ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਅਜਿਹੇ ਟੀ ਵੀ ਪ੍ਰੋਗਰਾਮ ਹਨ ਜੋ ਹਰ ਇੱਕ ਘਰ ਦੇ ਵਿੱਚ ਇੱਕ ਵੱਖਰਾ ਹੀ ਰੰਗ ਪੇਸ਼ ਕਰਦੇ ਹਨ । ਕੁਝ ਅਜਿਹੇ ਟੀ ਵੀ ਪ੍ਰੋਗਰਾਮ ਹਨ ਜਿਨ੍ਹਾਂ ਨੂੰ ਇੱਕ ਘਰ ਵਿੱਚ ਪੂਰਾ ਦਾ ਪੂਰਾ ਪਰਿਵਾਰ ਇਕੱਠੇ ਬੈਠ ਕੇ ਵੇਖਦੇ ਹਨ ਤੇ ਅਜਿਹੇ ਪ੍ਰੋਗਰਾਮ ਪਰਿਵਾਰਾਂ ਵਿੱਚ ਪਿਆਰ ਅਤੇ ਪਰਿਵਾਰਕ ਸਾਂਝ ਵਧਾਉਂਦੇ ਹਨ । ਜਿਨ੍ਹਾਂ ਵਿੱਚੋਂ ਇਕ ਪ੍ਰੋਗਰਾਮ ਹੈ “ਦਿ ਕਪਿਲ ਸ਼ਰਮਾ”। ਇਹ ਇਕ ਅਜਿਹਾ ਪ੍ਰੋਗਰਾਮ ਹੈ ਜਿਸ ਨੂੰ ਲੋਕ ਆਪਣੇ ਪਰਿਵਾਰ ਵਿੱਚ ਬੈਠ ਕੇ ਵੇਖਣਾ ਪਸੰਦ ਕਰਦੇ ਹਨ । ਇਸ ਪ੍ਰੋਗਰਾਮ ਨੇ ਪੂਰੇ ਦੇਸ਼ ਭਰ ਦੇ ਲੋਕਾਂ ਵਿੱਚ ਆਪਣਾ ਇੱਕ ਵੱਖਰਾ ਸਥਾਨ ਬਣਾਇਆ ਹੈ । ਇਸ ਸ਼ੋਅ ਵਿੱਚ ਕੰਮ ਕਰਨ ਵਾਲੇ ਹਰ ਇਕ ਅਦਾਕਾਰ ਨੇ ਦੇਸ਼ ਭਰ ਦੇ ਲੋਕਾਂ ਦੇ ਦਿਲਾਂ ਵਿਚ ਆਪਣੀ ਵੱਖਰੀ ਥਾਂ ਬਣਾਈ ਹੈ ।

ਇਸੇ ਵਿਚਕਾਰ ਹੁਣ ਇਸ ਸ਼ੋਅ ਦੇ ਮੁੱਖ ਕਿਰਦਾਰ ਨਾਲ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਸ਼ੋਅ ਦੇ ਮੁੱਖ ਕਿਰਦਾਰ ਕਪਿਲ ਸ਼ਰਮਾ ਨੇ ਹੁਣ ਇਕ ਵੱਡਾ ਐਲਾਨ ਕਰ ਦਿੱਤਾ । ਦਰਅਸਲ ਹੁਣ ਕਪਿਲ ਸ਼ਰਮਾ ਇਕ ਫ਼ਿਲਮ ਵਿੱਚ ਅਜਿਹੇ ਕਿਰਦਾਰ ਦੇ ਵਿੱਚ ਦਰਸ਼ਕਾਂ ਸਾਹਮਣੇ ਪੇਸ਼ ਹੋਣਗੇ ਜਿਸ ਨੂੰ ਦਰਸ਼ਕਾਂ ਨੇ ਪਹਿਲਾਂ ਕਦੇ ਵੀ ਨਹੀਂ ਵੇਖਿਆ ਹੋਵੇਗਾ ।
ਦਰਅਸਲ ਨਿਰਦੇਸ਼ਕ ਨੰਦਿਤਾ ਦਾਸ ਨੇ ਆਪਣੀ ਆਉਣ ਵਾਲੀ ਫਿਲਮ ਦੇ ਲਈ ਕਪਿਲ ਸ਼ਰਮਾ ਦੇ ਨਾਲ ਹੱਥ ਮਿਲਾਇਆ ਹੈ । ਇਸ ਫ਼ਿਲਮ ਵਿੱਚ ਕਪਿਲ ਸ਼ਰਮਾ ਫੂਡ ਡਿਲਵਰੀ ਰਾਈਡਰ ਦੇ ਰੂਪ ਵਿੱਚ ਨਜ਼ਰ ਆਉਣਗੇ ਤੇ ਕਪਿਲ ਸ਼ਰਮਾ ਦੇ ਨਾਲ ਅਦਾਕਾਰਾ ਸ਼ਹਾਨਾ ਗੋਸਵਾਮੀ ਵੀ ਨਜ਼ਰ ਆਵੇਗੀ ।

