ਆਈ ਤਾਜਾ ਵੱਡੀ ਖਬਰ
ਹਿੰਦੀ ਸਿਨੇਮਾ ਵਿੱਚ ਹਰ ਇੱਕ ਕਲਾਕਾਰ ਦਰਸ਼ਕਾਂ ਦੇ ਦਿਲਾਂ ਤੇ ਰਾਜ ਕਰਨ ਦੇ ਲਈ ਵੱਖੋ ਵੱਖਰੇ ਕਰਤਵ ਕਰਕੇ ਪ੍ਰਸਿੱਧੀ ਹਾਸਲ ਕਰਨਾ ਚਾਹੁੰਦਾ ਹੈ l ਜਿਨਾਂ ਕਲਾਕਾਰਾਂ ‘ਚੋਂ ਕਈ ਕਲਾਕਾਰਾਂ ਦੇ ਅੰਦਾਜ਼ ਲੋਕ ਬਹੁਤ ਜਿਆਦਾ ਪਸੰਦ ਕਰਦੇ ਹਨ l ਜਿਨਾਂ ਵਿੱਚ ਇੱਕ ਨਾਮ ਮਰਹੂਮ ਐਕਟਰ ਰਾਜਕੁਮਾਰ ਦਾ ਵੀ ਹੈ। ਜਿਨਾਂ ਦੀ ਐਕਟਿੰਗ ਦੇ ਲੋਕ ਅੱਜ ਵੀ ਦੀਵਾਨੇ ਹਨ l ਹੁਣ ਇਸ ਮਸ਼ਹੂਰ ਹਸਤੀ ਦੇ ਘਰੋਂ ਇੱਕ ਬੇਹਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ l ਉਹਨਾਂ ਦੇ ਪਰਿਵਾਰਕ ਮੈਂਬਰ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਪੂਰਾ ਦਾ ਪੂਰਾ ਪਰਿਵਾਰ ਸਦਮੇ ਵਿੱਚ ਹੈ l
ਦੱਸਦਿਆ ਕਿ ਮਰਹੂਮ ਅਭਿਨੇਤਾ ਦੀ ਪਤਨੀ ਗਾਇਤਰੀ ਪੰਡਿਤ ਦਾ ਦੇਹਾਂਤ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਾਜਕੁਮਾਰ ਦੀ ਪਤਨੀ ਗਾਇਤਰੀ ਕੁਝ ਸਮੇਂ ਤੋਂ ਬੀਮਾਰ ਸੀ, ਜਿਸ ਕਾਰਨ ਕਈ ਵਾਰ ਉਹ ਹਸਪਤਾਲ ਦੇ ਵਿੱਚ ਵੀ ਭਰਤੀ ਹੋਏ ਸਨ ਤੇ ਇਹਨਾਂ ਦਿਨੀ ਵੀ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਇਸੇ ਬਿਮਾਰੀ ਕਾਰਨ ਉਹ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਚੁੱਕੇ ਹਨ। ਗਾਇਤਰੀ ਦੇਵੀ ਦੇ ਦੇਹਾਂਤ ਨਾਲ ਫੈਨਸ ਵੀ ਬੇਹੱਦ ਦੁਖੀ ਹਨ ਤੇ ਉਨ੍ਹਾਂ ਦਾ ਪਰਿਵਾਰ ਵੀ ਸਦਮੇ ਵਿਚ ਹੈ।
ਜਿਸ ਕਾਰਨ ਰਾਜਕੁਮਾਰ ਦੇ ਫੈਨਸ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸੋਸ਼ਲ ਮੀਡੀਆ ਦੇ ਜਰੀਏ ਸਾਂਝਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ 1960 ਦੇ ਦਹਾਕੇ ਵਿਚ ਰਾਜ ਕੁਮਾਰ ਨੇ ਇਕ ਐਂਗਲੋ ਇੰਡੀਅਨ ਜੇਨੀਫਰ ਪੰਡਿਤ ਨਾਲ ਵਿਆਹ ਕੀਤਾ। ਉਨ੍ਹਾਂ ਦੀ ਮੁਲਾਕਾਤ ਸਬੰਧੀ ਜਾਣਕਾਰੀ ਮਿਲੀ ਹੈ ਕਿ ਗਾਇਤਰੀ ਨਾਲ ਰਾਜਕੁਮਾਰ ਦੀ ਮੁਲਾਕਾਤ ਇਕ ਫਲਾਈਟ ਵਿਚ ਹੋਈ ਸੀ, ਜਿਥੇ ਉਹ ਏਅਰ ਹੋਸਟੈਸ ਸੀ। ਜਿਸ ਤੋਂ ਬਾਅਦ ਦੋਵੇਂ ਚੰਗੇ ਦੋਸਤ ਬਣਦੇ ਹਨ ਤੇ ਦੋਸਤੀ ਤੋਂ ਬਾਅਦ ਇਹਨਾਂ ਵੱਲੋਂ ਫੈਸਲਾ ਵਿਆਹ ਦਾ ਲਿਆ ਜਾਂਦਾ ਹੈ।
ਬਾਅਦ ਵਿਚ ਉਨ੍ਹਾਂ ਨੇ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਆਪਣਾ ਨਾਂ ਬਦਲ ਕੇ ਗਾਇਤਰੀ ਰੱਖ ਲਿਆ ਸੀ। ਰਾਜਕੁਮਾਰ ਤੇ ਗਾਇਤਰੀ ਦੇ ਤਿੰਨ ਬੱਚੇ ਹਨ, ਜਿਨ੍ਹਾਂ ਨੂੰ ਮਾਂ ਦੇ ਜਾਣ ਦੇ ਬਾਅਦ ਵੱਡਾ ਝਟਕਾ ਲੱਗਾ ਹੈ। ਸੋ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਬਖਸ਼ੇ,,ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ l
ਤਾਜਾ ਜਾਣਕਾਰੀ