ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਬਹੁਤ ਸਾਰੀਆਂ ਅਜਿਹੀਆਂ ਸਖਸ਼ੀਅਤਾਂ ਹਨ ਜਿਨ੍ਹਾਂ ਨੇ ਬਹੁਤ ਮਿਹਨਤ ਅਤੇ ਬੜੀ ਮੁਸ਼ਕਲ ਦੇ ਨਾਲ ਆਪਣਾ ਸਫਰ ਤੈਅ ਕੀਤਾ ਹੈ। ਅੱਜ ਇਸ ਮੁਕਾਮ ਤੇ ਪਹੁੰਚ ਗਈਆਂ ਹਨ ਕਿ ਪੂਰੀ ਦੁਨੀਆਂ ਵਿੱਚ ਉਨ੍ਹਾਂ ਦੀ ਪਹਿਚਾਣ ਬਣੀ ਹੋਈ ਹੈ। ਦੇਸ਼ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਨੇ ਕਰੋਨਾ ਦੇ ਮੁਸ਼ਕਿਲ ਦੌਰ ਵਿੱਚ ਵੀ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ। ਇਸ ਤੋ ਇਲਾਵਾ ਕਿਸਾਨੀ ਸੰਘਰਸ਼ ਦੇ ਵਿੱਚ ਵੀ ਪੰਜਾਬ ਦੇ ਉਨ੍ਹਾਂ ਗਾਇਕਾਂ ਨੇ ਅੱਗੇ ਆ ਕੇ ਮਦਦ ਕੀਤੀ ਹੈ ਜੋ ਕਿਸੇ ਵੀ ਪਹਿਚਾਣ ਦੇ ਮੁਥਾਜ ਨਹੀਂ ਹਨ। ਪੰਜਾਬੀ ਗਾਇਕੀ ਦੇ ਵਿੱਚ ਕੁਝ ਇਹੋ ਜਿਹੇ ਗਾਇਕ ਵੀ ਹਨ ਜੋ ਆਪਣੀਆਂ ਨਿੱਜੀ ਗੱਲਾਂ ਨੂੰ ਲੈ ਕੇ ਵੀ ਆਏ ਦਿਨ ਸੋਸ਼ਲ ਮੀਡੀਆ ਉਪਰ ਚਰਚਾ ਵਿੱਚ ਬਣੇ ਰਹਿੰਦੇ ਹਨ।

ਹੁਣ ਮਸ਼ਹੂਰ ਗਾਇਕਾ ਨੇਹਾ ਕੱਕੜ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਵੱਲੋਂ ਅਚਾਨਕ ਇਹ ਫੈਸਲਾ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੀ ਬਹੁਤ ਹੀ ਫੇਮਸ ਗਾਇਕਾ ਨੇਹਾ ਕੱਕੜ ਬਾਰੇ ਇਕ ਖਬਰ ਸਾਹਮਣੇ ਆਈ ਹੈ, ਜਿੱਥੇ ਨੇਹਾ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਅਤੇ ਉਸ ਵਿੱਚ ਇੰਸਟਾਗ੍ਰਾਮ ਤੇ ਆਪਣੇ ਫਾਲੋਅਰਸ ਨੂੰ ਘੱਟ ਕਰਨ ਦੀ ਗੱਲ ਆਖੀ ਹੈ। ਇੰਸਟਾਗ੍ਰਾਮ ਉਪਰ 60 ਮਿਲੀਅਨ ਤੋਂ ਵਧੇਰੇ ਲੋਕ ਨੇਹਾ ਕੱਕੜ ਨੂੰ ਫੋਲੋ ਕਰਦੇ ਹਨ।

