BREAKING NEWS
Search

ਮਰੀ ਹੋਈ ਮਾਂ ਦੀ ਕੁੱਖੋਂ ਲਿਆ ਬੱਚੀ ਨੇ ਜਨਮ, ਨਾੜੂੂਏ ਸਮੇਤ ਲਮਕਦੀ ਰਹੀ ਪਰ ਬੱਚੀ ਬਿਲਕੁਲ ਸਹੀ ਸਲਾਮਤ ਹੈ

ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੱਧ ਪ੍ਰਦੇਸ਼ ਦੇ ਕਟਨੀ ਜ਼ਿਲ੍ਹੇ ਵਿਚ ਬੁੱਧਵਾਰ (21 ਦਸੰਬਰ) ਨੂੰ ਇੱਕ ਗਰਭਵਤੀ ਮਾਂ ਨੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ |ਇਸ ਮਾਮਲੇ ਵਿਚ ਇੱਕ ਮਹਿਲਾ ਦਰੋਗਾ ਨੇ ਮਰੀ ਹੋਈ ਔਰਤ ਦੇ ਇੱਕ ਨਵਜਾਤ ਨੂੰ ਬਚਾ ਲਿਆ ਹੈ |ਮਹਿਲਾ ਦਰੋਗਾ ਕਵਿਤਾ ਸਾਹਨੀ ਨੇ ਔਰਤ ਦੇ ਗਰਭ ਨੂੰ ਜਮੀਨ ਤੇ ਆ ਡਿੱਗਣ ਤੋਂ ਬਚਾ ਲਿਆ ਹੈ |
ਐਸ.ਐਸ.ਪੀ ਵਿਵੇਕ ਲਾਲ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ ਕਰੀਬ 7:15 ਵਜੇ ਸੂਚਨਾ ਮਿਲੀ ਕਿ ਐਨ.ਕੇ.ਜੇ ਥਾਣਾ ਅੰਤਰਗਤ ਦੁਰਗਾ ਚੌਕ ਦੇ ਬੜੀ ਖਿਰਹਾਨੀ ਪਿੰਡ ਨਿਵਾਸੀ ਸੰਤੋਸ਼ ਸਿੰਘ ਦੀ 36 ਸਾਲਾ ਪਤਨੀ ਲੱਛਮੀ ਭਾਈ ਨੇ ਆਪਣੇ ਘਰ ਦੇ ਫਾਂਸੀ ਦਾ ਫੰਦਾ ਆਪਣੇ ਗਲ ਵਿਚ ਪਾ ਕੇ ਆਤਮ-ਹੱਤਿਆ ਕਰ ਲਈ ਹੈ |

ਜਦ ਔਰਤ ਦਰੋਗਾ ਕਵਿਤਾ ਸਾਹਨੀ ਘਟਨਾ ਵਾਲੇ ਸਥਾਨ ਤੇ ਪਹੁੰਚੀ ਤਾਂ ਉਸਨੇ ਦੇਖਿਆ ਕਿ ਔਰਤ ਦੀ ਲਾਸ਼ ਛੱਤ ਨਾਲ ਲਟਕੀ ਪੀ ਹੈ ਅਤੇ ਉਸਦੇ ਪੈਰਾਂ ਦੇ ਨੀਚੇ ਇੱਕ ਨਵਜਾਤ ਬੱਚੀ ਗਰਭ ਨਾੜ ਦੇ ਨਾਲ ਲਮਕੀ ਪਈ ਹੈ |ਦਰੋਗਾ ਨੇ ਤੁਰੰਤ ਨਵਜਾਤ ਨੂੰ ਕੱਪੜੇ ਵਿਚ ਲਪੇਟਿਆ ਅਤੇ 108 ਐਂਬੂਲੈਂਸ ਸੇਵਾ ਨੂੰ ਫੋਨ ਕੀਤਾ |ਹਸਪਤਾਲ ਕਰਮਚਾਰੀ ਤੁਰੰਤ ਹੀ ਪਹੁੰਚੇ ਅਤੇ ਉਹਨਾਂ ਨੇ ਨਵਜਾਤ ਦੀ ਨਾੜ ਨੂੰ ਕੱਟ ਕੇ ਉਸਨੂੰ ਕਟਨੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਉਸਦੀ ਹਾਲਤ ਹੁਣ ਠੀਕ ਹੈ |

