BREAKING NEWS
Search

ਮਸ਼ਹੂਰ ਟੀ ਵੀ ਸ਼ੋਅ ‘ਮੈਨ ਵਰਸਿਜ਼ ਵਾਈਲਡ’ ਦੇ ਹੋਸਟ ਬੇਅਰ ਗ੍ਰਿਲਸ ਬਾਰੇ ਆਈ ਵੱਡੀ ਖਬਰ – ਕੀਤਾ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਲੋਕ ਹਨ ਜਿਹਨਾਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਅਜਿਹੇ ਸ਼ੋ ਬਣਾਏ ਜਾਂਦੇ ਹਨ ਜਿਸ ਕਾਰਨ ਲੋਕਾਂ ਨੂੰ ਆਉਣ ਵਾਲੀਆਂ ਮੁਸੀਬਤਾਂ ਦਾ ਸਾਹਮਣਾ ਕਰਨ ਪ੍ਰਤੀ ਵੀ ਪ੍ਰੇਰਣਾ ਮਿਲ ਜਾਂਦੀ ਹੈ ਕਿ ਮੁਸ਼ਕਲ ਦੇ ਸਮੇਂ ਵਿੱਚ ਉਹਨਾਂ ਨੂੰ ਕਿਸ ਤਰਾਂ ਦੀ ਸਥਿਤੀ ਵਿਚ ਆਪਣੇ ਜੀਵਨ ਨੂੰ ਬਚਾ ਕੇ ਰੱਖਣਾ ਚਾਹੀਦਾ ਹੈ। ਬਹੁਤ ਸਾਰੇ ਟੀ ਵੀ ਚੈਨਲ ਤੇ ਉੱਪਰ ਕਈ ਤਰ੍ਹਾਂ ਦੇ ਸ਼ੋਅ ਆਮ ਹੀ ਲੋਕਾਂ ਨੂੰ ਵੇਖਣ ਨੂੰ ਮਿਲਦੇ ਹਨ। ਜਿਨ੍ਹਾਂ ਵਿੱਚ ਵੱਖ ਵੱਖ ਤਰਾਂ ਦੇ ਤਜਰਬੇ ਵੀ ਸਾਂਝੇ ਕੀਤੇ ਜਾਂਦੇ ਹਨ। ਹੁਣ ਮਸ਼ਹੂਰ ਟੀਵੀ ਸ਼ੋਅ ਮੈਨ ਵਰਸਿਜ਼ ਵਾਈਲਡ ਦੇ ਹੋਸਟ ਬੇਅਰ ਗ੍ਰਿਲਸ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਵੱਲੋਂ ਇਹ ਐਲਾਨ ਕੀਤਾ ਗਿਆ ਹੈ।

ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਮਸ਼ਹੂਰ ਟੀਵੀ ਸ਼ੋਅ ਮੈਨ ਵਰਸਿਜ਼ ਵਾਈਲਡ ਦੇ ਹੋਸਟ ਬੇਅਰ ਗ੍ਰਿਲਸ ਵੱਲੋਂ ਇਕ ਇਹ ਫੈਸਲਾ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਵੱਲੋਂ ਆਪਣੇ ਸੋਅ ਦੇ ਦੌਰਾਨ ਹੁਣ ਤੱਕ ਬਹੁਤ ਸਾਰੇ ਜਾਨਵਰਾਂ ਨੂੰ ਸ਼ੁਰੂਆਤੀ ਦਿਨਾਂ ਵਿਚ ਮਾਰ ਕੇ ਖਾਧਾ ਗਿਆ ਹੈ। ਪਰ ਹੁਣ ਉਨ੍ਹਾਂ ਨੂੰ ਆਪਣੇ ਕੀਤੇ ਕੰਮ ਤੇ ਬੇਹੱਦ ਅਫਸੋਸ ਹੋਇਆ ਹੈ। ਕਿਉਂਕਿ ਹੁਣ ਉਨ੍ਹਾਂ ਵੱਲੋਂ ਸ਼ਾਕਾਹਾਰੀ ਸਿਤਾਰਿਆਂ ਨੂੰ ਆਪਣੇ ਨਾਲ ਜੰਗਲ ਵਿੱਚ ਲੈ ਕੇ ਜਾਣ ਤੋਂ ਬਾਅਦ ਉਨ੍ਹਾਂ ਦਾ ਇੱਕ ਸ਼ਾਨਦਾਰ ਤਜਰਬਾ ਵੇਖਿਆ ਗਿਆ ਹੈ।

ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਮਾਸ ਖਾਣ ਪ੍ਰਤੀ ਆਪਣੀ ਸੋਚ ਨੂੰ ਬਦਲਿਆ ਗਿਆ ਹੈ। ਕਿਉਂਕਿ ਉਨ੍ਹਾਂ ਦੇ ਸ਼ੌਕ ਵਿੱਚ ਸ਼ਾਕਾਹਾਰੀ ਸਿਤਾਰਿਆਂ ਦੇ ਸ਼ਾਮਲ ਹੋਣ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਤਜ਼ਰਬਾ ਹੀ ਬਦਲ ਗਿਆ ਹੈ। ਜਿਸ ਕਾਰਨ ਉਹ ਇਨ੍ਹਾਂ ਸ਼ਾਕਾਹਾਰੀ ਸਿਤਾਰਿਆਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਹੈ। ਉਸ ਨੇ ਦੱਸਿਆ ਕਿ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਸ ਵੱਲੋਂ ਬਹੁਤ ਸਾਰੇ ਕੀੜੇ ਮਕੌੜਿਆਂ ਅਤੇ ਜਾਨਵਰਾਂ ਨੂੰ ਮਾਰ ਕੇ ਖਾਧਾ ਗਿਆ ਸੀ ਜਿਨ੍ਹਾਂ ਵਿੱਚ ਡੱਡੂਆ, ਬਿੱਛੂਆਂ ਅਤੇ ਸੱਪਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਾਨਵਰ ਸ਼ਾਮਲ ਸਨ।

ਹੁਣ ਉਸ ਵੱਲੋਂ ਉਨ੍ਹਾਂ ਜੀਵ ਅਤੇ ਜਾਨਵਰਾਂ ਨੂੰ ਖਾਦਾ ਜਾਵੇਗਾ ਜੋ ਪਹਿਲਾਂ ਤੋਂ ਮਰੇ ਹੋਣਗੇ। ਉਨ੍ਹਾਂ ਆਖਿਆ ਕਿ ਜਿੱਥੇ ਬਹੁਤ ਸਾਰੇ ਲੋਕ ਪਹਿਲਾ ਜੰਗਲਾਂ ਦੇ ਵਾਸੀ ਸਨ ਉਨ੍ਹਾਂ ਵੱਲੋਂ ਅਜਿਹੇ ਜਾਨਵਰਾਂ ਨੂੰ ਖਾਧਾ ਜਾਂਦਾ ਸੀ। ਕਿਉਂਕਿ ਉਹ ਇਤਿਹਾਸ ਦੇ ਮਹਾਨ ਸਰਵਾਈਵਰਸ ਸਨ। ਅਸੀਂ ਹੁਣ ਆਪਣੇ ਇਕ ਸ਼ੋਅ ਦੀ ਖਾਤਰ ਜਿੱਥੇ ਜਾਨਵਰਾਂ ਦੀ ਜਾਨ ਨੂੰ ਜੋਖਮ ਵਿੱਚ ਪਾ ਰਹੇ ਹਾਂ, ਉਥੇ ਹੀ ਆਪਣੀ ਬਹੁਤ ਸਾਰੀ ਉਰਜਾ ਵੀ ਖ਼ਰਚ ਕਰਦੇ ਹਾਂ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੇ ਜਾਨਵਰਾਂ ਨੂੰ ਨਹੀਂ ਮਾਰੇਗਾ ਅਤੇ ਪਹਿਲਾਂ ਤੋਂ ਹੀ ਮਰੇ ਹੋਏ ਜਾਨਵਰਾਂ ਨੂੰ ਖਾਏਗਾ।



error: Content is protected !!