BREAKING NEWS
Search

ਮਸ਼ਹੂਰ ਐਕਟਰ ਅਤੇ ਭਾਜਪਾ ਦੇ ਸਾਂਸਦ ਸੰਨੀ ਦਿਓਲ ਬਾਰੇ ਆਈ ਇਹ ਵੱਡੀ ਖਬਰ , ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਜਿਥੇ ਦੇਸ਼ ਕਰੋਨਾ ਦੀ ਸਥਿਤੀ ਨਾਲ ਬੁਰੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਗਾਇਕ ਅਤੇ ਫਿਲਮੀ ਅਦਾਕਾਰਾਂ ਵੱਲੋਂ ਅੱਗੇ ਆ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ। ਫਿਲਮੀ ਅਦਾਕਾਰ ਸੋਨੂੰ ਸੂਦ ਵੱਲੋਂ ਅਸਲੀ ਨਾਇਕ ਵਜੋਂ ਕਰੋਨਾ ਦੇ ਦੌਰ ਵਿੱਚ ਉਭਰ ਕੇ ਲੋਕਾਂ ਦੀ ਮਦਦ ਕੀਤੀ ਗਈ ਹੈ। ਉਥੇ ਹੀ ਕਿਸਾਨੀ ਸੰਘਰਸ਼ ਵਿੱਚ ਵੀ ਪੰਜਾਬੀ ਗਾਇਕਾ ਅਤੇ ਅਦਾਕਾਰਾ ਵੱਲੋਂ ਅੱਗੇ ਆ ਕੇ ਕਿਸਾਨਾਂ ਦੀ ਸਹਾਇਤਾ ਕੀਤੀ ਗਈ ਹੈ ਅਤੇ ਉਨ੍ਹਾਂ ਦੇ ਨਾਲ ਹੋਣ ਦਾ ਭਰੋਸਾ ਦਿਵਾਇਆ ਗਿਆ ਹੈ। ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਭਾਜਪਾ ਦੇ ਆਗੂਆਂ ਦਾ ਘਿਰਾਉ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਉਨ੍ਹਾਂ ਦਾ ਬਾਈਕਾਟ ਵੀ ਕੀਤਾ ਜਾ ਰਿਹਾ ਹੈ।

ਮਸ਼ਹੂਰ ਅਤੇ ਭਾਜਪਾ ਦੇ ਸਾਂਸਦ ਸੰਨੀ ਦਿਉਲ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਜਿੱਥੇ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਆਗੂ ਸਨੀ ਦਿਓਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਸਿਆਸੀ ਪਾਰਟੀਆਂ ਵੱਲੋਂ 2022 ਦੀਆਂ ਚੋਣਾਂ ਲਈ ਰਣਨੀਤੀ ਉਲੀਕੀਆ ਜਾ ਰਹੀਆਂ ਹਨ। ਅੱਜ ਸਵੇਰੇ ਜਿੱਥੇ ਅੰਮ੍ਰਿਤਸਰ ਵਿੱਚ ਨਵਜੋਤ ਸਿੱਧੂ ਦੇ ਲਾਪਤਾ ਹੋਣ ਦੇ ਪੋਸਟਰ ਸ਼ਹਿਰ ਅੰਦਰ ਉਨ੍ਹਾਂ ਦੇ ਖੇਤਰ ਵਿੱਚ ਲਗਾਏ ਗਏ ਹਨ। ਉਸ ਦੀ ਤਰਜ਼ ਤੇ ਹੁਣ ਗੁਰਦਾਸਪੁਰ ਵਿੱਚ ਵੀ ਲੋਕ ਸਭਾ ਹਲਕੇ ਅੰਦਰ ਸੰਸਦ ਮੈਂਬਰ ਅਤੇ ਫ਼ਿਲਮੀ ਅਦਾਕਾਰ ਸੰਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਵੀ ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ ਉਪਰ ਲਗਾ ਦਿੱਤੇ ਗਏ ਹਨ।

ਜਿੱਥੇ ਸੰਸਦ ਮੈਂਬਰ ਸੰਨੀ ਦਿਓਲ ਵੱਲੋਂ ਆਪਣੇ ਚੋਣ ਹਲਕੇ ਅੰਦਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਨਾ ਸੁਲਝਾਏ ਜਾਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਥੇ ਹੀ ਕੁਝ ਸਮਾਂ ਪਹਿਲਾਂ ਲੋਕਾਂ ਦੇ ਰੋਸ ਨੂੰ ਵੇਖਦੇ ਹੋਏ ਸੰਸਦ ਮੈਂਬਰ ਸਨੀ ਦਿਓਲ ਵੱਲੋਂ ਵੀ ਕਰੋਨਾ ਨਾਲ ਸਬੰਧਤ ਸਾਰੀ ਸਮੱਗਰੀ ਸਿਵਲ ਹਸਪਤਾਲ ਨੂੰ ਮੁਹਈਆ ਕਰਵਾਈ ਗਈ ਸੀ।

ਉੱਥੇ ਹੀ ਉਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਨੂੰ ਇਕ ਐਂਬੂਲੈਂਸ ਵੀ ਮੁਹਈਆ ਕਰਵਾਈ ਗਈ ਸੀ ਤਾਂ ਜੋ ਲੋਕਾਂ ਨੂੰ ਕਰੋਨਾ ਦੇ ਦੌਰ ਵਿੱਚ ਦੂਸਰੇ ਹਸਪਤਾਲ ਜਾਣ ਵਿਚ ਆਸਾਨੀ ਰਹੇ। ਉਥੇ ਹੀ ਸਥਾਨਕ ਲੋਕਾਂ ਵੱਲੋਂ ਸਨੀ ਦਿਓਲ ਦੇ ਲਾਪਤਾ ਹੋਣ ਦੇ ਪੋਸਟਰ ਲਗਾਏ ਗਏ ਹਨ ਜਿਸ ਵਿੱਚ ਲਿਖਿਆ ਗਿਆ ਹੈ ਕਿ ਜੋ ਸੰਸਦ ਮੈਂਬਰ ਬਣਨ ਤੋਂ ਬਾਅਦ ਗੁਰਦਾਸਪੁਰ ਵਿਚੋਂ ਗਾਇਬ ਹੋ ਗਏ ਹਨ।



error: Content is protected !!