ਕਪਿਲ ਸ਼ਰਮਾ ਦੇ ਘਰ ਆਈ ਖੁਸ਼ੀ
ਪੰਜਾਬ ਦੇ ਤੇ ਬਾਲੀਵੁੱਡ ਦੇ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਜਲਦ ਹੀ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਬੀਤੀ ਰਾਤ ਕਪਿਲ ਸ਼ਰਮਾ ਨੇ ਪਤਨੀ ਗਿੰਨੀ ਚਤਰਥ ਦੇ ਬੇਬੀ ਸ਼ਾਵਰ ਲਈ ਪਾਰਟੀ ਰੱਖੀ। ਇਸ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ।ਮੀਡੀਆ ਜਾਣਕਾਰੀ ਅਨੁਸਾਰ ਇਸ ਪਾਰਟੀ ’ਚ ਕਪਿਲ ਦੀ ਪੂਰੀ ਟੀਮ ਸ਼ਾਮਲ ਹੋਈ। ਇਸ ਤੋਂ ਇਲਾਵਾ ਇਸ ਪਾਰਟੀ ’ਚ ਪੰਜਾਬੀ ਮਿਊਜ਼ਿਕ ਇੰਸਡਸਟਰੀ ਦੀਆਂ ਮਸ਼ਹੂਰ ਹਸਤੀਆਂ ਤੋਂ ਇਲਾਵਾ ਬਾਲੀਵੁੱਡ ਦੇ ਕਈ ਨਾਮੀ ਚਿਹਰੇ ਵੀ ਸ਼ਾਮਲ ਹੋਏ।
ਪੰਜਾਬੀ ਗਾਇਕ ਜ਼ੋਰਾ ਰੰਧਾਵਾ ਨੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਪਿਲ ਸ਼ਰਮਾ ਤੇ ਗਿੰਨੀ ਨੂੰ ਜ਼ਿੰਦਗੀ ਦੇ ਨਵੇਂ ਸਫਰ ਲਈ ਵਧਾਈਆਂ ਦਿੱਤੀਆਂ ਹਨ।ਤੁਹਾਨੂੰ ਦੱਸ ਦੇਈਏ ਕਿ ਦੱਸ ਦਈਏ ਕਪਿਲ ਸ਼ਰਮਾ ਨੇ ਪਿਛਲੇ ਸਾਲ 12 ਦਸੰਬਰ ਨੂੰ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਵਿਆਹ ‘ਚ ਵੀ ਪੰਜਾਬੀ ਫਿਲਮੀ ਜਗਤ ਤੇ ਹਿੰਦੀ ਜਗਤ ਦੀਆਂ ਨਾਮੀ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
ਤੁਹਾਨੂੰ ਦੱਸ ਦੇਈਏ ਕਿ ਕਪਿਲ ਦੇ ਵਿਆਹ ਨੂੰ ਇੱਕ ਸਾਲ ਤੋਂ ਜਿਆਦਾ ਹੋ ਗਿਆ ਹੈ। ਦੱਸਣਯੋਗ ਹੈ ਕਿ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਆਪਣੇ ਹਫਤਾਵਰੀ ਕਾਮੇਡੀ ਸ਼ੋਅ ‘The Kapil Sharma Show’ ਵਿਚ ਲੋਕਾਂ ਨੂੰ ਹਸਾਉਂਦੇ ਰਹਿੰਦੇ ਹਨ।ਕਪਿਲ ਸ਼ਰਮਾ ਆਏ ਦਿਨ ਸੁਰਖੀਆਂ ਵਿੱਚ ਰਹਿੰਦੇ ਹਨ ਪਿੱਛੇ ਜਿਹੇ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਵਿਚ ਵੀਡੀਉ ਸ਼ੇਅਰ ਕੀਤੀ ਹੈ ਜਿਸ ਵਿਚ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਵਰਗਾ ਪਹਿਰਾਵਾ ਪਾਇਆ ਹੋਇਆ ਹੈ।
ਕਪਿਲ ਸ਼ਰਮਾ ਨੇ ਨੀਲੇ ਰੰਗ ਦੀ ਪੱਗੜੀ, ਓਰੇਂਜ ਰੰਗ ਦਾ ਕੁੜਤਾ ਅਤੇ ਨੀਲੇ ਰੰਗ ਦੀ ਜੈਕਟ ਪਾਈ ਹੋਈ ਹੈ। ਉਹ ਨਵਜੋਤ ਸਿੰਘ ਦੇ ਅੰਦਾਜ ਵਿਚ ਅਰਚਨਾ ਪੂਰਨ ਸਿੰਘ ਨੂੰ ਕਹਿ ਰਹੇ ਹਨ ”ਮੋਹਤਰਮਾ ਅਰਚਨਾ, ਤੁਮਹਾਰੇ ਲੀਏ ਦੋ ਲਾਈਨੇ ਕਹਿਨਾ ਚਾਹਤਾ ਹੂੰ…ਕਿ ਮੇਰਾ ਲੜਕਾ, ਮੇਰਾ ਲੜਕਾ…ਮੈਂ ਹੂੰ ਉਸ ਕਾ ਬਾਪ…ਬਈ ਮੇਰੀ ਕੁਰਸੀ ਛੀਨ ਲੀ ਤੁਮਨੇ, ਤੁਮਕੋ ਲਗੇਗਾ ਪਾਪ…ਠੋਕੋ”।ਨਾਲ ਕਪਿਲ ਨੇ ਲਿਖਿਆ ਸੀ ਇਹ ਸਿਰਫ ਮਜ਼ਾਕ ਲਈ ਹੈ।
ਤਾਜਾ ਜਾਣਕਾਰੀ