ਪਰ ਹੁਣ ਨੇਹਾ ਕੱਕੜ ਵੱਲੋਂ ਕੁਝ ਮਾੜੇ ਅਨੁਭਵਾਂ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਉਹ ਉਨ੍ਹਾਂ ਲੋਕਾਂ ਦੇ ਨਾਲ ਹੀ ਜੁੜੀ ਰਹੇਗੀ ਜਿਨ੍ਹਾਂ ਨੂੰ ਉਹ ਜਾਣਦੀ ਹੈ ਅਤੇ ਬਾਕੀ ਲੋਕਾਂ ਨੂੰ ਉਹ ਅਨਫੋਲੋ ਕਰਨ ਜਾ ਰਹੀ ਹੈ ,ਨੇਹਾ ਉਹ ਹਸਤੀ ਹੈ ਜਿਸ ਨੇ ਇੰਡੀਅਨ ਆਈਡਲ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਹਰ ਵਾਰ ਉਸ ਵੱਲੋਂ ਇਸ ਸ਼ੋਅ ਵਿਚ ਜੱਜ ਵਜੋਂ ਆਪਣੀ ਭੂਮਿਕਾ ਨਿਭਾਈ ਹੈ। ਪਰ ਇਸ ਵਾਰੀ ਉਸ ਦੀ ਵੱਡੀ ਭੈਣ ਸੋਨੂੰ ਕੱਕੜ ਉਸ ਦੀ ਜਗ੍ਹਾ ਸ਼ੋਅ ਵਿਚ ਜੱਜ ਕਰ ਰਹੀ ਹੈ।

ਕਿਉਂਕਿ ਨੇਹਾ ਕੱਕੜ ਇਹਨੀਂ ਦਿਨੀਂ ਆਪਣੇ ਪਤੀ ਰੋਹਨਪ੍ਰੀਤ ਨਾਲ ਸਮਾਂ ਬਤੀਤ ਕਰ ਰਹੀ ਹੈ। ਨੇਹਾ ਕੱਕੜ ਦਾ ਰਿਸ਼ਤਾ ਇੰਡੀਅਨ ਆਈਡਲ ਨਾਲ ਬਹੁਤ ਪੁਰਾਣਾ ਹੈ। ਨੇਹਾ ਦੇ ਗੀਤਾਂ ਨੂੰ ਪ੍ਰਸੰਸਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਹੈ। ਪਰ ਹੁਣ ਨੇਹਾ ਕੱਕੜ ਵੱਲੋਂ ਇਹ ਯੋਜਨਾ ਬਣਾਈ ਗਈ ਹੈ ਕਿ ਉਹ ਸਿਰਫ਼ ਉਹਨਾਂ ਲੋਕਾਂ ਨੂੰ ਫਾਲੋ ਕਰੇਗੀ, ਜਿਨ੍ਹਾਂ ਨਾਲ ਉਹ ਕੰਮ ਕਰਦੀ ਹੈ ਜਾਂ ਜਿਨ੍ਹਾਂ ਨੂੰ ਜਾਣਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਬੁਰਾ ਲਗੇਗਾ।


ਤਾਜਾ ਜਾਣਕਾਰੀ
ਮਸ਼ਹੂਰ ਗਾਇਕਾ ਨੇਹਾ ਕੱਕੜ ਬਾਰੇ ਆਈ ਇਹ ਵੱਡੀ ਖਬਰ – ਅਚਾਨਕ ਲਿਆ ਇਹ ਫੈਸਲਾ
ByadminAugust 7, 2021Comments Off on ਮਸ਼ਹੂਰ ਗਾਇਕਾ ਨੇਹਾ ਕੱਕੜ ਬਾਰੇ ਆਈ ਇਹ ਵੱਡੀ ਖਬਰ – ਅਚਾਨਕ ਲਿਆ ਇਹ ਫੈਸਲਾ
Previous Postਇਸ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਿਆ ਮਾਤਮ ਹੋਈ ਮੌਤ , ਛਾਈ ਸੋਗ ਦੀ ਲਹਿਰ
Next PostCBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ ਹੋਇਆ ਇਹ ਵੱਡਾ ਐਲਾਨ