BREAKING NEWS
Search

ਮਸ਼ਹੂਰ ਪੰਜਾਬੀ ਕ੍ਰਿਕਟਰ ਯੁਵਰਾਜ ਸਿੰਘ ਲਈ ਆ ਗਈ ਇਹ ਵੱਡੀ ਮਾੜੀ ਖਬਰ – ਲੱਗ ਗਿਆ ਵੱਡਾ ਝਟੱਕਾ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਖਿਡਾਰੀਆਂ ਨੇ ਆਪਣੀ ਖੇਡ ਦੇ ਹੁਨਰ ਸਦਕਾ ਪੂਰੀ ਦੁਨੀਆਂ ਪ੍ਰਤੀ ਲੋਕਾਂ ਦੇ ਵਿਚ ਭਾਰਤ ਦੇਸ਼ ਦੀ ਇਕ ਵੱਖਰੀ ਤਸਵੀਰ ਸਥਾਪਤ ਕੀਤੀ ਹੈ । ਹੁਣ ਤੱਕ ਅਜਿਹੇ ਬਹੁਤ ਸਾਰੇ ਖਿਡਾਰੀ ਹਨ ਜਿਨ੍ਹਾਂ ਨੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਕਈ ਪੁਰਸਕਾਰ ਹਾਸਲ ਕੀਤੇ ਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਇਆ । ਇਨ੍ਹਾਂ ਖਿਡਾਰੀਆਂ ਦੇ ਵਿਸ਼ਵ ਪ੍ਰਸਿੱਧ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਦਾ ਨਾਮ ਵੀ ਆਉਂਦਾ ਹੈ ।

ਜਿਨ੍ਹਾਂ ਨੇ ਆਪਣੀ ਖੇਡ ਸਦਕਾ ਜਿੱਥੇ ਦੇਸ਼ ਦਾ ਦੁਨੀਆਂ ਵਿਚ ਚਮਕਾਉਣ ਵਿੱਚ ਵੱਡਾ ਯੋਗਦਾਨ ਹਾਸਲ ਕੀਤਾ ਹੈ, ਹਾਲਾਂਕਿ ਉਨ੍ਹਾਂ ਨੇ ਖੇਡ ਤੋਂ ਸੰਨਿਆਸ ਲੈ ਲਿਆ ਹੈ ਪਰ ਇਸੇ ਵਿਚਕਾਰ ਹੁਣ ਇਸ ਮਸ਼ਹੂਰ ਪੰਜਾਬੀ ਕ੍ਰਿਕਟਰ ਯੁਵਰਾਜ ਸਿੰਘ ਦੇ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਕਟ ਦੇ ਤਹਿਤ ਉਨ੍ਹਾਂ ਖ਼ਿਲਾਫ਼ ਹਾਂਸੀ ਵਿੱਚ ਦਰਜ ਮਾਮਲੇ ਸਬੰਧੀ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕ੍ਰਿਕੇਟਰ ਯੁਵਰਾਜ ਸਿੰਘ ਨੂੰ ਝਟਕਾ ਦਿੰਦੇ ਹੋਏ ਦਰਜ ਮਾਮਲੇ ਨੂੰ ਖਾਰਿਜ ਕਰਨ ਨੂੰ ਲੈ ਕੇ ਦਾਇਰ ਕਰਵਾਈ ਪਟੀਸ਼ਨ ਤੇ ਉਨ੍ਹਾਂ ਨੂੰ ਕੁਝ ਰਾਹਤ ਦਿੰਦੇ ਹੋਏ ਇਸ ਨੂੰ ਖਾਰਿਜ ਕਰ ਦਿੱਤਾ ਗਿਆ ਹੈ ।

ਨਾਲ ਹੀ ਜੱਜ ਤੇ ਵੱਲੋਂ ਪਟੀਸ਼ਨ ਨੂੰ ਯੁਵਰਾਜ ਖ਼ਿਲਾਫ਼ ਮਾਮਲਾ ਦਰਜ ਚੱਲੇਗਾ । ਪਰ ਇਸ ਵਿਚ ਸ਼ਾਮਲ ਧਾਰਾ 153ਏ ਹਟਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਯੁਵਰਾਜ ਨੇ ਹਾਂਸੀ ਪੁਲੀਸ ਸਟੇਸ਼ਨ ਚ ਆਪਣੇ ਖ਼ਿਲਾਫ਼ ਦਰਜ ਹੋਏ ਮਾਮਲੇ ਤੇ ਇਕ ਪਟੀਸ਼ਨ ਦਾਇਰ ਕੀਤੀ ਸੀ । ਜਿਸ ਨੂੰ ਕਿ ਅੱਜ ਮਾਣਯੋਗ ਅਦਾਲਤ ਦੇ ਵੱਲੋਂ ਇੱਕ ਹੁਕਮ ਜਾਰੀ ਕਰ ਕੇ ਖਾਰਿਜ ਕਰ ਦਿੱਤਾ ਗਿਆ ਹੈ ।

ਇਸ ਮਾਮਲੇ ਦੀ ਸ਼ਿਕਾਇਤ ਕਰਨ ਵਾਲੇ ਵਿਅਕਤੀ ਦੇ ਵਕੀਲ ਨੇ ਕਿਹਾ ਹੈ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਯੁਵਰਾਜ ਖ਼ਿਲਾਫ਼ ਮਾਮਲਾ ਚੱਲੇਗਾ , ਪਰ ਇਸ ਵਿੱਚੋਂ ਹੁਣ ਧਾਰਾ 153ਏ ਹਟਾ ਦਿੱਤੀ ਗਈ ਹੈ।ਦੱਸ ਦੇਈਏ ਕਿ ਅਦਾਲਤ ਨੇ ਯੁਵਰਾਜ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਹੈ ਕਿ ਭੰਗੀ ਸ਼ਬਦ ਭੰਗ ਪੀਣ ਵਾਲਿਆਂ ਦੇ ਲਈ ਵਰਤਿਆ ਜਾਂਦਾ ਹੈ ਤੇ ਹੁਣ ਇਸ ਮਾਮਲੇ ਤੇ ਸਾਬਕਾ ਕ੍ਰਿਕੇਟਰ ਯੁਵਰਾਜ ਤੇ ਮਾਮਲਾ ਚੱਲੇਗਾ ।



error: Content is protected !!