BREAKING NEWS
Search

ਮਸ਼ਹੂਰ ਬੋਲੀਵੁੱਡ ਐਕਟਰ ਸੋਨੂ ਸੂਦ ਨੇ ਫਿਰ ਕੀਤਾ ਇਹ ਕੰਮ, ਦਿਖਾਈ ਦਰਿਆਦਿਲੀ – ਹੋ ਰਹੀਆਂ ਸਿਫਤਾਂ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਤਿੰਨ ਸਾਲ ਪਹਿਲਾਂ ਕਰੋਨਾ ਇਕ ਅਜਿਹੀ ਭਿਆਨਕ ਬਿਮਾਰੀ ਬਣ ਕੇ ਉੱਭਰੀ ਹੈ ਜਿਸ ਨੇ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਸਾਰੇ ਦੇਸ਼ਾਂ ਵੱਲੋਂ ਜਿਥੇ ਕਰੋਨਾ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਸਨ ਅਤੇ ਲੋਕਾਂ ਦਾ ਟੀਕਾਕਰਣ ਸ਼ੁਰੂ ਕੀਤਾ ਗਿਆ ਸੀ। ਜਿਸ ਨਾਲ ਇਸ ਉੱਪਰ ਕਾਬੂ ਪਾਇਆ ਗਿਆ। ਉੱਥੇ ਹੀ ਇਕ ਤਾਲਾਬੰਦੀ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਅੱਗੇ ਵਧ ਕੇ ਲੋਕਾਂ ਦੀ ਮਦਦ ਕੀਤੀ ਗਈ ਸੀ। ਜਿਸ ਸਮੇਂ ਕੰਮ ਕਾਜ ਠੱਪ ਹੋ ਚੁੱਕੇ ਸਨ ਅਤੇ ਲੋਕਾਂ ਲਈ ਘਰ ਦਾ ਗੁਜ਼ਾਰਾ ਮੁਸ਼ਕਲ ਹੋ ਗਿਆ ਸੀ। ਉਥੇ ਹੀ ਆਪਣੇ ਘਰ ਤੋਂ ਦੂਰ ਹੋਰ ਜਗ੍ਹਾ ਤੇ ਫਸੇ ਹੋਏ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਲਿਆਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ।

ਕਰੋਨਾ ਦੇ ਦੌਰ ਵਿਚ ਉਨ੍ਹਾਂ ਨੂੰ ਅਸਲ ਹੀਰੋ ਵੀ ਆਖਿਆ ਗਿਆ, ਜਿਨ੍ਹਾਂ ਵੱਲੋਂ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੀ ਇਸ ਤਰ੍ਹਾਂ ਅੱਗੇ ਅੱਗੇ ਬਾਂਹ ਫੜੀ ਹੈ। ਹੁਣ ਮਸ਼ਹੂਰ ਬੋਲੀਵੁਡ ਐਕਟਰ ਸੋਨੂੰ ਸੂਦ ਵੱਲੋਂ ਇਕ ਵਾਰ ਫਿਰ ਇਹੋ ਕੰਮ ਕੀਤਾ ਗਿਆ ਹੈ ਅਤੇ ਦਰਿਆਦਿਲੀ ਦਿਖਾਈ ਗਈ ਹੈ ਜਿਥੇ ਸਾਰਿਆਂ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਲੋਕਾਂ ਦੇ ਮਸੀਹਾ ਬਣਨ ਵਾਲੇ ਫਿਲਮ ਅਦਾਕਾਰ ਸੋਨੂੰ ਸੂਦ ਵੱਲੋਂ ਇਕ ਵਾਰ ਫਿਰ ਇਕ ਵਿਅਕਤੀ ਨੂੰ ਮਦਦ ਮੁਹਈਆ ਕਰਵਾ ਕੇ ਉਸ ਇਨਸਾਨ ਦੀਆਂ ਮੁਸ਼ਕਲਾਂ ਨੂੰ ਘੱਟ ਕੀਤਾ ਗਿਆ ਹੈ।

ਜਿੱਥੇ ਹੁਣ ਉਨ੍ਹਾਂ ਵੱਲੋਂ ਥਾਈਲੈਂਡ ਵਿੱਚ ਫਸੇ ਹੋਏ ਇਕ ਵਿਅਕਤੀ ਦੀ ਮਦਦ ਕੀਤੀ ਗਈ ਹੈ ਅਤੇ ਉਸ ਨੂੰ ਘਰ ਵਾਪਸ ਲਿਆਉਣ ਵਿੱਚ ਉਸ ਦੀ ਮਦਦ ਕਰਦੇ ਹੋਏ ਜਹਾਜ਼ ਦੀ ਟਿਕਟ ਭੇਜੀ ਗਈ ਹੈ ਅਤੇ ਭਾਰਤ ਆਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਸ ਵਿਅਕਤੀ ਵੱਲੋਂ ਜਿੱਥੇ ਸੋਨੂੰ ਸੂਦ ਨੂੰ ਟਵਿੱਟਰ ਉਪਰ ਟਵੀਟ ਕਰਕੇ ਮਦਦ ਮੰਗੀ ਗਈ ਸੀ ਜਿਥੇ ਉਸ ਵਿਅਕਤੀ ਸਾਹਿਲ ਖਾਨ ਵੱਲੋਂ ਦੱਸਿਆ ਗਿਆ ਸੀ ਕੇ ਉਹ ਥਾਈਲੈਂਡ ਵਿਚ ਫਸ ਗਿਆ ਹੈ

ਅਤੇ ਉਥੋਂ ਨਿੱਕਲਣਾ ਉਸ ਲਈ ਮੁਸ਼ਕਿਲ ਹੋ ਗਿਆ ਹੈ। ਇਸ ਲਈ ਉਸ ਦੇ ਘਰ ਵਾਪਸ ਆਉਣ ਵਿੱਚ ਮਦਦ ਕੀਤੀ ਜਾਵੇ। ਜਿਸ ਤੋਂ ਬਾਅਦ ਸੋਨੂੰ ਸੂਦ ਵੱਲੋਂ ਉਸ ਵਿਅਕਤੀ ਦੀ ਮਦਦ ਕੀਤੀ ਗਈ ਹੈ। ਉੱਥੇ ਹੀ ਉਹਨਾਂ ਵਿੱਚ ਲੋਕਾਂ ਪ੍ਰਤੀ ਇਸ ਤਰ੍ਹਾਂ ਦੀ ਭਾਵਨਾ ਨੂੰ ਦੇਖਦੇ ਹੋਏ ਲੋਕਾਂ ਵੱਲੋਂ ਲਗਾਤਾਰ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ।



error: Content is protected !!