ਆਈ ਤਾਜਾ ਵੱਡੀ ਖਬਰ
ਕਰੋਨਾ ਤੋਂ ਬਾਅਦ ਇੱਕ ਵਾਰ ਫਿਰ ਤੋਂ ਕਲਾਕਾਰ ਫ਼ਿਲਮ ਇੰਡਸਟਰੀ ਵਿੱਚ ਆਪਣਾ ਜਾਦੂ ਵਿਖਾਉਂਦੇ ਪਏ ਹਨ l ਵੱਖ-ਵੱਖ ਫ਼ਿਲਮਾਂ ਨਵੇਂ ਜੋਸ਼ ਤੇ ਉਲਾਸ ਦੇ ਨਾਲ ਅਦਾਕਾਰ ਲੈ ਕੇ ਆਉਂਦੇ ਪਏ ਹਨ, ਜਿਹੜੀਆਂ ਸਿਨੇਮਾ ਘਰਾਂ ਦੇ ਵਿੱਚ ਰਾਜ ਕਰ ਰਹੀਆਂ ਹਨ। ਪਰ ਇਸੇ ਵਿਚਾਲੇ ਇੱਕ ਬੇਹੱਦ ਹੀ ਦੁੱਖਦਾਈ ਖ਼ਬਰ ਬਾਲੀਵੁੱਡ ਤੋਂ ਸਾਹਮਣੇ ਆਈ ਹੈ, ਕਿ ਇੱਕ ਮਸ਼ਹੂਰ ਅਦਾਕਾਰ ਦੀ ਮੌਤ ਹੋ ਜਾਣ ਸਬੰਧੀ ਸਮਾਚਾਰ ਪ੍ਰਾਪਤ ਹੋਇਆ। ਦੱਸਦਿਆ ਕਿ 3 ਇਡੀਅਟਸ’ ਦੇ ਅਦਾਕਾਰ ਅਖਿਲ ਮਿਸ਼ਰਾ ਨੇ 58 ਸਾਲ ਦੀ ਉਮਰ ‘ਚ ਆਖਰੀ ਸਾਹ ਜਿਸ ਕਾਰਨ ਫਿਲਮ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਆਮਿਰ ਖਾਨ ਦੀ ਫਿਲਮ ‘3 ਇਡੀਅਟਸ’ ‘ਚ ਲਾਇਬ੍ਰੇਰੀਅਨ ‘ਦੁਬੇ ਜੀ’ ਦਾ ਕਿਰਦਾਰ ਨਿਭਾਉਣ ਵਾਲੇ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ, ਜਿਸ ਕਾਰਨ ਹੁਣ ਵੱਖ-ਵੱਖ ਸ਼ਖਸ਼ੀਅਤਾਂ ਦੇ ਵਲੋਂ ਆਪੋ ਆਪਣੇ ਸੋਸ਼ਲ ਮੀਡੀਆ ਉੱਪਰ ਪੋਸਟਾਂ ਸਾਂਝੀਆਂ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ l ਉਨ੍ਹਾਂ ਦੀ ਮੌਤ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਰਸੋਈ ‘ਚ ਡਿੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ, ਜਦੋਂ ਉਹ ਰਸੋਈ ਦੇ ਵਿੱਚ ਡਿੱਗਦੇ ਨੇ ਤੇ ਫਿਰ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਖੇ ਭਰਤੀ ਕਰਵਾਇਆ ਜਾਂਦਾ ਹੈ ਜਿਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ।
ਉੱਥੇ ਹੀ ਇਸ ਅਦਾਕਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਖਿਲ ਦੇ ਪਿੱਛੇ ਉਸਦੀ ਪਤਨੀ ਸੁਜ਼ੈਨ ਬਰਨੇਟ ਹੈ। ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਘਰ ਵਿੱਚ ਮੌਜੂਦ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਅਖਿਲ ਦੀ ਪਤਨੀ ਸੁਜ਼ੈਨ ਬਰਨੇਰਟ ਜਰਮਨ ਹੈ।
ਅਖਿਲ ਦੀ ਮੌਤ ਦੇ ਸਮੇਂ ਉਸਦੀ ਪਤਨੀ ਮੁੰਬਈ ਤੋਂ ਬਾਹਰ ਹੈਦਰਾਬਾਦ ਵਿੱਚ ਸੀ। ਉਹਨਾਂ ਦੇ ਜੇਕਰ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ ਅਖਿਲ ਮਿਸ਼ਰਾ ਨੇ ਟੀਵੀ ਅਤੇ ਫਿਲਮਾਂ ‘ਚ ਕਾਫੀ ਕੰਮ ਕੀਤਾ, ਜਿਨ੍ਹਾਂ ਵਿਚ ‘ਡੌਨ’, ‘ਵੈੱਲ ਡਨ ਅੱਬਾ’, ‘ਹਜ਼ਾਰੋਂ ਖਵਾਹਿਸ਼ੇ ਐਸੀ’, ‘3 ਇਡੀਅਟਸ’ ਵਰਗੀਆਂ ਫਿਲਮਾਂ ‘ਚ ਅਹਿਮ ਭੂਮਿਕਾਵਾਂ ਨਿਭਾਈਆਂ ਗਈਆਂ ਹਨ l ਪਰ ਇਸ ਸਖਸ਼ੀਅਤ ਦੀ ਮੌਤ ਤੋਂ ਬਾਅਦ ਹੁਣ ਇੰਡਸਟਰੀ ਨੂੰ ਇੱਕ ਅਜਿਹਾ ਘਾਟਾ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਤਾਜਾ ਜਾਣਕਾਰੀ