BREAKING NEWS
Search

ਮਰਨ ਤੋਂ ਪਹਿਲਾ ਸਿਧਾਰਥ ਸ਼ੁਕਲਾ ਨੇ ਲਿਖੀ ਸੀ ਇਹ ਗਲ੍ਹ , ਪੜ੍ਹ ਕੇ ਸਭ ਹੋ ਗਏ ਭਾਵੁਕ

ਆਈ ਤਾਜ਼ਾ ਵੱਡੀ ਖਬਰ 

ਅੱਜ ਸਿਧਾਰਥ ਸ਼ੁਕਲਾ ਦੇ ਦੇਹਾਂਤ ਦੇ ਕਾਰਨ ਟੈਲੀਵਿਜ਼ਨ ਇੰਡਸਟਰੀ ਅਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਲਗਾਤਾਰ ਜਾਂ ਸਿਧਾਰਥ ਸ਼ੁਕਲਾ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ਤੇ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਨ੍ਹਾਂ ਦੇ ਵੱਲੋਂ ਸਿਧਾਰਥ ਸ਼ੁਕਲਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਅੱਜ ਸਵੇਰੇ ਸਿਧਾਰਥ ਸ਼ੁਕਲਾ ਦਾ ਦਿਲ ਦਾ ਦੌ-ਰਾ ਪੈਣ ਕਾਰਨ ਮੁੰਬਈ ਦੇ ਇਕ ਕਪੂਰ ਹਸਪਤਾਲ ਦੇ ਵਿੱਚ ਦੇਹਾਂਤ ਹੋ ਗਿਆ । ਜਿਸਦੇ ਚਲਦੇ ਟੀ ਵੀ ਇੰਡਸਟਰੀ ਦਾ ਇਕ ਸੁਪਰਸਟਾਰ ਸਿਤਾਰਾ ਹਮੇਸ਼ਾਂ- ਹਮੇਸ਼ਾਂ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ।

ਉਨ੍ਹਾਂ ਦੀ ਮੌਤ ਤੋਂ ਬਾਅਦ ਟੀਵੀ ਇੰਡਸਟਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ । ਹਾਲਾਂਕਿ ਪਰਿਵਾਰ ਲਈ ਇਹ ਸੱਟ ਸਹਿਨੀ ਬਹੁਤ ਹੀ ਔਖੀ ਹੈ ਕਿਉਂਕਿ ਚਾਲੀ ਸਾਲ ਦੀ ਉਮਰ ਦੇ ਵਿੱਚ ਸਿਧਾਰਥ ਸ਼ੁਕਲਾ ਇਸ ਸੰਸਾਰ ਨੂੰ ਅਲਵਿਦਾ ਆਖ ਆਖ ਗਏ । ਅਜੇ ਵੀ ਬਹੁਤ ਸਾਰੇ ਲੋਕਾਂ ਲਈ ਇਹ ਯਕੀਨ ਕਰਨਾ ਮੁਸ਼ਕਿਲ ਹੈ ਕਿ ਸਿਧਾਰਥ ਇਸ ਦੁਨੀਆਂ ਦੇ ਵਿੱਚ ਨਹੀਂ ਰਹੇ । ਕਈ ਫ਼ਿਲਮੀ ਸਿਤਾਰਿਆਂ ਦੇ ਵੱਲੋਂ, ਟੈਲੀਵਿਜ਼ਨ ਪਰਸਨੈਲਟੀਜ਼ ਦੇ ਵੱਲੋਂ ਸਿਧਾਰਥ ਸ਼ੁਕਲਾ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਸਾਂਝੀ ਕਰ ਕੇ ਉਨ੍ਹਾਂ ਦੀ ਮੌਤ ਤੇ ਸ਼ੋਕ ਜ਼ਾਹਰ ਕੀਤਾ ਜਾ ਰਿਹਾ ਹੈ ।

ਪਰ ਸਿਧਾਰਥ ਸ਼ੁਕਲਾ ਨੇ ਮਰਨ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਕੁਝ ਅਜਿਹੀਆਂ ਤਸਵੀਰਾਂ ਅਤੇ ਕੁਝ ਅਜਿਹੀ ਕੈਪਸ਼ਨ ਲਿਖੀ ਸੀ ਕੀ ਜੋ ਵੀ ਵਿਅਕਤੀ ਇਸ ਨੂੰ ਪੜ੍ਹ ਰਿਹਾ ਹੈ ਉਹ ਭਾਵੁਕ ਹੋ ਰਿਹਾ ਹੈ । ਦਰਅਸਲ ਸਿਧਾਰਥ ਸ਼ੁਕਲਾ ਦੇ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਪੇਜ ਤੇ ਉੱਪਰ heHeroesWeOwe ਕਰ ਕੇ Frontline warriors ਲਿਖ ਕੇ ਇਕ ਪੋਸਟ ਸਾਂਝੀ ਕੀਤੀ ਗਈ ਸੀ । ਜਿਸ ਦੇ ਨੀਚੇ ਕੈਪਸ਼ਨ ਦੇ ਵਿਚ ਉਨ੍ਹਾਂ ਨੇ ਹਾਟ ਲਾਈਨ ਬਣਾਈ ਸੀ ।ਅਤੇ ਉਨ੍ਹਾਂ ਦੇ ਵੱਲੋਂ ਇੱਕ ਵੱਡੀ ਸਾਰੀ ਕੈਪਸ਼ਨ ਵੀ ਲਿਖੀ ਗਈ ਸੀ ।

ਨਾਲ ਹੀ ਉਨ੍ਹਾਂ ਦੇ ਵੱਲੋਂ ਮੈਡੀਕਲ ਸਟਾਫ ਦੀ ਤਾਰੀਫ ਵੀ ਕੀਤੀ ਗਈ। ਪਰ ਅਫ਼ਸੋਸ ਮੈਡੀਕਲ ਸਟਾਫ ਦੇ ਲਈ ਹਾਟਲਾਈਨ ਬਣਾ ਕੇ ਤਾਰੀਫ਼ ਕਰਨ ਵਾਲੇ ਸਿਧਾਰਥ ਸ਼ੁਕਲਾ ਅੱਜ ਆਪ ਹੀ ਦਿਲ ਦਾ ਦੌ-ਰਾ ਪੈਣ ਦੇ ਕਾਰਨ ਇਸ ਫ਼ਾਨੀ ਸੰਸਾਰ ਤੋਂ ਰੁਖਸਤ ਹੋ ਗਏ। ਸਿਧਾਰਥ ਸ਼ੁਕਲਾ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਦੇ ਵਿੱਚ ਇਸ ਸਮੇਂ ਦੁੱਖ ਦੀ ਲਹਿਰ ਹੈ ।



error: Content is protected !!