BREAKING NEWS
Search

ਮਹੀਨੇ ਦੀ ਸ਼ੁਰੂਵਾਤ ਦੌਰਾਨ ਆਮ ਲੋਕਾਂ ਨੂੰ ਮਹਿੰਗਾਈ ਦਾ ਝਟਕਾ ! LPG ਸਿਲੰਡਰ ਦੀਆਂ ਕੀਮਤਾਂ ਚ ਹੋਇਆ ਏਨਾ ਵਾਧਾ

ਆਈ ਤਾਜਾ ਵੱਡੀ ਖਬਰ 

ਦੇਸ਼ ਵਿੱਚ ਮਹਿੰਗਾਈ ਹੁਣ ਲਗਾਤਾਰ ਵਧਦੀ ਹੋਈ ਦਿਖਾਈ ਦੇ ਰਹੀ ਹੈ, ਜਿਸ ਦਾ ਪ੍ਰਭਾਵ ਆਮ ਲੋਕਾਂ ਦੀਆਂ ਜੇਬਾਂ ਦੇ ਉੱਪਰ ਪੈਂਦਾ ਨਜ਼ਰ ਆ ਰਿਹਾ ਹੈ। ਜਿਸ ਕਾਰਨ ਲੋਕਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਵੱਧ ਰਹੀ ਮਹਿੰਗਾਈ ਨੂੰ ਘਟਾਇਆ ਜਾਵੇ ਤਾਂ, ਜੋ ਉਹਨਾਂ ਨੂੰ ਜੀਵਨ ਬਤੀਤ ਕਰਨ ਦੇ ਵਿੱਚ ਮਹਿੰਗਾਈ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਪਰ ਇਸੇ ਵਿਚਾਲੇ ਨਾਨਕ ਮਾਰਚ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਹੁਣ ਲੋਕਾਂ ਨੂੰ ਮਹਿੰਗਾਈ ਦਾ ਝਟਕਾ ਲੱਗਿਆ, ਕਿਉਂਕਿ ਐਲਪੀਜੀ ਗੈਸ ਸਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਚੁੱਕਿਆ l

ਦਰਅਸਲ ਅੱਜ ਸਵੇਰੇ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਕਿਉਂਕਿ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ LPG ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਵੇਖਣ ਨੂੰ ਮਿਲਿਆ l ਹੁਣ ਗੈਸ ਸਲੰਡਰਾਂ ਦੀਆਂ ਕੀਮਤਾਂ ਵਿਚ 25 ਰੁਪਏ ਦਾ ਵਾਧਾ ਕੀਤਾ ਗਿਆ । ਇਸਦੀ ਵੈੱਬਸਾਈਟ ‘ਤੇ ਕਮਰਸ਼ੀਅਲ ਐੱਲਪੀਜੀ ਸਿਲੰਡਰ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਹਨ, ਜਿਹੜੇ ਅੱਜ ਤੋਂ ਲਾਗੂ ਹੋ ਗਏ ਹਨ। ਰੱਬ ਤੋਂ ਹੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਦਿੱਲੀ ਵਿਚ ਹੁਣ LPG ਸਿਲੰਡਰ 1795 ਰੁਪਏ ਵਿਚ ਮਿਲੇਗਾ, ਜਦੋਂ ਕਿ ਮੁੰਬਈ ਵਿਚ ਕੀਮਤ 1749 ਰੁਪਏ ਹੋਵੇਗੀ।

ਉਥੇ ਹੀ ਕੋਲਕਾਤਾ ਵਿਚ ਰੇਟ 1911 ਰੁਪਏ ਹੋ ਗਿਆ। ਦੂਜੇ ਪਾਸੇ ਜੇਕਰ ਰਾਹਤ ਦੀ ਗੱਲ ਕਰੀਏ ਤਾਂ, ਘਰੇਲੂ ਸਿਲੰਡਰ ਦੇ ਰੇਟ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਖਰੀ ਵਾਰ ਘਰੇਲੂ ਸਿਲੰਡਰ ਦੇ ਰੇਟ ਅਗਸਤ ‘ਚ ਬਦਲੇ ਗਏ ਸਨ। 30 ਅਗਸਤ 2023 ਨੂੰ ਇਨ੍ਹਾਂ ਦੀਆਂ ਕੀਮਤਾਂ ‘ਚ 200 ਰੁਪਏ ਦੀ ਕਟੌਤੀ ਕੀਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਕਮਰਸ਼ੀਅਲ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਗਿਰਾਵ ਕਰਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਵਾਧਾ ਵੇਖਣ ਨੂੰ ਮਿਲਿਆ, ਜਿਸ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣ ਨੂੰ ਮਿਲੇਗਾ l



error: Content is protected !!