ਆਈ ਤਾਜਾ ਵੱਡੀ ਖਬਰ
ਪੰਜਾਬੀ ਦੇ ਕਈ ਗਾਇਕ ਅਤੇ ਗੀਤਕਾਰ ਅਜਿਹੇ ਹਨ ਜਿਹੜੇ ਆਪਣੀ ਲੇਖਣੀ ਦਾ ਕਰਕੇ ਆਪਣੇ ਦਮ ਤੇ ਆਪਣਾ ਨਾਮ ਬਣਾਉਣ ਵਿਚ ਕਾਮਜਾਬ ਹੋਏ ਹਨ। ਇਹਨਾਂ ਕਲਾਕਾਰਾਂ ਵਿੱਚੋ ਮੋਹਰਲੀ ਕਤਾਰ ਵਿਚ ਤਰਸੇਮ ਜੱਸੜ ਦਾ ਨਾਮ ਆਉਂਦਾ ਹੈ ਜਿਹੜੇ ਸਾਫ ਸੁਥਰੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਲਿਖਦੇ ਅਤੇ ਗਾਉਂਦੇ ਹਨ। ਹੁਣ ਫਿਰ ਤਰਸੇਮ ਜੱਸੜ ਦੇ ਬਾਰੇ ਵਿਚ ਵੱਡੀ ਖਬਰ ਆ ਰਹੀ ਹੈ ਕੇ ਉਹ
ਸਪੈਸ਼ਲ ਸਿੱਖੀ ਨੂੰ ਪ੍ਰਮੋਟ ਕਰਦਾ ਇਕ ਗੀਤ ਜਨਤਾ ਦੀ ਕਚਹਿਰੀ ਵਿਚ ਲੈ ਕੇ ਆ ਰਹੇ ਹਨ। ਜਿਸ ਦੇ ਟਰੇਲਰ ਵਿਚ ਕੀ ਨਾਮਵਰ ਹਸਤੀਆਂ ਦੇਖੀਆਂ ਗਈਆਂ ਹਨ ਜਿਹਨਾਂ ਵਿਚ ਖਾਲਸਾ ਐਡ ਦੇ ਰਵੀ ਸਿੰਘ, ਕ੍ਰਿਕਟਰ ਹਰਭਜਨ ਸਿੰਘ ਅਤੇ ਹੋਰ ਵੀ ਕਾਫੀ ਮਾਣਮੱਤੀਆਂ ਹਸਤੀਆਂ ਨਜਰ ਆਈਆਂ ਹਨ।
ਪੰਜਾਬੀ ਗਾਇਕ ਤਰਸੇਮ ਜੱਸੜ ਜਲਦ ਹੀ ਆਪਣੇ ਨਵੇਂ ਗੀਤ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ‘ਮਾਈ ਪਰਾਈਡ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਹਾਲਾਂਕਿ ਤਰਸੇਮ ਜੱਸੜ ਦਾ ਇਹ ਗੀਤ 4 ਜੁਲਾਈ ਨੂੰ ਰਿਲੀਜ਼ ਹੋਵੇਗਾ। ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਤਰਸੇਮ ਜੱਸੜ ਨੇ ਖ਼ੁਦ ਹੀ ਸ਼ਿੰਗਾਰੇ ਹਨ। ਇਸ ਗੀਤ ‘ਚ ਰੈਪ ਫਤਿਹ ਦਿਓ ਨੇ ਕੀਤਾ ਹੈ ਅਤੇ ਗੀਤ ਨੂੰ ਸੰਗੀਤ ਪੇਂਡੂ ਬੁਆਏਜ਼ ਨੇ ਦਿੱਤਾ ਹੈ।
ਸ਼ਰਨ ਆਰਟ ਦੇ ਨਿਰਦੇਸ਼ਨ ਹੇਠ ਤਰਸੇਮ ਜੱਸੜ ਦੇ ‘ਮਾਈ ਪਰਾਈਡ’ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਲੈ ਕੇ ਤਰਸੇਮ ਜੱਸੜ ਦੇ ਪ੍ਰਸ਼ੰਸਕਾਂ ‘ਚ ਕਾਫ਼ੀ ਉਤਸ਼ਾਹ ਹੈ ਅਤੇ ਉਹ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਤਰਸੇਮ ਜੱਸੜ ਦਾ ਗੀਤ ‘ਨੋ ਬਲੇਮ’ ਆਇਆ ਸੀ, ਜਿਸ ਨੂੰ ਲੋਕਾਂ ਦਾ ਭਰਵਾਂ ਪਿਆਰ ਮਿਲਿਆ ਹੈ।

ਤਾਜਾ ਜਾਣਕਾਰੀ