ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ, ਜਿੱਥੇ ਕਈ ਇਹੋ ਜਿਹੀਆਂ ਹਸਤੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਜਿੱਥੇ ਕੁਝ ਲੋਕਾਂ ਨੂੰ ਆਪਸੀ ਵਿਵਾਦ ਅਤੇ ਰੰਜਿਸ਼ ਦੇ ਚੱਲਦਿਆਂ ਹੋਇਆਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਅਤੇ ਆਪਣੇ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ,ਤੇ ਕੁਝ ਆਪਣੇ ਹੀ ਦੁਸ਼ਮਣ ਬਣ ਜਾਂਦੇ ਹਨ ਕਿ ਪਰਿਵਾਰਕ ਮੈਂਬਰਾਂ ਦੇ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ।
ਹੁਣ ਇਸ ਮਸ਼ਹੂਰ ਬੋਲੀਵੁਡ ਅਦਾਕਾਰ ਵੱਲੋਂ ਆਪਣੀ ਮਾਂ ਦਾ ਕਤਲ ਕਰਨ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਿਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦਾ ਪਲੈਨ ਵੀ ਬਣਾਇਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਮਸ਼ਹੂਰ ਹਾਲੀਵੁੱਡ ਅਦਾਕਾਰ ਰਾਇਨ ਗ੍ਰਾਂਥਮ ਵੱਲੋਂ ਜਿੱਥੇ ਮਾਰਚ 2020 ਦੇ ਵਿਚ ਆਪਣੀ 64 ਸਾਲਾ ਮਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਥੇ ਹੀ ਇਸ ਹਾਦਸੇ ਕਾਰਨ ਉਸ ਦੀ ਮਾਂ ਦੀ ਘਟਨਾ ਸਥਾਨ ਤੇ ਹੀ ਮੌਤ ਹੋ ਗਈ ਸੀ।
ਇਸ ਅਦਾਕਾਰ ਵੱਲੋਂ ਆਪਣੀ ਮਾਂ ਉਪਰ ਉਸ ਸਮੇਂ ਗੋਲੀ ਚਲਾ ਦਿੱਤੀ ਗਈ ਸੀ ਜਿਸ ਸਮੇਂ ਉਹ ਆਪਣੇ ਘਰ ਵਿਚ ਬੈਠੀ ਪਿਆਨੋ ਨੂੰ ਵਜਾ ਰਹੀ ਸੀ। ਉਸ ਸਮੇਂ ਹੀ ਇਸ ਅਦਾਕਾਰ ਵੱਲੋਂ ਆਪਣੀ ਮਾਂ ਉਪਰ ਗੋਲੀ ਚਲਾ ਦਿੱਤੀ ਗਈ ਜੋ ਕਿ ਉਸ ਦੇ ਸਿਰ ਵਿਚ ਵੱਜੀ ਅਤੇ ਉਸ ਦੀ ਉਥੇ ਹੀ ਮੌਤ ਹੋ ਗਈ। ਅਦਾਕਾਰ ਵੱਲੋਂ ਜਿੱਥੇ ਇਸ ਘਟਨਾ ਦਾ ਜੁਰਮ ਵੀ ਪੁਲਿਸ ਸਟੇਸ਼ਨ ਜਾ ਕੇ ਕਬੂਲ ਕੀਤਾ ਗਿਆ ਸੀ ਅਤੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕੀਤਾ ਗਿਆ ਸੀ। ਉੱਥੇ ਹੀ ਉਸ ਵੱਲੋਂ ਆਪਣੀ ਮਾਂ ਦਾ ਕਤਲ ਕੀਤੇ ਜਾਣ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਸੀ ਜਿੱਥੇ ਉਹ ਆਪਣੀ ਮਾਂ ਦੀ ਲਾਸ਼ ਦੇ ਕੋਲ ਖੜਾ ਹੋਇਆ ਨਜ਼ਰ ਆ ਰਿਹਾ ਸੀ।
ਜਿਸ ਵਿੱਚ ਉਸ ਵੱਲੋਂ ਕਬੂਲ ਕੀਤਾ ਗਿਆ ਸੀ ਕਿ ਉਸਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ। ਇਸ ਤੋਂ ਬਾਅਦ ਉਸ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਪਲੈਨਿੰਗ ਵੀ ਬਣਾਈ ਹੋਈ ਸੀ। ਪਰ ਹੁਣ ਅਦਾਲਤ ਵੱਲੋਂ ਉਸ ਨੂੰ 14 ਸਾਲ ਜੇਲ੍ਹ ਵਿੱਚ ਰਹਿਣ ਦੀ ਸਜਾ ਦਿੱਤੀ ਗਈ ਹੈ। ਉਸ ਨੂੰ ਪੈਰੋਲ ਤੇ ਕਦੇ ਵੀ ਰਿਹਾਅ ਨਹੀਂ ਕੀਤਾ ਜਾਵੇਗਾ।
Home ਤਾਜਾ ਜਾਣਕਾਰੀ ਮਸ਼ਹੂਰ ਹੌਲੀਵੁੱਡ ਅਦਾਕਾਰ ਨੂੰ ਮਾਂ ਦੇ ਕਤਲ ਕਰਨ ਦੇ ਸੁਣਾਈ ਉਮਰਕੈਦ ਦੀ ਸਜ਼ਾ, PM ਜਸਟਿਨ ਟਰੂਡੋ ਨੂੰ ਵੀ ਮਾਰਨ ਦਾ ਸੀ ਪਲੇਨ
ਤਾਜਾ ਜਾਣਕਾਰੀ