ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਕਲਾਕਾਰ ਸਮੇਂ ਸਮੇਂ ਤੇ ਆਪਣੇ ਵੱਖਰੇ ਅੰਦਾਜ਼ ਸਦਕਾ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ, ਗੱਲ ਕੀਤੀ ਜਾਵੇ ਗਾਇਕਾ ਸੋਨੀ ਮਾਨ ਦੀ ਤਾਂ, ਉਹ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਕੇ ਕੇ ਮੀਡੀਆ ਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ l ਇਸੇ ਵਿਚਾਲੇ ਹੁਣ ਸੋਨੀ ਮਾਨ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਂਝੀ ਕਰਾਂਗੇ, ਜਿੱਥੇ ਮਸ਼ਹੂਰ ਪੰਜਾਬੀ ਕਲਾਕਾਰ ਸੋਨੀ ਮਾਨ ਦੇ ਦੋਸਤ ਰਣਬੀਰ ਸਿੰਘ ਬਾਠ ਦੇ ਘਰ NIA ਵਲੋਂ ਛਾਪੇਮਾਰੀ ਕੀਤੀ ਗਈ ਹੈ l ਜਿਹੜਾ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਦਰਅਸਲ ਤਰਨਤਾਰਨ ਦੇ ਮਾਸਟਰ ਕਾਲੋਨੀ ਵਿੱਖੇ NIA ਵੱਲੋਂ ਛਾਪੇਮਾਰੀ ਦੌਰਾਨ ਘਰ ’ਚ ਮੌਜੂਦ ਜੋੜੇ ਪਾਸੋਂ ਕਰੀਬ ਪੰਜ ਘੰਟੇ ਤੱਕ ਪੁੱਛਗਿੱਛ ਕੀਤੀ ਗਈ ।
ਦੱਸਦਿਆ ਕਿ ਮਿਲੀ ਜਾਣਕਾਰੀ ਮੁਤਾਬਕ ਜਿਸ ਘਰ ’ਚ ਛਾਪੇਮਾਰੀ ਕੀਤੀ ਗਈ,, ਉਸ ਘਰ ’ਚ ਦੋ ਸਾਲ ਪਹਿਲਾਂ ਗਾਇਕ ਸੋਨੀ ਮਾਨ, ਜੋ ਘਰ ਦੇ ਮਾਲਕ ਕੰਵਰਰਣਬੀਰ ਸਿੰਘ ਬਾਠ ਦੀ ਦੋਸਤ ਹੈ, ਉਸ ਉਪਰ ਕੁਝ ਵਿਅਕਤੀਆਂ ਵੱਲੋਂ ਗੋਲੀਆਂ ਨਾਲ ਹਮਲਾ ਕੀਤਾ ਗਿਆ ਸੀ। NIA ਦੀ ਇੱਕ ਵਿਸ਼ੇਸ਼ ਟੀਮ ਤੇ ਸੀ. ਆਈ. ਏ. ਸਟਾਫ਼ ਦੀ ਪੁਲਿਸ ਨਾਲ ਲਖਵੀਰ ਸਿੰਘ ਬਾਠ ਦੇ ਘਰ ਪੁੱਜੀ। ਕੰਵਰਰਣਬੀਰ ਸਿੰਘ ਬਾਠ ਪਿੱਛਲੇ 30 ਸਾਲ ਤੋਂ ਇਸ ਕਾਲੋਨੀ ’ਚ ਰਹਿ ਰਹੇ ਨੇ, ਤੇ ਉਨ੍ਹਾਂ ਦੇ ਘਰ ਸਵੇਰੇ ਕਰੀਬ 6 ਵਜੇ ਨੈਸ਼ਨਲ ਇਨਵੇਸਟੀਗਸ਼ਨ ਏਜੇਂਸੀ ਵਲੋਂ ਅਚਾਨਕ ਛਾਪੇਮਾਰੀ ਕੀਤੀ ਗਈ।
ਲਖਬੀਰ ਸਿੰਘ ਦਾ ਇਕ ਬੇਟਾ ਕੰਵਰ ਰਣਬੀਰ ਸਿੰਘ ਬਾਠ ਜੋ ਗੀਤ ਤਿਆਰ ਕਰਨ ਲਈ ਸਟੂਡੀਓ ਚਲਾਉਂਦਾ ਹੈ, ਜਿਸ ਦੀ ਦੋਸਤੀ ਗਾਇਕ ਸੋਨੀ ਮਾਨ ਨਾਲ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਸਾਲ ਪਹਿਲਾਂ ਜਦੋਂ ਗਾਇਕ ਸੋਨੀ ਮਾਨ ਆਪਣੇ ਦੋਸਤ ਬਾਠ ਨਾਲ ਤਰਨਤਾਰਨ ਵਿਖੇ ਘਰ ਪੁੱਜੀ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਘਰ ਉੱਪਰ ਸ਼ਰੇਆਮ ਗੋਲੀਆਂ ਚਲਾਉਂਦੇ ਹੋਏ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਸਿਟੀ ਤਰਨਤਾਰਨ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਹੈ। ਐੱਨ. ਆਈ. ਏ. ਵਲੋਂ ਕੀਤੀ ਗਈ ਇਸ ਛਾਪੇਮਾਰੀ ਨੂੰ ਵਿਦੇਸ਼ ਤੋਂ ਬੈਂਕ ਖਾਤੇ ’ਚ ਭੇਜੀ ਗਈ ਰਕਮ ਦੱਸਿਆ ਜਾ ਰਿਹਾ ਹੈ।
ਟੀਮ ਵੱਲੋਂ ਘਰ ’ਚ ਮੌਜੂਦ ਸਾਰਾ ਰਿਕਾਰਡ ਕਬਜੇ ’ਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਟੀਮ ਵੱਲੋਂ ਮੋਹਾਲੀ ਅਤੇ ਖਰੜ ’ਚ ਲਏ ਗਏ ਫਲੈਟਾਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ ਗਈ ਹੈ। ਇਹ ਵਿਸ਼ਾ ਇੰਨੀ ਦਿਨੀਂ ਚਰਚਾ ਦਾ ਵਿਸ਼ਾ ਹੈ ਪਰ ਸੋਨੀਆ ਮਾਨ ਦਾ ਇਸਨੂੰ ਲੈ ਕੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ l
ਤਾਜਾ ਜਾਣਕਾਰੀ