ਹਸਪਤਾਲ ਦੇ ਇੱਕ ਡਾਕਟਰ ਨੇ ਦੱਸਿਆ ਕਿ ਨਵਜਾਤ ਨੂੰ ਹਸਪਤਾਲ ਨਵਜਾਤ ਬੱਚਿਆਂ ਦੇ ਕਮਰੇ ਵਿਚ ਰੱਖਿਆ ਗਿਆ ਹੈ |ਬੱਚੀ ਦੇ ਠੀਕ ਹੋਣ ਦੀ ਪੂਰੀ ਸੰਭਾਵਨਾਂ ਹੈ |ਡਾਕਟਰ ਨੇ ਦੱਸਿਆ ਕਿ ਨਵਜਾਤ ਗਰਭ ਵਿਚ ਅੱਠ ਮਹੀਨੇ ਦਾ ਹੈ ਅਤੇ ਇਸਨੂੰ ਸਮੇਂ ਤੋਂ ਪਹਿਲਾਂ ਜਨਮ ਲੈਣ ਦਾ ਨੁਕਸਾਨ ਨਹੀਂ ਹੋਵੇਗਾ |

ਔਰਤ ਦਰੋਗਾ ਸਾਹਨੀ ਨੇ ਕਿਹਾ, ਮੈਂ ਆਪਣੀ ਡਿਊਟੀ ਦੇ ਦੌਰਾਨ ਆਤਮ-ਹੱਤਿਆ ਦੇ ਕਈ ਮਾਮਲੇ ਦੇਖੇ ਹਨ, ਪਰ ਇਹ ਉਹਨਾਂ ਸਭ ਵਿਚੋਂ ਇੱਕ ਅਜਿਹਾ ਮਾਮਲਾ ਹੈ ਜਿਸਨੂੰ ਦੇਖ ਕੇ ਮੇਰੀਆਂ ਅੱਖਾਂ ਨਮ ਹੋ ਗਈਆਂ |

ਨਵਜਾਤ ਰੋ ਰਹੀ ਸੀ ਅਤੇ ਨਾੜ ਦੇ ਜੁੜੀ ਹੋਈ ਮਾਂ ਦੀ ਸਾੜੀ ਪੈਰਾਂ ਵਿਚ ਉਲਝੀ ਹੋਈ ਸੀ |ਉਹ ਕਾਫੀ ਠੰਡ ਵਿਚ ਪਈ ਸੀ ਤਦ ਮੈਂ ਉਸਨੂੰ ਕੱਪੜੇ ਵਿਚ ਲਪੇਟਿਆ ਅਤੇ ਨਰਸ ਆਉਣ ਦਾ ਇੰਤਜ਼ਾਰ ਕਰਨ ਲੱਗੀ |ਐਸ.ਐਸ.ਪੀ ਲਾਲ ਨੇ ਕਿਹਾ ਕਿ ਆਤਮ-ਹੱਤਿਆ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ |ਘਰ ਦੇ ਸਾਰੇ ਮੈਂਬਰ ਆਪਣੀ ਬੱਚੀ ਨੂੰ ਬਚਾਉਣ ਲਈ ਜਾਨ ਦੀ ਬਾਜੀ ਲਗਾ ਰਹੇ ਹਨ ਇਸ ਲਈ ਉਹਨਾਂ ਦਾ ਵੀ ਬਿਆਨ ਨਹੀਂ ਮਿਲ ਪਾਇਆ |

ਪੁਲਿਸ ਸੂਤਰਾਂ ਨੇ ਦੱਸਿਆ ਕਿ ਸੰਤੋਸ਼ ਨੇ ਪਤਨੀ ਦੇ ਨਾਲ ਕਿਸੇ ਪ੍ਰਕਾਰ ਦੇ ਵਿਵਾਦ ਤੋਂ ਇਨਕਾਰ ਕੀਤਾ ਹੈ | ਉਹ ਦੋਨੋਂ ਬੁੱਧਵਾਰ ਰਾਤ 9 ਵਜੇ ਸੌਣ ਗਏ ਸਨ |ਜਦ ਉਹ ਸਵੇਰੇ 6 ਵਜੇ ਉੱਠੇ ਤਾਂ ਲੱਛਮੀ ਉੱਥੇ ਨਹੀਂ ਸੀ ਜਦ ਉਹ ਗਊਸ਼ਾਲਾ ਵਿਚ ਗਏ ਤਾਂ ਉਸਨੇ ਉਸਨੂੰ ਉੱਥੇ ਛੱਤ ਨਾਲ ਲਟਕਦੇ ਹੋਏ ਦੇਖਿਆ |ਦੱਸ ਦਿੰਦੇ ਹਾਂ ਕਿ ਲੱਛਮੀ ਦੇ ਚਾਰ ਬੱਚੇ ਹਨ |ਇਹਨਾਂ ਵਿਚ ਸਭ ਤੋਂ ਵੱਡੀ 16 ਸਾਲ ਦੀ ਹੈ |ਉਸਦਾ ਪਤੀ ਕਿਸਾਨ ਹੈ ਅਤੇ ਸਬਜੀਆ ਬੀਜਣ ਅਤੇ ਵੇਚਣ ਦਾ ਕੰਮ ਕਰਦਾ ਹੈ |



error: Content is protected !!