ਆਈ ਤਾਜ਼ਾ ਵੱਡੀ ਖਬਰ
ਆਮਿਰ ਖ਼ਾਨ ਬੌਲੀਵੁੱਡ ਦਾ ਉਹ ਚਿਹਰਾ ਹੈ, ਜਿਸ ਨੂੰ ਦੇਸ਼ ਭਰ ਵਿੱਚ ਵਸੇ ਸਾਰੇ ਹੀ ਲੋਕ ਪਸੰਦ ਕਰਦੇ ਹਨ । ਕਈ ਸੁਪਰ ਡੁਪਰ ਹਿੱਟ ਫ਼ਿਲਮਾਂ ਆਮਿਰ ਖ਼ਾਨ ਵੱਲੋਂ ਬੌਲੀਵੁੱਡ ਦੀ ਝੋਲੀ ਪਾਈਆਂ ਗਈਆਂ ਹਨ ਤੇ ਉਨ੍ਹਾਂ ਦੇ ਵੱਖਰੇ ਸਟਾਈਲ ਕਾਰਨ ਲੋਕ ਉਨ੍ਹਾਂ ਵਰਗਾ ਬਣਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਆਮਿਰ ਖਾਨ ਦੇ ਫੈਨਜ਼ ਅਜਿਹੇ ਹਨ ਜੋ ਉਨ੍ਹਾਂ ਦਾ ਸਟਾਈਲ ਵੀ ਕਾਪੀ ਕਰਦੇ ਹਨ । ਪਰ ਇਸੇ ਵਿਚਾਲੇ ਹੁਣ ਮਸ਼ਹੂਰ ਐਕਟਰ ਆਮਿਰ ਖ਼ਾਨ ਦੇ ਘਰੋ ਇਕ ਮਾੜੀ ਖ਼ਬਰ ਸਾਹਮਣੇ ਆਈ ਹੈ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ ।
ਦਰਅਸਲ ਆਮਿਰ ਖ਼ਾਨ ਦੀ ਮਾਂ ਨੂੰ ਦਿਲ ਦਾ ਦੌਰਾ ਪਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕੀ ਆਮਿਰ ਖ਼ਾਨ ਦੀ ਮਾਂ ਜ਼ੀਨਤ ਖ਼ਾਨ ਨੂੰ ਉਸ ਵੇਲੇ ਦੌਰਾ ਦਿਲ ਦਾ ਦੌਰਾ ਪਿਆ ਜਦੋਂ ਉਹ ਆਪਣੇ ਘਰ ਵਿੱਚ ਹੀ ਸੀ ਤੇ ਸਿਹਤ ਵਿਗੜਨ ਤੇ ਉਨ੍ਹਾਂ ਨੂੰ ਤੁਰੰਤ ਮੁੰਬਈ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਖ਼ਬਰਾਂ ਇਹ ਵੀ ਸਾਹਮਣੇ ਆਈਆਂ ਸਨ ਕਿ ਦੀਵਾਲੀ ਮੌਕੇ ਤੇ ਆਮਿਰ ਖ਼ਾਨ ਆਪਣੇ ਘਰ ਵਿੱਚ ਹੀ ਸੀ ਤੇ ਮੀਡੀਆ ਰਿਪੋਰਟਸ ਮੁਤਾਬਕ ਪਰਿਵਾਰ ਦੇ ਹੋਰ ਮੈਂਬਰ ਵੀ ਹਸਪਤਾਲ ਵਿਖੇ ਪਹੁੰਚ ਚੁੱਕੇ ਹਨ ਤੇ ਫਿਲਹਾਲ ਅਮਿਰ ਖਾਨ ਦੀ ਮਾਂ ਜ਼ੀਨਤ ਖਾਨ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ।
ਆਮਿਰ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਹਾਲੇ ਤਕ ਇਸ ਸਬੰਧੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ । ਪਰ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖ਼ਬਰ ਪ੍ਰਾਪਤ ਹੋਈ ਹੈ । ਪ੍ਰਾਪਤ ਹੋਈਆਂ ਖ਼ਬਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਆਮਿਰ ਖਾਨ ਦੀ ਮਾਂ ਤਾਂ ਬ੍ਰੀਚ ਕੈਂਡੀ ਹਸਪਤਾਲ ਚ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਮਾਂ ਦੀ ਨਬਜ਼ ਸਥਿਰ ਹੈ ।
ਜਿਸ ਕਾਰਨ ਹੁਣ ਜ਼ੀਨਤ ਖ਼ਾਨ ਦੀ ਸਿਹਤ ਨੂੰ ਦੇਖਦਿਆਂ ਹੋਇਆ ਖ਼ਾਨ ਪਰਿਵਾਰ ਇਹ ਚਾਹੁੰਦਾ ਹੈ ਕਿ ਜ਼ੀਨਤ ਦੀ ਸਿਹਤ ਨੂੰ ਲੈ ਕੇ ਅਫ਼ਵਾਹਾਂ ਨਾ ਫੈਲਾਈਆਂ ਜਾਣ , ਉੱਥੇ ਹੀ ਮੀਡੀਆ ਦੇ ਜ਼ਰੀਏ ਇਹ ਖ਼ਬਰਾਂ ਆਮਿਰ ਖ਼ਾਨ ਦੇ ਫੈਨਸ ਤੱਕ ਪਹੁੰਚੀਆਂ ਹਨ ਉਨ੍ਹਾਂ ਵਲੋਂ ਹੁਣ ਦੁਆਵਾਂ ਦਿੱਤੀਆਂ ਜਾ ਰਹੀਆਂ ਹਨ ਕਿ ਜਲਦ ਹੀ ਆਮਿਰ ਖ਼ਾਨ ਦੀ ਮਾਂ ਜ਼ੀਨਤ ਖ਼ਾਨ ਠੀਕ ਹੋ ਜਾਣ ।
ਤਾਜਾ ਜਾਣਕਾਰੀ