ਆਈ ਤਾਜ਼ਾ ਵੱਡੀ ਖਬਰ
ਇਹਨੀ ਦਿਨੀਂ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਕਟਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਕਿਸਾਨਾਂ ਦਾ ਕੰਮ ਕਾਫੀ ਵਧ ਚੁੱਕਾ ਹੈ। ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੀਆਂ ਦੁਖਦਾਈ ਘਟਨਾਵਾਂ ਦੇ ਵਿਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।ਹੁਣ ਪੰਜਾਬ ਵਿੱਚ ਇੱਥੇ ਮਸ਼ਹੂਰ ਕਬੱਡੀ ਖਿਡਾਰੀ ਦੀ ਹੋਈ ਅਚਾਨਕ ਦਰਦਨਾਕ ਮੌਤ,ਜਿਸ ਨਾਲ ਛਾਈ ਸੋਗ ਦੀ ਲਹਿਰ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰਾਮਤੀਰਥ ਤੋਂ ਸਾਹਮਣੇ ਆਇਆ ਹੈ ਜਿਥੇ 30 ਸਾਲਾਂ ਕਬੱਡੀ ਖਿਡਾਰੀ ਇਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ।
ਦੱਸਿਆ ਗਿਆ ਹੈ ਕਿ ਇਹ ਭਿਆਨਕ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਪੱਧਰ ਦੇ ਸਾਬਕਾ ਪੰਚਾਇਤ ਮੈਂਬਰ ਤੇ ਕਬੱਡੀ ਖਿਡਾਰੀ ਦੀ ਟਰੈਕਟਰ ਦੇ ਹੇਠਾਂ ਆਉਣ ਕਾਰਨ ਮੌਤ ਹੋ ਗਈ। ਇਹ ਦੁਖਦਾਈ ਖਬਰ ਮਿਲਦੇ ਹੀ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਕਿਸਾਨੀ ਪਰਿਵਾਰ ਨਾਲ ਜੁੜੇ ਹੋਏ ਇਸ ਨੌਜਵਾਨ ਵੱਲੋਂ ਜਿਥੇ ਝੋਨੇ ਦੀ ਵਢਾਈ ਦਾ ਕੰਮ ਕਰਵਾਇਆ ਜਾ ਰਿਹਾ ਸੀ। ਜਿੱਥੇ ਖੇਤਾਂ ਵਿੱਚ ਲਗਾਈ ਹੋਈ ਕੰਬਾਇਨ ਝੌਨਾ ਵੱਡ ਰਹੀ ਸੀ। ਉੱਥੇ ਹੀ ਮ੍ਰਿਤਕ ਨੌਜਵਾਨ ਕਰਮਜੀਤ ਸਿੰਘ ਟਰੈਕਟਰ ਤੇ ਇੱਕ ਡੇਰੇ ਤੋਂ ਜਾ ਰਿਹਾ ਸੀ ਤਾਂ ਜੋ ਉਹ ਟਰਾਲੀ ਨੂੰ ਟਰੈਕਟਰ ਨਾਲ ਲਿਜਾ ਸਕੇ।
ਉਸੇ ਸਮੇਂ ਉਹ ਖੇਤਾਂ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਟਰੈਕਟਰ ਪਲਟਣ ਕਾਰਨ ਉਸ ਦੇ ਹੇਠਾਂ ਆ ਗਿਆ। ਜਿੱਥੇ ਉਹ ਟ੍ਰੈਕਟਰ ਨੂੰ ਟਰਾਲੀ ਨਾਲ ਜੋੜਨ ਵਾਸਤੇ ਲਿਜਾ ਰਿਹਾ ਸੀ ਉਥੇ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਪਿੰਡ ਪੱਧਰੀ ਦੇ ਅਕਾਲੀ ਆਗੂ ਲਾਡੀ ਪੱਧਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਿੱਥੇ ਸਾਬਕਾ ਪੰਚਾਇਤ ਮੈਂਬਰ ਸੀ ਉੱਥੇ ਹੀ ਇਕ ਹੋਣਹਾਰ ਕਬੱਡੀ ਖਿਡਾਰੀ ਸੀ।
ਉਸਦੀ ਮੌਤ ਨਾਲ ਖੇਡ ਜਗਤ ਅਤੇ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਆਪਣੇ ਪਰਿਵਾਰ ਵਿੱਚ ਪਿੱਛੇ ਪਤਨੀ ਬੇਟੇ ਅਤੇ ਬੇਟੀ ਨੂੰ ਛੱਡ ਗਿਆ ਹੈ। ਪਰਿਵਾਰ ਦਾ ਜਿੱਥੇ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਇਸ ਘਟਨਾ ਨੇ ਸਾਰੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਤਾਜਾ ਜਾਣਕਾਰੀ