ਆਈ ਤਾਜਾ ਵੱਡੀ ਖਬਰ
ਕਰੋਨਾ ਮਹਾਮਾਰੀ ਨੇ ਸਭ ਤੋਂ ਬੁਰਾ ਪ੍ਰਭਾਵ ਫ਼ਿਲਮ ਇੰਡਸਟਰੀ ਤੇ ਪਾਇਆ, ਜਿਸਦਾ ਅਸਰ ਹਾਲ਼ੇ ਤੱਕ ਸਿਨਮਾ ਘਰਾਂ ਵਿੱਚ ਵੇਖਣ ਨੂੰ ਮਿਲਦਾ ਪਿਆ ਹੈ, ਬੇਸ਼ੱਕ ਲੋਕ ਸਿਨੇਮਾ ਘਰਾਂ ਵਿਚ ਆਉਂਦੇ ਨੇ , ਪਰ ਕੋਰੋਨਾ ਤੋਂ ਪਹਿਲਾ ਵਰਗੀ ਭੀੜ ਨਹੀਂ ਵੇਖਣ ਨੂੰ ਮਿਲਦੀ l ਇਸੇ ਵਿਚਾਲੇ ਮਨੋਰੰਜਨ ਜਗਤ ਨਾਲ ਜੁੜੀ ਇੱਕ ਬੁਰੀ ਖ਼ਬਰ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਜਿੱਥੇ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਹੋ ਗਈ ਜਿਸ ਕਾਰਨ ਇੰਡਸਟਰੀ ਚ ਸੋਗ ਦਾ ਮਾਹੌਲ ਪਾਇਆ ਜਾ ਰਿਹਾ ਹੈ , ਦੱਸਦਿਆਂ ਕਿ ਮਲਿਆਲਮ ਇੰਡਸਟਰੀ ਨਾਲ ਜੁੜੇ ਅਦਾਕਾਰ ਦੀ ਅਚਾਨਕ ਮੌਤ ਹੋ ਗਈ । ਮਸ਼ਹੂਰ ਅਦਾਕਾਰ ਇਨੋਸੇਂਟ ਨੇ 26 ਮਾਰਚ ਨੂੰ ਆਖਰੀ ਸਾਹ ਲਿਆ।
ਜਿਹੜੀ 3 ਮਾਰਚ ਤੋਂ ਕੋਰੋਨਾ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਸੀ। ਕੋਰੋਨਾ ਕਾਰਨ ਉਸ ਨੂੰ ਸਾਹ ਲੈਣ ਚ ਦਿੱਕਤ ਆ ਰਹੀ ਸੀ। ਇਲਾਜ ਦੌਰਾਨ ਉਸ ਦੇ ਸਰੀਰ ਦੇ ਕਈ ਹਿੱਸਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਆਖਰਕਾਰ ਉਸ ਨੂੰ ਦਿਲ ਦਾ ਦੌਰਾ ਪਿਆ। ਜਿਸ ਕਾਰਨ ਅਦਾਕਾਰ ਇਸ ਫ਼ਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਏ l ਬਿਮਾਰੀ ਨਾਲ ਜੂਝਣ ਤੋਂ ਬਾਅਦ ਅਦਾਕਾਰ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।
ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਉਮਰ 75 ਸਾਲ ਸੀ। ਅਭਿਨੇਤਾ ਦੀ ਮੌਤ ਦੀ ਖਬਰ ਨਾਲ ਸੈਲੇਬਸ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ । ਉਹਨਾਂ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਦਿੱਗਜ ਅਦਾਕਾਰ ਉਹਨਾਂ ਦੀ ਮੌਤ ਦੀ ਖਬਰ ਜਾਣ ਕੇ ਹਰ ਕੋਈ ਹੈਰਾਨ ਹਨ ਤੇ ਉਹਨਾਂ ਵਲੋਂ ਸੋਸ਼ਲ ਮੀਡਿਆ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ
ਓਹਨਾ ਦੇ ਪ੍ਰਸ਼ੰਸਕ ਅਤੇ ਫਿਲਮੀ ਸਿਤਾਰੇ ਨਮ ਅੱਖਾਂ ਨਾਲ ਅਦਾਕਾਰ ਨੂੰ ਸ਼ਰਧਾਂਜਲੀ ਦੇ ਰਹੇ ਹਨ। ਕੇਰਲ ਦੇ ਮੁੱਖ ਮੰਤਰੀ ਨੇ ਵੀ ਅਭਿਨੇਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ।
ਤਾਜਾ ਜਾਣਕਾਰੀ