ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੇ ਆਪਣੇ ਗੀਤਾਂ ਤੇ ਆਪਣੀ ਅਦਾਕਾਰੀ ਦੇ ਜ਼ਰੀਏ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਗੱਲ ਕੀਤੀ ਜਾਵੇ ਜੇਕਰ ਪੰਜਾਬੀ ਮਸ਼ਹੂਰ ਗਾਇਕ ਗਿੱਪੀ ਗਰੇਵਾਲ ਦੀ ਤਾਂ , ਗਿੱਪੀ ਗਰੇਵਾਲ ਦੇ ਵੱਲੋਂ ਜਿੱਥੇ ਆਪਣੇ ਗੀਤਾ ਦੇ ਜ਼ਰੀਏ ਪੂਰੀ ਦੁਨੀਆਂ ਦੇ ਵਿੱਚ ਧੁੰਮਾਂ ਪਾਈਆਂ ਗਈਆਂ ਹਨ , ਜਿਨ੍ਹਾਂ ਦੇ ਅੰਗਰੇਜ਼ੀ ਬੀਟ ਨੇ ਪੂਰੀ ਦੁਨੀਆਂ ਨੂੰ ਨਚਾਇਆ ਹੈ । ਉੱਥੇ ਹੀ ੳੁਨ੍ਹਾਂ ਅਾਪਣੀ ਅਦਾਕਾਰੀ ਦੇ ਜ਼ਰੀਏ ਪੂਰੀ ਦੁਨੀਆਂ ਦੇ ਲੋਕਾਂ ਦੇ ਦਿਲਾਂ ਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਇਸ ਦੇ ਚੱਲਦੇ ਪ੍ਰਸਿੱਧ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਨਾਲ ਜੁੜੀ ਇਕ ਮਾੜੀ ਖ਼ਬਰ ਸਾਹਮਣੇ ਆ ਰਹੀ ਹੈ ।

ਦਰਅਸਲ ਪ੍ਰਸਿੱਧ ਪੰਜਾਬੀ ਗਾਇਕ ਗਿੱਪੀ ਗਰੇਵਾਲ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ਤੇ ਲਾਈਵ ਆ ਕੇ ਆਪਣੇ ਫੈਨਜ਼ ਦੇ ਨਾਲ ਇੱਕ ਬੇਹੱਦ ਹੀ ਮਾੜੀ ਖ਼ਬਰ ਸਾਂਝੀ ਕੀਤੀ ਗਈ ਕਿ ਉਨ੍ਹਾਂ ਦਾ ਅਧਿਕਾਰਤ ਹੰਬਲ ਮਿਊਜ਼ਿਕ ਆਫਿਸ਼ੀਅਲ ਦਾ ਯੂਟਿਊਬ ਅਕਾਊਂਟ ਹੈਕਰਸ ਦੇ ਵੱਲੋਂ ਹੈਕ ਕਰ ਲਿਆ ਗਿਆ ਹੈ । ਜਿਸ ਦੇ ਚੱਲਦੇ ਉਹ ਕਾਫੀ ਪਰੇਸ਼ਾਨ ਹਨ । ਗਿੱਪੀ ਗਰੇਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ੳੁਨ੍ਹਾਂ ਨੂੰ ਅਾਪਣੇ ਸ਼ੁਭਚਿੰਤਕ ਦੇ ਦੱਸਣ ਤੇ ਯੂ ਟਿਊਬ ਚੈਨਲ ਹੈਕ ਹੋਣ ਸਬੰਧੀ ਜਾਣਕਾਰੀ ਮਿਲੀ ਤੇ ਉਨ੍ਹਾਂ ਨੇ ਹੰਬਲ ਮਿਊਜ਼ਿਕ ਆਪਣੇ ਯੂਟਿਊਬ ਚੈਨਲ ਦਲੇ ਡਿਸਪਲੇਅ ਪ੍ਰੋਫਾਈਲ ਤਸਵੀਰ ਦੇ ਤੌਰ ਤੇ ਆਪਣੇ ਅਧਿਕਾਰਤ ਲੋਗੋ ਦੀ ਵਰਤੋ ਕਰਦੇ ਹਨ ਪਰ ਹੈਕ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਕ ਰਹੱਸਮਈ ਤਸਵੀਰ ਦੇਖੀ ਗਈ ।

ਅਸਲ ਵਿੱਚ ਚੈਨਲ ਤੇ ਪਾਇਆ ਗਿਆ ਅਜੀਬੋ ਗ਼ਰੀਬ ਲੋਗੋ ਆਮ ਤੌਰ ਤੇ ਕ੍ਰਿਪਟੋਕਰੰਸੀ ਦਾ ਹਵਾਲਾ ਦੇਣ ਲਈ ਵਰਤਿਆ ਗਿਆ । ਜਿਸ ਤੋਂ ਬਾਅਦ ਹੁਣ ਦਰਸ਼ਕਾਂ ਦੇ ਵੱਲੋਂ ਲਗਾਤਾਰ ਹੀ ਇਸ ਸਬੰਧੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਸ ਹੈਕਿੰਗ ਪਿੱਛੇ ਕ੍ਰਿਪਟੋਕਰੰਸੀ ਹੈਕਰਸ ਦਾ ਹੱਥ ਹੈ ।

ਜ਼ਿਕਰਯੋਗ ਹੈ ਕਿ ਜਦੋਂ ਹੈਕਰਸ ਦੇ ਵੱਲੋਂ ਗਿੱਪੀ ਗਰੇਵਾਲ ਦੇ ਇਸ ਅਕਾਊਂਟ ਨੂੰ ਹੈਕ ਕੀਤਾ ਗਿਆ ਤਾਂ, ਉਨ੍ਹਾਂ ਵੱਲੋਂ ਸਾਰੇ ਹੀ ਗਾਣੇ ਇਸ ਚੈਨਲ ਤੋਂ ਹਟਾ ਦਿੱਤੇ ਗਏ ਅਤੇ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਤੇ ਇਸ ਗੱਲ ਬਾਰੇ ਆਪਣੇ ਫੈਨਜ਼ ਦੇ ਨਾਲ ਜਾਣਕਾਰੀ ਸਾਂਝੀ ਕੀਤੀ । ਗਿੱਪੀ ਗਰੇਵਾਲ ਨੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਆਪਣੇ ਫੈਨਸ ਨੂੰ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ।


ਤਾਜਾ ਜਾਣਕਾਰੀ
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਲਈ ਆਈ ਇਹ ਵੱਡੀ ਮਾੜੀ ਖਬਰ
ByadminDecember 23, 2021Comments Off on ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਲਈ ਆਈ ਇਹ ਵੱਡੀ ਮਾੜੀ ਖਬਰ
Previous Postਹੁਣੇ ਹੁਣੇ ਇਥੇ ਹੋਇਆ ਹਵਾਈ ਜਹਾਜ ਕਰੈਸ਼ ਸਾਰੇ ਯਾਤਰੀਆਂ ਦੀ ਹੋਈ ਮੌਕੇ ਤੇ ਮੌਤ – ਤਾਜਾ ਵੱਡੀ ਖਬਰ
Next Postਜਲਦੀ ਨਾਲ 31 ਤਰੀਕ ਤੋਂ ਪਹਿਲਾ ਪਹਿਲਾ ਕਰ ਲਵੋ ਇਹ ਕੰਮ ਨਹੀਂ ਤਾਂ ਪਵੇਗਾ ਵੱਡਾ ਪੰਗਾ
