ਆਈ ਤਾਜਾ ਵੱਡੀ ਖਬਰ
ਜਿੱਥੇ ਇੱਕ ਪਾਸੇ ਵੱਖ ਵੱਖ ਬਾਲੀਵੁੱਡ ਨਾਲ ਜੁੜੀਆਂ ਹਸਤੀਆਂ ਆਪਣੇ ਵੱਖਰੇ ਅੰਦਾਜ਼ ਤੇ ਵੱਖਰੇ ਸਟਾਇਲ ਨਾਲ ਸਭ ਦਾ ਦਿੱਲ ਜਿੱਤਣ ਵਿੱਚ ਲੱਗੀਆਂ ਪਈਆਂ ਹਨ , ਦੂਜੇ ਪਾਸੇ ਇਸ ਕਿਤੇ ਨਾਲ ਜੁੜੀਆਂ ਹਸਤੀਆਂ ਨਾਲ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਹੜੀਆਂ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ , ਤਾਜ਼ਾ ਮਾਮਲਾ ਮਸ਼ਹੂਰ ਐਕਟਰ ਨਵਾਜ਼ੂਦੀਨ ਸਿੱਦੀਕੀ ਨਾਲ ਜੁੜਿਆ ਸਾਂਝਾ ਕਰਾਂਗੇ, ਜਿੱਥੇ ਨਵਾਜ਼ੂਦੀਨ ਸਿੱਦੀਕੀ ਤੇ ਹੁਣ ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਵੱਡਾ ਦੋਸ਼ ਲੱਗਾ ਹੈ , ਜਿਕਰੇਖਾਸ ਹੈ ਕਿ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਵੱਡੀ ਮੁਸੀਬਤ ’ਚ ਘਿਰ ਚੁੱਕੇ ਹਨ ,ਕਿਉਕਿ ਨਵਾਜ਼ੂਦੀਨ ਸਿੱਦੀਕੀ ਤੇ ਬੰਗਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਜਾ ਚੁਕਿਆ ਹੈ ।
ਦੱਸਦਿਆਂ ਕਿ ਅਦਾਕਾਰ ਨੂੰ ਇਕ ਸਪ੍ਰਾਈਟ ਵਿਗਿਆਪਨ ’ਚ ਦਿਖਾਇਆ ਗਿਆ, ਜਿਹੜਾ ਅਸਲ ’ਚ ਹਿੰਦੀ ’ਚ ਸ਼ੂਟ ਕੀਤਾ ਗਿਆ ਸੀ। ਹਾਲਾਂਕਿ ਇਸ਼ਤਿਹਾਰ ਦੇ ਹਿੰਦੀ ਸੰਸਕਰਣ ’ਤੇ ਕੋਈ ਇਤਰਾਜ਼ ਨਹੀਂ ਕੀਤਾ ਗਿਆ ,ਪਰ ਕੋਲਕਾਤਾ ਦੇ ਇਕ ਵਕੀਲ ਨੇ ਬੰਗਾਲੀ ਸੰਸਕਰਣ ਦੀ ਇਕ ਲਾਈਨ ’ਤੇ ਇਤਰਾਜ਼ ਕੀਤਾ , ਜਿਸ ਕਾਰਨ ਹੁਣ ਅਦਾਕਾਰ ਦੀਆਂ ਮੁਸ਼ਕਿਲਾਂ ਵੱਧ ਚੁਕੀਆਂ ਹਨ । ਇਹ ਵਿਗਿਆਪਨ ਕੋਲਡ ਡਰਿੰਕ ਬ੍ਰਾਂਡ ਦੀ ਨਵੀਂ ਮੁਹਿੰਮ ਦਾ ਹਿੱਸਾ ਦੱਸਿਆ ਜਾ ਰਿਹਾ ਹੈ ।
ਇਹ ਵਿਗਿਆਪਨ ਕੋਲਡ ਡਰਿੰਕ ਦੀ ਬੋਤਲ ਦੀ ਨਵੀਂ ਵਿਸ਼ੇਸ਼ਤਾ ਬਾਰੇ ਦੱਸਦਾ ਹੈ ਕਿ ਜਿਹੜਾ ਉਪਭੋਗਤਾ ਨੂੰ QR ਕੋਡ ਨੂੰ ਸਕੈਨ ਕਰਨ ਤੇ ਚੁਟਕਲੇ ਸੁਣਨ ਲਈ ਕਹਿ ਰਿਹਾ । ਇਕ ਰਿਪੋਰਟ ਅਨੁਸਾਰ ਸ਼ਿਕਾਇਤ ਕਲਕੱਤਾ ਹਾਈ ਕੋਰਟ ਦੇ ਵਕੀਲ ਦਿਬਯਾਨ ਬੈਨਰਜੀ ਵਲੋਂ ਦਰਜ ਕਰਵਾਈ ਗਈ , ਜਿਹਨਾਂ ਵਲੋਂ ਅਦਾਲਤ ਨੂੰ ਦੱਸਿਆ, ‘‘ਕੋਕਾ ਕੋਲਾ ਵਲੋਂ ਆਪਣੇ ਉਤਪਾਦ ਸਪ੍ਰਾਈਟ ਲਈ ਇਸ਼ਤਿਹਾਰ ਹਿੰਦੀ ’ਚ ਸੀ ਤੇ ਸਾਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ।
ਸਾਨੂੰ ਸਿਰਫ ਬਹੁਤ ਸਾਰੇ ਟੀ. ਵੀ. ਚੈਨਲਾਂ ਤੇ ਵੈੱਬਸਾਈਟਾਂ ’ਤੇ ਚੱਲ ਰਹੇ ਇਸ਼ਤਿਹਾਰ ਦੀ ਬੰਗਾਲੀ ਡਬਿੰਗ ਨਾਲ ਸਮੱਸਿਆ ਹੈ। ਜਿਸ ਕਾਰਨ ਹੁਣ ਮਾਮਲਾ ਵੀ ਦਰਜ ਕੀਤਾ ਜਾ ਚੁੱਕਾ ਹੈ l
ਤਾਜਾ ਜਾਣਕਾਰੀ