ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਇਸ ਵੇਲੇ ਨਸ਼ੇ ਦਾ ਛੇਵਾਂ ਦਰਿਆ ਵਗਦਾ ਪਿਆ ਹੈ l ਹਰ ਰੋਜ਼ ਮਾਵਾਂ ਦੇ ਜਵਾਨ ਪੁੱਤ ਨਸ਼ੇ ਦੀ ਓਵਰਡੋਜ ਕਾਰਨ ਆਪਣੀਆਂ ਕੀਮਤੀ ਜਾਨਾ ਗੁਆ ਰਹੇ ਹਨ l ਜਿਸ ਦੇ ਚਲਦੇ ਪੰਜਾਬ ਸਰਕਾਰ ਦੇ ਵੱਲੋਂ ਤੇ ਪੁਲਿਸ ਦੇ ਵੱਲੋਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਪੰਜਾਬ ਅੰਦਰ ਵਿਕ ਰਹੇ ਇਸ ਦਰਿਆ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੋਕਿਆ ਜਾ ਸਕੇ l ਪਰ ਹੁਣ ਇਸ ਨਸ਼ੇ ਤੋਂ ਸਾਡੇ ਖਿਡਾਰੀ ਵੀ ਨਹੀਂ ਬਚੇ ਤੇ ਉਹਨਾਂ ਦੀਆਂ ਵੀ ਜਾਨਾ ਨਸ਼ੇ ਦੀ ਓਵਰਡੋਜ ਕਾਰਨ ਜਾ ਰਹੀਆਂ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕਬੱਡੀ ਦੇ ਮਸ਼ਹੂਰ ਖਿਡਾਰੀ ਦੀ ਨਸ਼ੇ ਦੀ ਓਵਰਡੋਜ ਕਾਰਨ ਮੌਤ ਹੋ ਗਈ ਤੇ ਜਿਸ ਕਾਰਨ ਦੋ ਬੱਚਿਆਂ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਗਿਆ l ਇਹ ਘਟਨਾ ਵਾਪਰੀ ਨਾਭਾ ਦੀ ਸਬ ਤਹਿਸੀਲ ਭਾਦਸੋਂ ਦੀ ਹੈ l ਜਿੱਥੇ ਸਤਵਿੰਦਰ ਸਿੰਘ ਉਮਰ 37 ਸਾਲ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਤਵਿੰਦਰ ਕਬੱਡੀ ਦਾ ਇਕ ਵਧੀਆ ਖਿਡਾਰੀ ਸੀ l ਪਰ ਬੀਤੇ ਸਮੇਂ ਦੌਰਾਨ ਸੱਟ ਲੱਗਣ ਦੇ ਕਾਰਨ ਉਹ ਕਬੱਡੀ ਦੀ ਖੇਡ ਛੱਡ ਕੇ ਇਕ ਫੈਕਟਰੀ ਵਿਚ ਕੰਮ ਕਰਨ ਲੱਗ ਗਿਆ। ਉੱਥੇ ਉਸ ਦੀ ਦੋਸਤੀ ਇਕ ਨੌਜਵਾਨ ਨਾਲ ਹੋਈ ਅਤੇ ਜਿਸ ਤੋਂ ਬਾਅਦ ਉਸ ਦੋਸਤ ਨੇ ਉਸ ਨੂੰ ਚਿੱਟੇ ਦੀ ਓਵਰਡੋਜ਼ ਦੇ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। ਉੱਥੇ ਹੀ ਇਸ ਦਰਦਨਾਕ ਮੌਤ ਤੋਂ ਬਾਅਦ ਵੀ ਉਹ ਚਾਰ ਘੰਟੇ ਤੋਂ ਬਾਅਦ ਉਸ ਨੂੰ ਘਰ ਛੱਡ ਕੇ ਆਇਆ ਅਤੇ ਪਰਿਵਾਰ ਨੂੰ ਬਿਲਕੁਲ ਅੰਦਾਜ਼ਾ ਨਹੀਂ ਹੋਣ ਦਿੱਤਾ ਕਿ ਸਤਵਿੰਦਰ ਸਿੰਘ ਦੀ ਮੌਤ ਹੋ ਗਈ ਹੈ l ਪਰਿਵਾਰ ਨੂੰ ਇਹ ਦਿਲਾਸਾ ਦਿੱਤਾ ਕਿ ਇਸ ਨੇ ਸ਼ਰਾਬ ਜ਼ਿਆਦਾ ਪੀ ਲਈ ਹੈ, ਜਿਸ ਕਰਕੇ ਇਸ ਨੂੰ ਆਰਾਮ ਕਰਨ ਦਿਓ। ਜਦੋਂ ਪਰਿਵਾਰ ਨੂੰ ਕੁਝ ਸਮੇਂ ਬਾਅਦ ਪਤਾ ਲੱਗ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ ਤਾਂ, ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਦੋ ਬੱਚਿਆਂ ਨੂੰ ਛੱਡ ਗਿਆ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਕਬੱਡੀ ਖੇਡ ਜਗਤ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਉਧਰ ਪੀੜਿਤ ਪਰਿਵਾਰ ਵੱਲੋਂ ਆਖਿਆ ਜਾ ਰਿਹਾ ਹੈ ਕਿ ਅਜਿਹੇ ਨਸ਼ੇ ਦੇ ਸੌਦਾਗਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਉਪਰ ਨਿਕੇਲ ਕੱਸੀ ਜਾ ਸਕੇ, ਤੇ ਜਵਾਨ ਮਾਵਾਂ ਦੇ ਪੁੱਤ ਇਸ ਜਹਾਨੋ ਛੋਟੀ ਉਮਰ ਦੇ ਵਿੱਚ ਨਾ ਜਾਣ l