ਇਸ ਨਾਲ ਹੀ ਦੱਸ ਦਈਏ ਕਿ ਕਪਿਲ ਸ਼ਰਮਾ ਦੀ ਇਸ ਫ਼ਿਲਮ ਦੀ ਸ਼ੂਟਿੰਗ ਕੁਝ ਹੀ ਸਮੇਂ ਤਕ ਸ਼ੁਰੂ ਹੋ ਜਾਵੇਗੀ ਤੇ ਕਪਿਲ ਸ਼ਰਮਾ ਨੇ ਇਸ ਬਾਬਤ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸ਼ਾਹਤ ਹਾਂ । ਇਸ ਲਈ ਨਹੀਂ ਕਿ ਮੈਂ ਫ਼ਿਲਮ ਕਰ ਰਿਹਾ ਇਸ ਲਈ ਕਿ ਮੈਂ ਨੰਦਿਤਾ ਸ਼ਾਹ ਦੇ ਨਾਲ ਕੰਮ ਕਰਨ ਜਾ ਰਿਹਾ ਹਾਂ , ਮੈਂ ਉਸ ਨੂੰ ਅਦਾਕਾਰ ਤੇ ਨਿਰਦੇਸ਼ਕ ਦੋਵਾਂ ਦੇ ਰੂਪ ਵਿੱਚ ਵੇਖਿਆ ਹੈ , ਇਸ ਲਈ ਮੈਂ ਬੜੀ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਵਿੱਚ ਕੰਮ ਕਰਨ ਲਈ ਉਤਸ਼ਾਹਤ ਹਾਂ ।


ਤਾਜਾ ਜਾਣਕਾਰੀ
ਮਸ਼ਹੂਰ ਪੰਜਾਬੀ ਕਲਾਕਾਰ ਕਪਿਲ ਸ਼ਰਮਾ ਨੇ ਕੀਤਾ ਹੁਣ ਇਹ ਵੱਡਾ ਐਲਾਨ – ਪ੍ਰਸੰਸਕਾਂ ਚ ਖੁਸ਼ੀ
ByadminFebruary 19, 2022Comments Off on ਮਸ਼ਹੂਰ ਪੰਜਾਬੀ ਕਲਾਕਾਰ ਕਪਿਲ ਸ਼ਰਮਾ ਨੇ ਕੀਤਾ ਹੁਣ ਇਹ ਵੱਡਾ ਐਲਾਨ – ਪ੍ਰਸੰਸਕਾਂ ਚ ਖੁਸ਼ੀ
Previous Postਇਸ ਦੇਸ਼ ਨੂੰ ਜਾਣ ਵਾਲੇ ਭਾਰਤੀ ਲਈ ਆਈ ਵੱਡੀ ਖੁਸ਼ਖਬਰੀ – ਅਚਾਨਕ ਹੋ ਗਿਆ ਇਹ ਵੱਡਾ ਐਲਾਨ
Next Postਰਾਮ ਰਹੀਮ ਦੀ ਫਰਲੋ ਨੂੰ ਲੈ ਕੇ ਹੁਣ ਆ ਗਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