਿਲਮੀ ਤਰੀਕੇ ਨਾਲ ਆਪਣੇ ਛੇ ਸਾਲਾਂ ਦੇ ਪੁੱਤਰ ਨੂੰ ਦਰਦਨਾਕ ਮੌਤ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਇੰਗਲੈਂਡ ਤੋਂ ਸਾਹਮਣੇ ਆਈ ਹੈ ਜਿੱਥੇ ਲੰਡਨ ਵਿਚ ਦਿਲ ਨੂੰ ਦਹਿਲਾ ਦੇਣ ਵਾਲਾ ਇਕ ਅਜਿਹਾ ਕੇਸ ਸਾਹਮਣੇ ਆਇਆ ਹੈ ਜਿੱਥੇ ਪਿਓ ਤੇ ਮਤਰੇਈ ਮਾਂ ਵੱਲੋਂ ਆਪਣੇ ਛੇ ਸਾਲਾਂ ਦੇ ਮਾਸੂਮ ਦਾ ਕਤਲ ਕਰ ਦਿੱਤਾ ਗਿਆ ਸੀ।

ਜਿਸ ਦੇ ਦੋਸ਼ ਤਹਿਤ ਹੁਣ ਅਦਾਲਤ ਵੱਲੋਂ ਉਸ ਦੇ ਪਿਤਾ ਤੇ ਮਤਰੇਈ ਮਾਂ ਨੂੰ ਸਜ਼ਾ ਸੁਣਾਈ ਗਈ ਹੈ। ਜਿਸ ਵਿੱਚ 32 ਸਾਲਾਂ ਮਤਰੇਈ ਮਾਂ ਵੱਲੋਂ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੇ ਦੋਸ਼ ਤਹਿਤ ਦੋਸ਼ੀ ਠਹਿਰਾਉਂਦੇ ਹੋਏ 29 ਸਾਲ ਦੀ ਸਜ਼ਾ ਸੁਣਾਈ ਹੈ। ਉੱਥੇ ਹੀ ਲੜਕੇ ਦੇ 29 ਸਾਲਾ ਪਿਤਾ ਨੂੰ ਵੀ 21 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦੱਸਿਆ ਗਿਆ ਹੈ ਕਿ ਬੱਚੇ ਦੀ ਮਤਰੇਈ ਮਾਂ ਵੱਲੋਂ ਬੱਚੇ ਨੂੰ ਜਿੱਥੇ ਜ਼ਹਿਰ ਦਿੱਤਾ ਗਿਆ ਉਥੇ ਹੀ ਉਸ ਨੂੰ ਕੰਧ ਨਾਲ ਖੜ੍ਹੇ ਰਹਿਣ ਦੀ ਸਜ਼ਾ ਦਿੱਤੀ ਗਈ।

ਜਦ ਉਸ ਬੇਰਹਿਮ ਦਿਲ ਦੀ ਮਾਂ ਵੱਲੋਂ ਬੱਚੇ ਦੇ ਸਿਰ ਨੂੰ ਕੰਧ ਵਿਚ ਮਾਰ ਕੇ ਕਈ ਵਾਰ ਕੀਤੇ ਗਏ ਜਿਸ ਕਾਰਨ ਬੱਚੇ ਦੀ ਗੰਭੀਰ ਹਾਲਤ ਦੇ ਚਲਦੇ ਹੋਏ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਜਿਥੇ ਉਸ ਬੱਚੇ ਨੂੰ ਦਿਮਾਗੀ ਤੌਰ ਤੇ ਗੰਭੀਰ ਹਾਲਤ ਦੌਰਾਨ ਆਈਸੀਯੂ ਵਿੱਚ ਵੈਂਟੀਲੇਟਰ ਤੇ ਰੱਖਿਆ ਗਿਆ ਸੀ। ਉਸ ਮਾਸੂਮ ਬੱਚੇ ਦੀ ਪਿਛਲੇ ਸਾਲ 6 ਜੂਨ ਨੂੰ ਮੌਤ ਹੋ ਗਈ ਸੀ। ਜਿਸ ਪਿੱਛੋਂ ਹੁਣ ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ।



error: Content is protected !!