BREAKING NEWS
Search

ਮਸ਼ਹੂਰ ਅਦਾਕਾਰ ਦੀ ਅਚਾਨਕ ਹੋਈ ਮੌਤ , ਇੰਡਸਟਰੀ ਚ ਪਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਫ਼ਿਲਮ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੇ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ, ਫਿਰ ਫ਼ਿਲਮਾਂ ਚ ਵੱਖ ਵੱਖ ਕਿਰਦਾਰਾਂ ਦੀ ਭੂਮਿਕਾ ਨਿਭਾ ਕੇ ਲੋਕਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਇਸ ਇੰਡਸਟਰੀ ਨਾਲ ਜੁੜੇ ਹੋਏ ਵੱਖ-ਵੱਖ ਕਲਾਕਾਰਾਂ ਵੱਲੋਂ ਸਮੇਂ-ਸਮੇਂ ਤੇ ਵੱਖੋ ਵੱਖਰੇ ਤਰੀਕੇ ਦੇ ਨਾਲ ਕਲਾਕਾਰਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਇਸੇ ਵਿਚਾਲੇ ਇੱਕ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਪਈ ਹੈ, ਜਿੱਥੇ ਇਸ ਇੰਡਸਟਰੀ ਨਾਲ ਜੁੜੇ ਇੱਕ ਅਦਾਕਾਰ ਅਚਾਨਕ ਮੌਤ ਹੋ ਗਈ। ਜਿਸ ਕਾਰਨ ਇਸ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਦਸਦਿਆ ਕਿ ਤਮਿਲ ਅਦਾਕਾਰ-ਨਿਰਦੇਸ਼ਕ ਨੂੰ ਹਾਲ ਹੀ ਵਿੱਚ ਰਜਨੀਕਾਂਤ ਦੀ ਬਲਾਕਬਸਟਰ ਫਿਲਮ ‘ਜੇਲਰ’ ਵਿੱਚ ਦੇਖਿਆ ਗਿਆ, ਇਸ ਫਿਲਮ ਦੇ ਵਿੱਚ ਕੰਮ ਕਰਨ ਵਾਲੀ ਅਦਾਕਾਰ,ਦੀ ਮੌਤ ਹੋ ਚੁੱਕੀ ਹੈ l ਫਿਲਮ ਵਪਾਰ ਵਿਸ਼ਲੇਸ਼ਕ ਰਮੇਸ਼ ਬਾਲਾ ਨੇ ਐਕਸ ‘ਤੇ ਅਦਾਕਾਰ ਦੀ ਖਬਰ ਦੀ ਪੁਸ਼ਟੀ ਕੀਤੀ। G Marimuthu ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਜੀ. ਮਰੀਮਾਥੂ ਨੇ ਤਾਮਿਲ ਟੈਲੀਵਿਜ਼ਨ ਲੜੀ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ। ਉਸਨੇ ਫਿਲਮ ਨਿਰਮਾਤਾ ਮਣੀ ਰਤਨਮ ਦੇ ਨਾਲ ਸਹਾਇਕ ਨਿਰਦੇਸ਼ਕ ਵਜੋਂ ਕੰਮ ਕੀਤਾ ਹੈ।

ਮਾਰੀਮੁਥੂ ਨੂੰ ਹਾਲ ਹੀ ਵਿੱਚ ਇੱਕ ਟੀਵੀ ਸੀਰੀਜ਼ ਵਿੱਚ ਦੇਖਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਅਥਿਰਨੀਚਲ ਦੇ ਕਿਰਦਾਰ ਵਿੱਚ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਕਲਾਕਾਰ ਤੇ ਦੇਹਾਂਤਕਾਰਣ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਵੱਖ-ਵੱਖ ਸ਼ਖਸ਼ੀਅਤਾਂ ਦੇ ਵਲੋਂ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਉਥੇ ਹੀ ਟਰੇਡ ਐਨਾਲਿਸਟ ਰਮੇਸ਼ ਬਾਲਾ ਨੇ ਇੱਕ ਟਵੀਟ ਵਿੱਚ ਲਿਖਿਆ, “ਸਦਮਾਜਨਕ, ਮਸ਼ਹੂਰ ਤਾਮਿਲ ਕਿਰਦਾਰ ਅਦਾਕਾਰ ਮਾਰੀਮੁਥੂ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਹਾਲ ਹੀ ਵਿੱਚ, ਉਹ ਆਪਣੇ ਟੀਵੀ ਸੀਰੀਅਲਾਂ ਦੇ ਸੰਵਾਦਾਂ ਲਈ ਮਸ਼ਹੂਰ ਹੋਏ ਅਤੇ ਉਹਨਾਂ ਦੀ ਇੱਕ ਵਿਸ਼ਾਲ ਫੈਨ ਫਾਲੋਇੰਗ ਹਾਸਲ ਕੀਤੀ। 57 ਸਾਲਾਂ ਦੀ ਉਮਰ ਵਿਚ ਉਨ੍ਹਾਂ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਦਿੱਤਾ l ਜਿਨ੍ਹਾਂ ਦੇ ਜਾਣ ਦਾ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।



error: Content is protected !!