ਆਈ ਤਾਜਾ ਵੱਡੀ ਖਬਰ
ਗਾਇਕੀ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ। ਇਸ ਖੇਤਰ ਦੇ ਵਿੱਚ ਅਜਿਹੇ ਬਹੁਤ ਸਾਰੇ ਸੁਰੀਲੇ ਕਲਾਕਾਰ ਹਨ, ਜਿਨਾਂ ਵੱਲੋਂ ਆਪਣੀ ਆਵਾਜ਼ ਸਦਕਾ ਪੂਰੀ ਦੁਨੀਆ ਭਰ ਦੇ ਲੋਕਾਂ ਤੇ ਦਿਲਾਂ ਤੇ ਰਾਜ ਕੀਤਾ ਗਿਆ ਹੈ। ਹਰੇਕ ਗਾਇਕ ਦੀ ਆਪਣੀ ਵੱਖਰੀ ਪਹਿਚਾਣ ਹੁੰਦੀ ਹੈ ਤੇ ਉਸ ਦੀ ਵੱਖਰੀ ਪਹਿਚਾਨ ਕਰਕੇ ਉਸ ਨੂੰ ਦੁਨੀਆਂ ਵਿੱਚੋਂ ਮਾਣ ਸਨਮਾਨ ਮਿਲਦਾ ਹੈ। ਇਸ ਖੇਤਰ ਦੀਆਂ ਬਹੁਤ ਸਾਰੀਆਂ ਅਜਿਹੀਆਂ ਸ਼ਖਸ਼ੀਅਤਾਂ ਹਨ ਜਿਨ੍ਹਾਂ ਨੇ ਸਮਾਜ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ l ਪਰ ਜਦੋਂ ਇਸ ਖੇਤਰ ਨਾਲ ਜੁੜੀਆਂ ਹੋਈਆਂ ਸ਼ਖਸ਼ੀਅਤਾਂ ਬਾਰੇ ਕੋਈ ਬੁਰੀ ਖਬਰ ਸਾਹਮਣੇ ਆਉਂਦੀ ਹੈ ਤਾਂ ਦੁਨੀਆਂ ਭਰ ਵਿੱਚ ਵਸੇ ਉਨਾਂ ਦੇ ਫੈਨਸ ਵਿੱਚ ਨਿਰਾਸ਼ਾ ਦੀ ਝਲਕ ਵੇਖਣ ਨੂੰ ਮਿਲਦੀ ਹੈ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਮਸ਼ਹੂਰ ਗਾਇਕਾ ਦੀ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਮੌਤ ਹੋ ਗਈ l ਜਿਸ ਕਾਰਨ ਇਸ ਖੇਤਰ ਤੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਦੱਸਦਿਆ ਕਿ ਮਸ਼ਹੂਰ ਕਲਾਸੀਕਲ ਗਾਇਕਾ ਪ੍ਰਭਾ ਅਤਰੇ ਦਾ ਦੇਹਾਂਤ ਹੋ ਚੁੱਕਿਆ ਹੈ l
92 ਸਾਲਾਂ ਦੀ ਉਮਰ ਵਿੱਚ ਉਨਾਂ ਇਸ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਦਿੱਤਾ ਹੈ l ਜਿਸ ਕਾਰਨ ਉਨਾਂ ਦੀ ਆਵਾਜ਼ ਨੂੰ ਚਾਹੁਣ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਫੈਲ ਚੁੱਕੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਸ ਗਾਇਕਾ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਹ ਇਸ ਦੁਨੀਆਂ ਤੋਂ ਹਮੇਸ਼ਾ ਹਮੇਸ਼ਾ ਦੇ ਲਈ ਰੁਖਸਤ ਹੋ ਗਏ । ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਦੋਂ ਗਾਇਕਾਂ ਨੂੰ ਦੌਰਾ ਪਿਆ ਤਾਂ ਤੁਰੰਤ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਉਹ ਮੁੰਬਈ ‘ਚ ਪਰਫਾਰਮ ਕਰਨ ਜਾ ਰਹੀ ਸੀ, ਜਿਸ ਦੀਆਂ ਸਾਰੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਗਾਇਕੀ ਘਰਾਣੇ ਦੀ ਸੀਨੀਅਰ ਗਾਇਕਾ ਸੀ ਤੇ ਪ੍ਰਭਾ ਅਤਰੇ ਖਿਆਲ, ਠੁਮਰੀ, ਦਾਦਰਾ, ਗ਼ਜ਼ਲ, ਗੀਤ, ਨਾਟਸੰਗੀਤ ਅਤੇ ਭਜਨ ਵਰਗੀਆਂ ਕਈ ਸੰਗੀਤ ਸ਼ੈਲੀਆਂ ਵਿੱਚ ਮਾਹਰ ਸੀ।ਉਸਨੇ ਅਪੂਰਵ ਕਲਿਆਣ, ਦਾਦਰੀ ਕੌਸ, ਪਤਦੀਪ ਮਲਹਾਰ, ਤਿਲੰਗ ਭੈਰਵੀ, ਰਵੀ ਭੈਰਵੀ ਅਤੇ ਮਧੁਰ ਕੌਨ ਵਰਗੇ ਕਈ ਰਾਗਾਂ ਦੀ ਰਚਨਾ ਕੀਤੀ ਹੈ। ਸੰਗੀਤ ਰਚਨਾ ‘ਤੇ ਲਿਖੀਆਂ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਸਵਰਾਗਿਨੀ, ਸਵਰਾਰੰਗੀ ਅਤੇ ਸਵਰਨਜਨੀ ਕਾਫ਼ੀ ਪ੍ਰਸਿੱਧ ਹਨ।
ਅਲਕਾ ਜੋਗਲੇਕਰ, ਚੇਤਨ ਬਨਾਵਤ ਵਰਗੇ ਕਈ ਗਾਇਕ ਉਨ੍ਹਾਂ ਦੇ ਚੇਲੇ ਰਹੇ ਹਨ। ਪ੍ਰਭਾ ਅਤਰੇ ਆਲ ਇੰਡੀਆ ਰੇਡੀਓ ਦੀ ਸਾਬਕਾ ਸਹਾਇਕ ਨਿਰਮਾਤਾ ਅਤੇ ਏ-ਗ੍ਰੇਡ ਡਰਾਮਾ ਕਲਾਕਾਰ ਵੀ ਰਹਿ ਚੁੱਕੀ ਹੈ। ਪ੍ਰਭਾ ਅਤਰੇ ਦੇ ਨਾਮ ਇੱਕ ਪੜਾਅ ਵਿੱਚ 11 ਕਿਤਾਬਾਂ ਰਿਲੀਜ਼ ਕਰਨ ਦਾ ਵਿਸ਼ਵ ਰਿਕਾਰਡ ਹੈ। ਉਸਨੇ 18 ਅਪ੍ਰੈਲ 2016 ਨੂੰ ਨਵੀਂ ਦਿੱਲੀ ਦੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਸੰਗੀਤ ‘ਤੇ ਲਿਖੀਆਂ 11 ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਕਿਤਾਬਾਂ ਲਾਂਚ ਕੀਤੀਆਂ। ਸੋ ਅਸੀਂ ਵੀ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ, ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l
ਤਾਜਾ ਜਾਣਕਾਰੀ