ਇਹ ਸਨ ਰਿਸ਼ੀ ਕਪੂਰ ਦੇ ਆਖਰੀ ਬੋਲ
ਹਿੰਦੀ ਸਿਨੇਮਾ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਦੇਰ ਰਾਤ ਦਿਹਾਂਤ ਹੋ ਗਿਆ ਹੈ। ਰਿਸ਼ੀ ਕਪੂਰ ਦੇ ਦਿਹਾਂਤ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਟਵੀਟ ਕਰਕੇ ਦਿੱਤੀ। ਰਿਸ਼ੀ ਕਪੂਰ ਦੀ ਮੌਤ ਦੀ ਖ਼ਬਰ ਸੁਣਦੇ ਹੀ ਫਿਲਮ ਇੰਡਸਟਰੀ ਦੇ ਨਾਲ-ਨਾਲ ਸਿਆਸੀ ਦੁਨੀਆ ਵਿਚ ਵੀ ਸੋਗ ਦੀ ਲਹਿਰ ਛਾ ਗਈ। ਇਸ ਮਹਾਨ ਅਭਿਨੇਤਾ ਨੂੰ ਹਰ ਕੋਈ ਨਮ ਅੱਖਾਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ।
ਹੁਣ ਰਿਸ਼ੀ ਕਪੂਰ ਦਾ ਆਖਰੀ ਬੋਲ ਜੋ ਓਹਨਾ ਨੇ ਟਵੀਟ ਤੇ ਬੋਲੇ ਹਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ
ਰਿਸ਼ੀ ਕਪੂਰ ਦਾ ਆਖਰੀ ਟਵੀਟ
ਰਿਸ਼ੀ ਕਪੂਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਸਨ। ਉਹ ਹਰ ਮੁੱਦੇ ‘ਤੇ ਆਪਣੀ ਰਾਏ ਰੱਖਦੇ ਸਨ ਅਤੇ ਉਨ੍ਹਾਂ ਦਾ ਹਰ ਟਵੀਟ ਜ਼ਰੂਰ ਵਾਇਰਲ ਹੁੰਦਾ ਸੀ। ਰਿਸ਼ੀ ਕਪੂਰ ਦਾ ਆਖਰੀ ਟਵੀਟ 2 ਅਪ੍ਰੈਲ ਨੂੰ ਦੇਖਣ ਨੂੰ ਮਿਲਿਆ ਸੀ, ਜਦੋਂ ਉਨ੍ਹਾਂ ਨੇ ਕੋਰੋਨਾ ਖਿਲਾਫ ਜਾਰੀ ਜੰਗ ਵਿਚ ਹਰ ਕਿਸੇ ਨੂੰ ਏਕਤਾ ਬਣਾਉਣ ਦੀ ਅਪੀਲ ਕੀਤੀ ਸੀ। ਰਿਸ਼ੀ ਕਪੂਰ ਨੇ ਟਵੀਟ ਦੇ ਜਰੀਏ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਸਨਮਾਨ ਕਰਨ ਦੀ ਗੱਲ ਆਖੀ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ, ”ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਤੁਸੀਂ ਹਿੰਸਾ ਨਾ ਕਰੋ, ਪੱਥਰ ਨਾ ਸੁੱਟੋ (ਮਾਰੋ)। ਡਾਕਟਰ, ਨਰਸਾਂ, ਪੁਲਸ ਹਰ ਕੋਈ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਸਾਡੇ ਜੀਵਨ ਨੂੰ ਬਚਾ ਰਿਹਾ ਹੈ। ਸਾਨੂੰ ਕੋਰੋਨਾ ਖਿਲਾਫ ਇਸ ਜੰਗ ਨੂੰ ਮਿਲ ਕੇ ਜਿੱਤਣਾ ਹੈ।
ਦੱਸਣਯੋਗ ਹੈ ਕਿ ਰਿਸ਼ੀ ਕਪੂਰ ਦੀ ਦੇਰ ਰਾਤ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਉਨ੍ਹਾਂ ਦੀ ਹਾਤਲ ਕਾਫੀ ਖਰਾਬ ਹੋ ਗਈ ਸੀ। ਦੱਸ ਦੇਈਏ ਕਿ ਸਾਲ 2018 ਵਿਚ ਰਿਸ਼ੀ ਕਪੂਰ ਨੂੰ ਕੈਂਸਰ ਹੋਣ ਦੀ ਪੁਸ਼ਟੀ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਨਿਊਯਾਰਕ ਵਿਚ 8 ਮਹੀਨੇ ਦੇ ਕਰੀਬ ਚੱਲਿਆ ਸੀ।
ਤਾਜਾ ਜਾਣਕਾਰੀ