ਆਈ ਤਾਜਾ ਵੱਡੀ ਖਬਰ

ਬੀਤੇ 2 ਸਾਲਾਂ ਦੌਰਾਨ ਜਿੱਥੇ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੀਆਂ ਫਿਲਮੀ ਹਸਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਉੱਥੇ ਹੀ ਕਈ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਹਨ, ਜਿਸ ਨੂੰ ਸੁਣ ਕੇ ਫਿਲਮੀ ਦੁਨੀਆਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਮਹਾਰਾਸ਼ਟਰ ਸੂਬਾ ਜਿਥੇ ਸਭ ਤੋਂ ਵਧੇਰੇ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਮੁੰਬਈ ਦੇ ਵਿੱਚ ਬਹੁਤ ਸਾਰੀਆਂ ਫਿਲਮੀ ਹਸਤੀਆਂ ਕਰੋਨਾ ਦਾ ਸ਼ਿਕਾਰ ਹੋਈਆ। ਇਸ ਤੋਂ ਇਲਾਵਾ ਵਾਪਰਨ ਵਾਲੇ ਹਾਦਸਿਆਂ ਤੇ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਕਾਰਨ ਵੀ ਕਈ ਹਸਤੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਇਸ ਦੁਨੀਆਂ ਤੋਂ ਜਾਣ ਵਾਲੀਆਂ ਇਹ ਹਸਤੀਆਂ ਦੀ ਕਮੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਮਸ਼ਹੂਰ ਬੋਲੀਵੁਡ ਅਦਾਕਾਰ ਮਨੋਜ ਵਾਜਪਾਈ ਤੇ ਘਰੇ ਮਾਤਮ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਲਮੀ ਅਦਾਕਾਰ ਮਨੋਜ ਵਾਜਪਾਈ ਦੀ ਮਾਂ ਦਾ ਦਿਹਾਂਤ ਹੋਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ।

ਦੱਸਿਆ ਗਿਆ ਹੈ ਕਿ ਜਿੱਥੇ ਇਸ ਅਦਾਕਾਰ ਦੀ ਮਾਂ ਗੀਤਾ ਦੇਵੀ ਦੇ ਬਿਮਾਰੀ ਦੇ ਚਲਦਿਆਂ ਹੋਇਆਂ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਅਤੇ ਉਹ ਇਸ ਸਮੇਂ ਵੀ ਦਿੱਲੀ ਦੇ ਪੁਸ਼ਪਾਂਜਲੀ ਮੈਡੀਕਲ ਸੈਂਟਰ ਤੇ ਮੈਕਸ ਸੁਪਰਸਪੈਸ਼ਲਿਟੀ ਹਸਪਤਾਲ ਵਿਚ ਜੇਰੇ ਇਲਾਜ ਸਨ। ਹਸਪਤਾਲ ਵਿਚ ਅੱਜ ਉਨ੍ਹਾਂ ਦਾ ਲੰਮੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ।

ਉਹਨਾਂ ਨੇ ਅੱਜ 8:30 ਵਜੇ ਆਪਣੇ ਆਖਰੀ ਸਾਹ ਲਏ ਅਤੇ ਉਨ੍ਹਾਂ ਦੀ ਮੌਤ ਦੀ ਖਬਰ ਮਿਲਦੇ ਹੀ ਜਿੱਥੇ ਵੱਖ-ਵੱਖ ਹਸਤੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਉਥੇ ਹੀ ਮਨੋਜ ਵਾਜਪਾਈ ਜਿਥੇ ਆਪਣੇ ਮਾਤਾ-ਪਿਤਾ ਦੇ ਬਹੁਤ ਕਰੀਬ ਸਨ ਉਥੇ ਹੀ ਇਕ ਸਾਲ ਦੇ ਵਕਫੇ ਦੇ ਨਾਲ਼ ਉਹਨਾਂ ਦੇ ਮਾਤਾ-ਪਿਤਾ ਉਨ੍ਹਾਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ,ਮਨੋਜ ਵਾਜਪਾਈ ਦਾ ਪਰਿਵਾਰ ਜਿੱਥੇ ਇਸ ਸਮੇਂ ਸਦਮੇ ਵਿੱਚ ਹੈ ਉੱਥੇ ਹੀ ਅਦਾਕਾਰ ਮਨੋਜ ਵਾਜਪਾਈ ਵੱਲੋਂ ਆਪਣੇ ਮਾਤਾ-ਪਿਤਾ ਦਾ ਜ਼ਿਕਰ ਵੀ ਅਕਸਰ ਹੀ ਆਪਣੀਆਂ ਇੰਟਰਵਿਊ ਦੇ ਦੌਰਾਨ ਕੀਤਾ ਜਾਂਦਾ ਸੀ।


ਤਾਜਾ ਜਾਣਕਾਰੀ
ਮਸ਼ਹੂਰ ਬੋਲੀਵੁਡ ਐਕਟਰ ਮਨੋਜ ਵਾਜਪਾਈ ਦੇ ਘਰੇ ਪਿਆ ਮਾਤਮ, ਹੋਈ ਇਸ ਪਰਿਵਾਰਿਕ ਮੈਂਬਰ ਦੀ ਮੌਤ
ByadminDecember 9, 2022Comments Off on ਮਸ਼ਹੂਰ ਬੋਲੀਵੁਡ ਐਕਟਰ ਮਨੋਜ ਵਾਜਪਾਈ ਦੇ ਘਰੇ ਪਿਆ ਮਾਤਮ, ਹੋਈ ਇਸ ਪਰਿਵਾਰਿਕ ਮੈਂਬਰ ਦੀ ਮੌਤ
Previous Post4 ਸਾਲਾਂ ਦਾ ਬੱਚਾ 6 ਦਿਨਾਂ ਤੱਕ ਇਹਨਾਂ ਹਾਲਾਤਾਂ ਚ ਰਿਹਾ ਸੰਘਣੇ ਖਤਰਨਾਕ ਜੰਗਲ ਚ- ਇੰਝ ਬਚਾਈ ਜਾਨ
Next Postਨੌਜਵਾਨ ਮੁੰਡਾ ਆਇਆ ਟਰੈਕਟਰ ਚ ਲੱਗੇ ਤਵਿਆਂ ਦੀ ਲਪੇਟ ਚ, ਹੋਈ ਦਰਦਨਾਕ ਮੌਤ